-->
2 ਜੂਨ ਨੂੰ ਮਨਾਇਆ ਜਾਵੇਗਾ ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ

2 ਜੂਨ ਨੂੰ ਮਨਾਇਆ ਜਾਵੇਗਾ ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ

2 ਜੂਨ ਨੂੰ ਮਨਾਇਆ ਜਾਵੇਗਾ ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ

ਅੰਮ੍ਰਿਤਸਰ, 26 ਮਈ ( ਸੁਖਬੀਰ ਸਿੰਘ ) - ਧੰਨ ਧੰਨ ਬਾਬਾ ਸੰਤੋਖ ਸਿੰਘ ਜੀ ਦਾ ਸਲਾਨਾ ਸ਼ਹੀਦੀ ਜੋੜ ਮੇਲਾ ਗੁਰਦਵਾਰਾ ਸ਼ਹੀਦ ਬਾਬਾ ਸੰਤੋਖ ਸਿੰਘ ਜੀ ਪਿੰਡ ਵਰਪਾਲ ਵਿਖੇ 2 ਜੂਨ ਨੂੰ ਮਨਾਇਆ ਜਾਵੇਗਾ ਇਸ ਬਾਰੇ ਜਾਣਕਾਰੀ ਦਿੰਦਿਆ ਸ੍ਰੀ ਮਿਸਲ ਸ਼ਹੀਦਾਂ ਤਰਨਾ ਦਲ ਬਾਬਾ ਬਕਾਲਾ ਸਾਹਿਬ ਜੀ ਦੇ ਮੌਜੂਦਾ 15ਵੇ ਮੁੱਖੀ ਸਿੰਘ ਸਾਹਿਬ ਜਥੇਦਾਰ ਬਾਬਾ ਗੱਜਣ ਸਿੰਘ ਜੀ ਨੇ ਦੱਸਿਆ ਕਿ ਸਲਾਨਾ ਸ਼ਹੀਦੀ ਜੋੜ ਮੇਲਾ ਇਲਾਕ਼ੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ 2 ਜੂਨ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨੀ ਜੱਥੇ,ਕਥਾ ਵਾਚਕ ਸੰਗਤਾਂ  ਗੁਰਬਾਣੀ ਰਸ ਨਾਲ ਜੋੜਨਗੇ ਇਸ ਮੌਕੇ ਸਮੂਹ ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਵਾਲੇ ਸੰਤ ਮਹਾਂਪੁਰਸ਼ ਅਤੇ ਨਿਰਮਲੇ ਮਹਾਂਪੁਰਖ ਵਿਸ਼ੇਸ਼ ਕਰਕੇ ਪਹੁੰਚ ਰਹੇ ਹਨ ਅਤੇ ਕਬੱਡੀ ਦੇ ਮੈਚ ਉਪਰੰਤ ਦਲ ਪੰਥ ਵਲੋ ਘੋੜ ਸਵਾਰੀ, ਨੇਜਾ ਬਾਜ਼ੀ ਅਤੇ ਗੱਤਕੇ ਦੇ ਜੌਹਰ ਵਿਖਾਏ ਜਾਣਗੇ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

 

Ads on article

Advertise in articles 1

advertising articles 2

Advertise