-->
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ 11 ਮੋਬਾਇਲ ਫੋਨ, 05 ਮੋਟਰਸਾਈਕਲ, 01 ਐਕਟੀਵਾ ਸਮੇਤ 05 ਕਾਬੂ।

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ 11 ਮੋਬਾਇਲ ਫੋਨ, 05 ਮੋਟਰਸਾਈਕਲ, 01 ਐਕਟੀਵਾ ਸਮੇਤ 05 ਕਾਬੂ।

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ 11 ਮੋਬਾਇਲ ਫੋਨ, 05 ਮੋਟਰਸਾਈਕਲ, 01 ਐਕਟੀਵਾ ਸਮੇਤ 05 ਕਾਬੂ।

ਅੰਮ੍ਰਿਤਸਰ,6 ਜੂਨ ( ਸੁਖਬੀਰ ਸਿੰਘ ) - ਸ੍ਰੀ ਅਰੁਨ ਪਾਲ ਸਿੰਘ ਆਈ.ਪੀ.ਐਸ, ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਵੱਲੋਂ ਨਸ਼ਾਂ ਤੱਸਕਰਾਂ, ਨਜ਼ਾਇਜ਼ ਸ਼ਰਾਬ ਵੇਚਣ ਵਾਲਿਆ, ਵਹੀਕਲ ਚੋਰੀ ਕਰਨ ਵਾਲਿਆਂ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਪਰ ਸ਼੍ਰੀ ਮਨਜੀਤ ਸਿੰਘ, ਪੀ.ਪੀ.ਐਸ, ਏ.ਸੀ.ਪੀ ਪੂਰਬੀ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਲਵਦੀਪ ਸਿੰਘ ਗਿੱਲ, ਮੁੱਖ ਅਫਸਰ ਥਾਣਾ ਬੀ ਡਵੀਜ਼ਨ, ਅੰਮ੍ਰਿਤਸਰ ਸਮੇਤ ਪੁਲਿਸ ਪਾਰਟੀ ਵੱਲੋਂ ਅੰਮ੍ਰਿਤਸਰ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿੱਚ ਖੋਹ ਅਤੇ ਵਹੀਕਲਜ਼ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀ 1) ਮਨਜਿੰਦਰ ਸਿੰਘ ਮਨੀ 2) ਪ੍ਰਤੀਕ ਕੁਮਾਰ ਲਾਡੀ ਅਤੇ 3) ਮਨਪ੍ਰੀਤ ਸਿੰਘ ਉਰਫ਼ ਮਨੂੰ ਨੂੰ ਕਾਬੂ ਕੀਤਾ ਗਿਆ ਹੈ। ਇਹਨਾਂ ਦੋਸ਼ੀਆਂ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕਰਨ ਤੇ ਇਹਨਾਂ ਵੱਲੋਂ ਖੋਹ ਕੀਤੇ 10 ਮੋਬਾਇਲ ਫੋਨ ਅਤੇ ਚੋਰੀ ਦੇ 05 ਮੋਟਰਸਾਈਕਲ ਤੇ 01 ਐਕਟੀਵਾ ਸਕੂਟੀ ਬ੍ਰਾਮਦ ਕੀਤੀ ਗਈ ਹੈ। ਗ੍ਰਿਫ਼ਤਾਰ ਦੋਸ਼ੀਆਂ ਵੱਲੋਂ ਖੋਹ ਸਮੇਂ ਵਰਤੇ ਜਾਣ ਵਾਲ ਵਹੀਕਲਜ਼  (ਮੋਟਰ ਸਾਈਕਲ/ਐਕਟਿਵਾ) ਵੀ ਚੋਰੀ ਦੇ ਸਨ। ਤਫ਼ਤੀਸ਼ ਜਾਰੀ ਹੈ।

Ads on article

Advertise in articles 1

advertising articles 2

Advertise