-->
ਪ੍ਰੈਸ ਸੰਘਰਸ਼ ਦੀ ਸੂਬਾ ਪੱਧਰੀ ਮੀਟਿੰਗ ਜੁਲਾਈ ਚ "ਪੁੰਜ"

ਪ੍ਰੈਸ ਸੰਘਰਸ਼ ਦੀ ਸੂਬਾ ਪੱਧਰੀ ਮੀਟਿੰਗ ਜੁਲਾਈ ਚ "ਪੁੰਜ"

 ਪ੍ਰੈਸ ਸੰਘਰਸ਼ ਦੀ ਸੂਬਾ ਪੱਧਰੀ ਮੀਟਿੰਗ ਜੁਲਾਈ ਚ "ਪੁੰਜ"

ਪ੍ਰੈਸ ਸੰਘਰਸ਼ ਦੇ ਅਗਾਂਹ ਵਧੂ ਕਾਰਜਾਂ ਚ ਯੋਗਦਾਨ ਪਾਉਣ ਵਾਲੇ ਪ੍ਰਸ਼ੰਸਾ ਪੱਤਰ ਨਾਲ ਜਾਣਗੇ ਨਵਾਜੇ "ਪੁੰਜ"

ਅੰਮ੍ਰਿਤਸਰ,23 ਮਈ ( ਸੁਖਬੀਰ ਸਿੰਘ )- ਅੱਜ ਪ੍ਰੈਸ ਸੰਘਰਸ਼ ਜਰਨਲਿਸਟ ਐਸੋ ਰਜਿ ਦੀ ਅਹਿਮ ਮੀਟਿੰਗ ਮੁੱਖ ਦਫ਼ਤਰ ਧਰਮ ਸਿੰਘ ਮਾਰਕੀਟ ਅੰਮ੍ਰਿਤਸਰ ਵਿਖੇ ਸੰਗਠਨ ਦੇ ਆਲ ਇੰਡੀਆਂ ਪ੍ਰਧਾਨ ਸੰਜੀਵ ਪੁੰਜ ਦੀ ਅਗਵਾਹੀ ਹੇਠ ਹੋਈ। ਇਸ ਮੀਟਿੰਗ ਵਿੱਚ ਅੰਮ੍ਰਿਤਸਰ ਸ਼ਹਿਰੀ ਦੇ ਪੱਤਰਕਾਰਾਂ ਨੇ ਸ਼ਿਰਕਤ ਕੀਤੀ। ਇਸ ਮੀਟਿੰਗ ਵਿੱਚ ਪੱਤਰਕਾਰ ਨੇ ਫੀਲਡ ਵਿੱਚ ਕਵਰੇਜ ਸਮੇਂ ਆਉਣ ਵਾਲੀਆ ਸੁਮਸਿਆਵਾ ਨੂੰ ਅਗਜੈਕਟਿਵ ਬਾਡੀ ਅੱਗੇ ਰੱਖਿਆ। ਇਹਨਾ ਸਮੱਸਿਆਵਾਂ ਦੇ ਨਿਪਟਾਰਿਆ ਉਪਰ ਵਿਚਾਰ ਵਟਾਂਦਰਾ ਕੀਤਾ ਗਿਆ। ਪ੍ਰੈਸ ਸੰਘਰਸ਼ ਜਰਨਲਿਸਟ ਐਸਸੀਏਸ਼ਨ ਦੇ ਅਗਾਂਹ ਵਧੂ ਕਾਰਜਾਂ ਨੂੰ ਧਿਆਨ ਵਿੱਚ ਰੱਖਦਿਆਂ ਨਵੀਆਂ ਨੀਤੀਆਂ ਤਿਆਰ ਕੀਤੀਆਂ ਗਈਆਂ। ਇਹਨਾਂ ਨੀਤੀਆਂ ਨੂੰ ਪੰਜਾਬ ਭਰ ਵਿੱਚ ਐਸੋਸੀਏਸ਼ਨ ਦੀਆਂ ਇਕਾਈਆਂ ਵਿੱਚ ਲਾਗੂ ਕਰਨ 5 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰੈਸ ਸੰਘਰਸ਼ ਦੇ ਕੌਮੀ ਪ੍ਰਧਾਨ ਸੰਜੀਵ ਪੁੰਜ ਨੇ ਦੱਸਿਆ ਕਿ ਜੁਲਾਈ ਮਹੀਨੇ ਵਿੱਚ ਅੰਮ੍ਰਿਤਸਰ ਵਿੱਚ ਸੂਬਾ ਪੱਧਰੀ ਮੀਟਿੰਗ ਦਾ ਅਯੋਜਨ ਕੀਤਾ ਜਾਵੇਗਾ। ਜਿਸ ਵਿੱਚ ਨਿਸਵਾਰਥ,ਤਨੋ ਮਨੋ ਯੂਨੀਅਨ ਪ੍ਰਤੀ ਵਧੀਆ ਸੇਵਾਵਾਂ ਦੇਣ ਵਾਲੇ ਪੱਤਰਕਾਰ ਸਾਥੀਆਂ ਨੂੰ ਪ੍ਰੈਸ ਸੰਘਰਸ਼ ਪ੍ਰਸ਼ੰਸਾ ਪੱਤਰ ਨਾਲ ਨਵਾਜੇਗੀ ਜਿਸ ਨਾਲ ਓਹਨਾ ਦਾ ਤੇ ਐਸੋਸੀਏਸ਼ਨ ਦਾ ਮਾਣ ਸਨਮਾਨ ਹੋਰ ਵਧੇਗਾ। ਇਸ ਮੌਕੇ ਨਰਿੰਦਰ ਰਾਏ, ਦਵਾਰਕਾ ਨਾਥ ਰਾਣਾ, ਗੁਰਮੀਤ ਸਿੰਘ ਸੂਰੀ, ਨਿਰਮਲ ਸਿੰਘ ਚੋਹਾਨ, ਹਰਸ਼ ਪੁੰਜ, ਹਰਨੀਤ ਸਿੰਘ, ਮਨੀ ਖੋਸਲਾ,ਅਵਤਾਰ ਸਿੰਘ, ਤਰਸੇਮ ਸਿੰਘ ਮੋਨੂੰ, ਨਵਦੀਪ ਕਪੂਰ, ਸੁਮੀਤ ਥਿੰਦ, ਬਲਦੇਵ ਰਾਜ, ਦਵਾਰਕਾ ਨਾਥ ਰਾਣਾ, ਸੁਨੀਲ ਗੁਪਤਾ, ਗੁਰਦੀਪ ਸਿੰਘ ਭੱਟੀ, ਅਵਤਾਰ ਸਿੰਘ,ਅਮਿਤ ਬੱਬਰ, ਨਵਦੀਪ ਕਪੂਰ, ਅਤਿੰਦਰ ਸਿੰਘ, ਅਮਰੀਕ ਸਿੰਘ,ਸਾਹਿਲ, ਗੁਰਮੀਤ ਸਿੰਘ, ਪ੍ਰਦੁਮਨ ਆਦਿ ਹਾਜਿਰ ਸਨ।

Ads on article

Advertise in articles 1

advertising articles 2

Advertise