-->
ਪਿੰਡ ਝੀਤੇ ਵਾਸੀ ਵਿਅਕਤੀ ‘ਤੇ ਜਾਨ ਲੇਵਾ ਹਮਲਾ ਸਾਲੇ ਨੇ ਕਰਵਾਇਆ ਹਮਲਾ – ਹਰਪ੍ਰੀਤ ਸਿੰਘ

ਪਿੰਡ ਝੀਤੇ ਵਾਸੀ ਵਿਅਕਤੀ ‘ਤੇ ਜਾਨ ਲੇਵਾ ਹਮਲਾ ਸਾਲੇ ਨੇ ਕਰਵਾਇਆ ਹਮਲਾ – ਹਰਪ੍ਰੀਤ ਸਿੰਘ

ਪਿੰਡ ਝੀਤੇ ਵਾਸੀ ਵਿਅਕਤੀ ‘ਤੇ ਜਾਨ ਲੇਵਾ ਹਮਲਾ ਸਾਲੇ ਨੇ ਕਰਵਾਇਆ ਹਮਲਾ – ਹਰਪ੍ਰੀਤ ਸਿੰਘ
ਅੰਮ੍ਰਿਤਸਰ,18 ਜੂਨ ( ਸੁਖਬੀਰ ਸਿੰਘ ) - ਪਿੰਡ ਝੀਤੇ ਵਾਸੀ ਹਰਪ੍ਰੀਤ ਸਿੰਘ ਉੱਪਰ ਦਵਿੰਦਰ ਨਗਰ ਨਜ਼ਦੀਕ ਕਰੀਬ 7-8 ਵਿਅਕਤੀਆਂ ਵੱਲੋਂ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਦੀ ਸ਼ਿਕਾਇਤ ਪੀੜ੍ਹਤ ਹਰਪ੍ਰੀਤ ਸਿੰਘ ਵੱਲੋਂ ਪੁਲਿਸ ਚੌਂਕੀ ਕੋਟ ਮਿੱਤ ਸਿੰਘ ਵਿਖੇ ਦਰਜ ਕਰਵਾਈ ਗਈ ਹੈ।ਮੀਡੀਆ ਨਾਲ ਗੱਲਬਾਤ ਕਰਦਿਆਂ ਹਰਪ੍ਰੀਤ ਸਿੰਘ ਨੇ ਦੱਸਿਆ ਕਿ 16 ਜੂਨ ਰਾਤ ਸਾਢੇ 9 ਵਜ੍ਹੇ ਦੇ ਕਰੀਬ ਉਹ ਤਰਨ-ਤਾਰਨ ਰੋਡ ਨਹਿਰ ਨਜ਼ਦੀਕ ਕਿਸੇ ਨੂੰ ਮਿਲਣ ਲਈ ਜਾ ਰਿਹਾ ਸੀ ਕਿ ਜਦੋਂ ਉਹ ਫਾਟਕ ਤੋਂ ਪਹਿਲਾਂ ਦਵਿੰਦਰ ਨਗਰ ਕੋਲ ਪੁੱਜਾ ਤਾਂ ਕਰੀਬ 7-8 ਹਮਲਾਵਰਾਂ ਨੇ ਉਸ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਥਿਆਰਾਂ ਨਾਲ ਉਸ ਉੱਪਰ ਹਮਲਾ ਕਰ ਦਿੱਤਾ। ਉਸ ਨੇ ਕਿਹਾ ਕਿ ਹਮਲਾਵਰਾਂ ਵਿੱਚੋਂ ਉਹ 3 ਕੁ ਵਿਅਕਤੀਆਂ ਨੂੰ ਜਾਣਦਾ ਹੈ। ਹਮਲਾਵਰਾਂ ਨੇ ਹਮਲੇ ਦੌਰਾਨ ਇਹ ਵੀ ਦੱਸਿਆ ਕਿ ਤੇਰੇ ਛੋਟੇ ਸਾਲੇ ਨੇ ਸਾਨੂੰ ਤੇਰੇ ‘ਤੇ ਹਮਲਾ ਕਰਨ ਲਈ ਕਿਹਾ ਹੈ। ਪੀੜ੍ਹਤ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਦੀ ਪਤਨੀ ਨਾਲ ਵਿਆਹ ਦੇ ਕੁੱਝ ਕੁ ਸਮੇਂ ਬਾਅਦ ਤੋਂ ਹੀ ਅਣਬਨ ਸ਼ੁਰੂ ਹੋ ਗਈ ਸੀ। ਜਿਸ ਕਰਕੇ ਉਸ ਦੇ ਸਹੁਰੇ ਪਰਿਵਾਰ ਵਾਲੇ ਅਕਸਰ ਹੀ ਉਸ ਨੂੰ ਧਮਕਾਇਆ ਕਰਦੇ ਸਨ। ਉਨ੍ਹਾਂ ਕਿਹਾ ਕਿ ਇਸ ਘਟਣਾ ਤੋਂ 20 ਕੁ ਦਿਨ ਪਹਿਲਾਂ ਵੀ ਉਸ ਉੱਪਰ ਜੀ ਟੀ ਰੋਡ ਬੈੱਸਟ ਪ੍ਰਾਈਜ਼ ਦੇ ਨਜ਼ਦੀਕ ਹਮਲਾ ਕੀਤਾ ਗਿਆ ਸੀ, ਪਰ ਮੈਂ ਅਣਗੋਲਿਆਂ ਕਰ ਦਿੱਤਾ ਕਿ ਸ਼ਾਇਦ ਕੋਈ ਲੁੱਟਾਂ ਖੋਹਾਂ ਵਾਲੇ ਹੋਣ। ਪਰ ਤਿੰਨ ਦਿਨ ਪਹਿਲਾਂ ਉਸ ਦੇ ਪਿਤਾ ਹੀਰਾ ਸਿੰਘ ਨੂੰ ਤਰਨ-ਤਾਰਨ ਉਨ੍ਹਾਂ ਦੀ ਦੁਕਾਨ ‘ਤੇ ਕੁੱਝ ਵਿਅਕਤੀ ਧਮਕੀਆਂ ਦੇ ਕੇ ਗਏ ਸਨ ਅਤੇ ਹੁਣ ਇਹ ਘਟਣਾ ਵਾਪਰ ਗਈ। ਹਰਪ੍ਰੀਤ ਦੀ ਮਾਤਾ ਅਮਰਜੀਤ ਕੌਰ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਉਸਦੇ ਪੁੱਤਰ ‘ਤੇ ਹਮਲਾ ਕਰਨ ਵਾਲੇ ਤੇ ਕਰਵਾਉਣ ਵਾਲੇ ਦੋਸ਼ੀਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੋਸ਼ ਲਗਾਇਆ ਕਿ ਉਸ ਦੇ ਬੇਟੇ ਨੂੰ ਉਸ ਦੇ ਸਹੁਰੇ ਪ੍ਰੀਵਾਰ ਤੋਂ ਖਤਰਾ ਹੈ।
ਇਸ ਸਬੰਧੀ ਜਦ ਕੋਟ ਮਿੱਤ ਸਿੰਘ ਚੌਂਕੀ ਇੰਚਾਰਜ ਅਸ਼ਵਨੀ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਹਰਪ੍ਰੀਤ ਸਿੰਘ ਦਾ ਮੈਡੀਕਲ ਕਰਵਾ ਲਿਆ ਗਿਆ ਹੈ, ਮੈਡੀਕਲ ਰੀਪੋਰਟ ਆਉਣ ‘ਤੇ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise