-->
ਡਿਪਟੀ ਕਮਿਸ਼ਨਰ ਨੇ ਐਮ ਐਸ ਐਮ ਈ  ਐਕਟ 2006 (ਡਿਲੇ ਪੇਮਿੰਟ) ਤਹਿਤ  ਪ੍ਰਾਪਤ ਕੇਸਾਂ ਦੀ ਕੀਤੀ ਸਮੀਖਿਆ

ਡਿਪਟੀ ਕਮਿਸ਼ਨਰ ਨੇ ਐਮ ਐਸ ਐਮ ਈ ਐਕਟ 2006 (ਡਿਲੇ ਪੇਮਿੰਟ) ਤਹਿਤ ਪ੍ਰਾਪਤ ਕੇਸਾਂ ਦੀ ਕੀਤੀ ਸਮੀਖਿਆ

ਡਿਪਟੀ ਕਮਿਸ਼ਨਰ ਨੇ ਐਮ ਐਸ ਐਮ ਈ ਐਕਟ 2006 (ਡਿਲੇ ਪੇਮਿੰਟ) ਤਹਿਤ ਪ੍ਰਾਪਤ ਕੇਸਾਂ ਦੀ ਕੀਤੀ ਸਮੀਖਿਆ

ਅੰਮ੍ਰਿਤਸਰ, 2 ਜੂਨ ( ਸੁਖਬੀਰ ਸਿੰਘ ) - ਐਮ ਐਸ ਐਮ ਈ  ਐਕਟ-2006 ਤਹਿਤ ਗਠਿਤ ਜਿਲ੍ਹਾ ਪੱਧਰੀ ਫੈਸਿਲੀਟੇਸ਼ਨ ਕੋਂਸਲ ਦੀ ਮੀਟਿੰਗ ਡਿਪਟੀ ਕਮਿਸ਼ਨਰ, ਸ੍ਰੀ ਹਰਪ੍ਰੀਤ ਸਿੰਘ ਸੂਦਨ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਦਫਤਰ  ਵਿਖੇ ਕੀਤੀ ਗਈ । ਜਿਸ ਵਿਚ ਡਿਪਟੀ ਕਮਿਸ਼ਨਰ, ਵੱਲੋ  ਐਮ ਐਸ ਐਮ ਈ  ਐਕਟ 2006 (ਡਿਲੇ ਪੇਮਿੰਟ) ਤਹਿਤ  ਪ੍ਰਾਪਤ ਕੇਸ਼ਾਂ ਦੀ ਸਮੀਖਿਆ ਕੀਤੀ ਗਈ । ਉਨ੍ਹਾਂ  ਜਿਲ੍ਹੇ ਨਾਲ ਸਬੰਧਤ ਉਦਮੀਆਂ / ਉਦਯੋਗਪਤੀਆਂ ਨੂੰ ਅਪੀਲ ਕੀਤੀ ਗਈ ਕਿ ਜੇਕਰ ਉਨ੍ਹਾਂ  ਵੱਲੋ ਵੇਚੇ ਗਏ ਉਤਪਾਦ  ਦੀ ਅਦਾਇਗੀ ਨਹੀਂ ਹੋ ਰਹੀ  ਤਾਂ ਉਹ  ਆਪਣੀ ਐਪਲੀਕੇਸ਼ਨ ਦਾਇਰ ਕਰ ਸਕਦੇ ਹਨ । ਕੌਂਸਲ ਵੱਲੋ ਪਹਿਲੀ ਸਟੇਜ ਤੇ ਦੋਨੋ ਧਿਰਾਂ ਨੂੰ  ਆਪਸੀ ਸਮਝੋਤੇ  (conciliation) ਰਾਹੀਂ ਮਸਲੇ ਨੂੰ ਹੱਲ ਕਰਨ ਦਾ ਯਤਨ ਕੀਤਾ ਜਾਂਦਾ ਹੈ, ਅਗਰ ਸਮਝੋਤੇ ਰਾਹੀਂ ਨਿਪਟਾਰਾ ਨਹੀਂ ਹੁੰਦਾ ਤਾਂ ਉਸ ਉਪਰੰਤ ਅੱਗੋ ਸਾਲਸੀ (Arbitration) ਅਰੰਭ  ਕੀਤੀ ਜਾਂਦੀ ਹੈ । ਕੋਂਸਲ ਵੱਲੋ ਫਰਮਾਨ (decree) ਜਾਰੀ ਹੋਣ ਉਪਰੰਤ  ਅਗਰ ਵਿਰੋਧੀ ਡਿਕਰੀ ਤੋਂ ਸਹਿਮਤ ਨਹੀਂ ਹੈ ਤਾਂ  ਉਹ ਕਲੇਮ ਰਕਮ (decree) ਦਾ 75% ਪੈਸਾ ਸਿਵਲ ਕੋਰਟ ਵਿਚ ਜਮ੍ਹਾ ਕਰਵਾਉਣ ਉਪਰੰਤ ਹੀ ਕੇਸ ਲੜ ਸਕਦੀ ਹੈ। ਉਨ੍ਹਾਂ ਵੱਲੋ ਕਿਹਾ ਗਿਆ ਕਿ ਅਗਰ ਜਿਲ੍ਹੇ ਨਾਲ ਸਬੰਧਤ ਕਿਸੇ ਉਦਮੀ ਨੂੰ ਅਜਿਹੀ ਮੁਸਕਲ ਆਉਦੀ ਹੈ ਤਾਂ ਫੈਸਿਲੀਟੇਸ਼ਨ ਕੌਂਸਲ ਨੂੰ ਅੇਪਲੀਕੇਸ਼ਨ ਦਿੱਤੀ ਜਾ ਸਕਦੀ ਹੈ। ਮੀਟਿੰਗ ਵਿਚ ਸ੍ਰੀ ਮਾਨਵਜੀਤ ਸਿੰਘ, ਜਨਰਲ ਮੈਨੇਜਰ, ਜਿਲ੍ਹਾ ਉਦਯੋਗ ਕੇਂਦਰ, (ਮੈਬਰ ਸਕੱਤਰ), ਸ੍ਰੀ ਰੰਜਨ ਅਗਰਵਾਲ, ਮੈਬਰ, ਸ੍ਰੀ ਕਰਨਪੁਰੀ ਐਡਵੋਕੇਟ, ਲੀਗਲ ਮੈਬਰ ਹਾਜ਼ਰ ਸਨ ।

Ads on article

Advertise in articles 1

advertising articles 2

Advertise