-->
ਹਾਈਡ ਮਾਰਕੀਟ ਦਰਗਾਹ ਵਿਖੇ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ

ਹਾਈਡ ਮਾਰਕੀਟ ਦਰਗਾਹ ਵਿਖੇ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ

ਹਾਈਡ ਮਾਰਕੀਟ ਦਰਗਾਹ ਵਿਖੇ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ 

ਅੰਮ੍ਰਿਤਸਰ, 26 ਮਈ ( ਸੁਖਬੀਰ ਸਿੰਘ) - ਅੰਮ੍ਰਿਤਸਰ ਹਾਈਡ ਮਾਰਕੀਟ ਸਥਿਤ ਪੁਰਾਤਨ ਸਿੱਧ ਖੁਵਾਜ਼ਾ ਗਰੀਬ ਨਵਾਜ਼ ਦਰਗਾਹ ਵਿਖੇ ਸਲਾਨਾ ਮੇਲਾ ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਦੀ ਅਗਵਾਈ ਵਿਚ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸਵੇਰੇ ਲੋੜਵੰਦਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾ ਦਾ ਮੁਫਤ ਮੁਆਇਨਾਂ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਦੇ ਉਘੇ ਨਿਉਰੋ ਸਰਜਨ ਡਾ. ਰਾਘਵ ਵਾਧਵਾ, ਪੀਰ ਮੀਆਂ ਮਹੁੱਮਦ ਮਕਬੂਲ ਨਗਸ਼ਦੀ ਗੱਦੀ ਨਸ਼ੀਨ ਦਰਬਾਰੇ ਅਲਿਅ ਯੁਨੀਸੀਆ ਅਤੇ ਮੀਆਂ ਇਨਾਮ ਸਾਬਰੀ (ਕਲੀਅਨ ਸ਼ਰੀਵ ਵਾਲੇ) ਪੀਰ ਜੀ ਤੋਂ ਇਲਾਵਾ ਵੱਡੀ ਸੰਖਿਆ ਵਿਚ ਵੱਖ- ਵੱਖ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੰੁਮਾਇੰਦਿਆਂ ਨੇ ਪਹੁੰਚ ਕੇ ਆਪਸੀ ਭਾਈਚਾਰਕ ਸਾਂਝ, ਇੰਨਸਾਨਿਅਤ ਨਾਲ ਪਿਆਰ ਕਰਨ ਦੀ ਸਿੱਖਿਆ ਦਿੱਤੀ। ਇਸ ਮੌਕੇ ਪ੍ਰਸਿਧ ਕਵਾਲਾਂ ਸੈਨ ਬ੍ਰਦਰਜ਼, ਵਿਜੇ ਹੰਸ, ਸਾਹਿਬ ਅਲੀ ਖਾਨ, ਜਿੰਦ ਖਾਨ ਅਤੇ ਅੰਦਾਜ਼ ਖਾਨ ਆਦਿ ਗਾਇਕਾਂ ਵਲੋਂ ਅਪਣੇ ਗੀਤਾਂ ਅਤੇ ਕਵਾਲੀਆਂ ਰਾਹੀਂ ਪੀਰ ਬਾਬਾ ਦੀ ਸਿਫਤ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ। ਇਸ ਮੌਕੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਨੇ ਆਈਆਂ ਪ੍ਰਮੁੱਖ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਚੰਨਪ੍ਰੀਤ ਸਿੰਘ ਸੋਹਲ, ਭੁਪਿੰਦਰ ਸਿੰਘ ਸੋਹਲ, ਬਲਦੇਵ ਸਿੰਘ, ਸੁਰਜੀਤ ਸਿੰਘ ਡੌਲ, ਸੋਨੂੰ, ਅਸ਼ਵਨੀ ਮਹਾਜਨ, ਮੈਡਮ ਨੀਨੂੰ, ਇੰਦਰਜੀਤ ਡੌਲ, ਗੀਤਾ, ਮਮਤਾ ਮਹਾਜਨ, ਜਤਿੰਦਰ ਮੇਹਰਾ, ਕਮਲ ਪਹਿਲਵਾਨ, ਅਮਨ ਚੌਹਾਨ, ਚੇਤਨ ਚੌਹਾਨ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise