-->
ਖੇਡ ਵਿਭਾਗ ਪੰਜਾਬ ਵੱਲੋ ਸਾਲ 2022- 2023 ਦੇ ਸੈਸਨ ਲਈ ਸਪੋਰਟਸ ਵਿੰਗ ਸਕੂਲ ਦੇ ਟਰਾਇਲਾ ਦਾ ਦੂਜਾ ਦਿਨ

ਖੇਡ ਵਿਭਾਗ ਪੰਜਾਬ ਵੱਲੋ ਸਾਲ 2022- 2023 ਦੇ ਸੈਸਨ ਲਈ ਸਪੋਰਟਸ ਵਿੰਗ ਸਕੂਲ ਦੇ ਟਰਾਇਲਾ ਦਾ ਦੂਜਾ ਦਿਨ

ਖੇਡ ਵਿਭਾਗ ਪੰਜਾਬ ਵੱਲੋ ਸਾਲ 2022- 2023 ਦੇ ਸੈਸਨ ਲਈ ਸਪੋਰਟਸ ਵਿੰਗ ਸਕੂਲ ਦੇ ਟਰਾਇਲਾ ਦਾ ਦੂਜਾ ਦਿਨ

ਅੰਮ੍ਰਿਤਸਰ,30 ਮਈ (ਸੁਖਬੀਰ ਸਿੰਘ)- ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋੋ 2022-2023 ਦੇ ਸੈਸਨ ਲਈ ਸਪੋਰਟਸ ਵਿੰਗ ਸਕੂਲਜ (ਡੇ ਸਕਾਲਰ) ਵਿੱਚ ਅੰਡਰ 14, 17 ਤੇ 19 ਸਾਲ ਦੇ ਹੋਣਹਾਰ ਖਿਡਾਰੀਆਂ/ਖਿਡਾਰਨਾਂ ਨੂੰ ਦਾਖਲ ਕਰਨ ਲਈ ਚੋਣ ਟਰਾਇਲ ਕਰਵਾਏ ਜਾ ਰਹੇ ਹਨ। ਟਰਾਇਲਾਂ ਦੇ ਦੂਜੇ ਅਤੇ ਆਖਰੀ ਦਿਨ ਵੱਖ-ਵੱਖ ਗੇਮਾਂ ਦੇ ਵੱਖ ਵੱਖ ਥਾਵਾਂ ਤੇ ਖਿਡਾਰੀਆਂ/ਖਿਡਾਰਨਾਂ ਦੇ ਟਰਾਇਲ ਲਏ ਗਏ। ਇਨ੍ਹਾਂ ਟਰਾਇਲਾਂ ਵਿੱਚ ਵੱਖ ਵੱਖ ਖੇਡਾਂ ਦੇ ਖਿਡਾਰੀਆਂ ਅਤੇ ਖਿਡਾਰਨਾਂ ਨੇ ਭਾਰੀ ਗਿਣਤੀ ਵਿੱਚ ਭਾਗ ਲਿਆ। ਖਾਲਸਾ ਕਾਲਜੀਏਟ ਸੀ:ਸੈਕ:ਸਕੂਲ ਵਿਖੇ ਫੁਟਬਾਲ, ਹੈਂਡਬਾਲ, ਐਥਲੈਟਿਕਸ, ਹਾਕੀ, ਵਾਲੀਬਾਲ, ਜੂਡੋ, ਤੈਰਾਕੀ ਦੇ ਟਰਾਇਲ ਲਏ ਗਏ। ਫੁੱਟਬਾਲ ਦੇ ਟਰਾਇਲ ਦਲਜੀਤ ਸਿੰਘ ਫੁੱਟਬਾਲ ਕੋਚ ਵੱਲੋ ਲਏ ਗਏ, ਉਨ੍ਹਾਂ ਦੱਸਿਆ ਕਿ ਅੱਜ ਦੂਜੇ ਦਿਨ ਫੁੱਟਬਾਲ ਦੇ ਟਰਾਇਲਾ ਵਿੱਚ 25 ਲੜਕੇ ਵੱਲੋ ਭਾਗ ਲਿਆ ਗਿਆ ਹੈ। ਤੈਰਾਕੀ ਦੇ ਟਰਾਇਲ ਵਿਨੋਦ ਸਾਂਗਵਾਨ ਤੈਰਾਕੀ ਕੋਚ ਵੱਲੋ ਗਏ। ਜਿਸ ਵਿੱਚ 18 ਲੜਕੇ ਅਤੇ 3 ਲੜਕੀਆ ਨੇ ਭਾਗ ਲਿਆ।  ਜੂਡੋ ਦੇ ਟਰਾਇਲ ਕਰਮਜੀਤ ਸਿੰਘ ਜੂਡੋ ਕੋਚ ਵੱਲੋ ਲਏ ਗਏ। ਜਿਸ ਵਿੱਚ 33 ਲੜਕੇ ਅਤੇ 16 ਲੜਕੀਆ ਕੁੱਲ 49 ਖਿਡਾਰੀਆ ਨੇ ਭਾਗ ਲਿਆ। ਵਾਲੀਬਾਲ ਦੇ ਟਰਾਇਲ ਮਿਸ ਰਾਜਵਿੰਦਰ ਕੌਰ ਵਾਲੀਬਾਲ ਕੋਚ ਵੱਲੋ ਲਏ ਗਏ। ਜਿਸ ਵਿੱਚ 15 ਲੜਕੇ 8 ਲੜਕੀਆ ਨੇ ਭਾਗ ਲਿਆ। ਕੁਸਤੀ ਦੇ ਟਰਾਇਲ ਗੋਲਬਾਗ ਕੁਸਤੀ ਸਟੇਡੀਅਮ ਵਿਖੇ ਕੁਸਤੀ ਕੋਚ ਕਰਨ ਸ਼ਰਮਾ, ਕੁਸਤੀ ਕੋਚ ਪਦਾਰਥ ਸਿੰਘ ਅਤੇ ਕੁਸ਼ਤੀ ਕੋਚ ਸਾਹਿਲ ਹੰਸ ਵੱਲੋ ਲਏ ਗਏ, ਜਿਸ ਵਿੱਚ ਅੱਜ ਦੂਜੇ ਦਿਨ ਕੁੱਲ 7 ਲੜਕਿਆ ਨੇ ਭਾਗ ਗਿਆ। ਬਾਕਸਿੰਗ ਦੇ ਟਰਾਇਲ ਸ:ਸੀ:ਸੈ:ਸਕੂਲ ਛੇਹਰਟਾ ਵਿਖੇ ਜਸਪ੍ਰੀਤ ਸਿੰਘ ਬਾਕਸਿੰਗ ਕੋਚ ਅਤੇ ਜਤਿੰਦਰ ਸਿੰਘ ਬਾਕਸਿੰਗ ਕੋਚ ਵੱਲੋ ਲਏ ਗਏ। ਜਿਸ ਵਿੱਚ ਕੁਲ 25 ਲੜਕੀਆ ਅਤੇ 109 ਲੜਕਿਆ ਨੇ ਭਾਗ ਲਿਆ। 

Ads on article

Advertise in articles 1

advertising articles 2

Advertise