-->
ਪਤਨੀ ਨੇ ਹੀ ਪ੍ਰੇਮੀ ਨਾਲ ਮਿਲਕੇ ਮਰਵਾਇਆ ਆਪਣਾ ਪਤੀ-ਪੁਲਿਸ ਕਮਿਸ਼ਨਰ ਨੇ ਛੇਹਰਟਾ ਵਿਖੇ ਐਨ.ਆਰ.ਆਈ ਦੇ ਹੋਏ ਕਤਲ ਦਾ ਕੀਤਾ ਪਰਦਾਫਾਸ਼

ਪਤਨੀ ਨੇ ਹੀ ਪ੍ਰੇਮੀ ਨਾਲ ਮਿਲਕੇ ਮਰਵਾਇਆ ਆਪਣਾ ਪਤੀ-ਪੁਲਿਸ ਕਮਿਸ਼ਨਰ ਨੇ ਛੇਹਰਟਾ ਵਿਖੇ ਐਨ.ਆਰ.ਆਈ ਦੇ ਹੋਏ ਕਤਲ ਦਾ ਕੀਤਾ ਪਰਦਾਫਾਸ਼

ਪਤਨੀ ਨੇ ਹੀ ਪ੍ਰੇਮੀ ਨਾਲ ਮਿਲਕੇ ਮਰਵਾਇਆ ਆਪਣਾ ਪਤੀ-ਪੁਲਿਸ ਕਮਿਸ਼ਨਰ ਨੇ ਛੇਹਰਟਾ ਵਿਖੇ ਐਨ.ਆਰ.ਆਈ ਦੇ ਹੋਏ ਕਤਲ ਦਾ ਕੀਤਾ ਪਰਦਾਫਾਸ਼

ਅੰਮ੍ਰਿਤਸਰ,12 ਜੂਨ ( ਸੁਖਬੀਰ ਸਿੰਘ ) - ਅੱਜ ਤੜਕਸਾਰ ਹਰਕ੍ਰਿਸ਼ਨ ਨਗਰ ਛੇਹਰਟਾ ਵਿਖੇ ਡੁਬਈ ਤੋਂ ਪਰਤੇ ਇਕ ਹਰਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਨਾਮੀ ਵਿਅਕਤੀ ਦੇ ਹੋਏ ਕਤਲ ਦਾ ਪਰਦਾਫਾਸ਼ ਕਰਦਿਆ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਸ:ਅਰੁਨਪਾਲ ਸਿੰਘ ਨੇ ਅਯੋਜਿਤ ਇਕ ਪੱਤਰਕਾਰ ਸੰਮੇਲਨ ਦੌਰਾਨ ਦੱਸਿਆ ਕਿ ਇਹ ਕਤਲ ਉਸ ਦੀ ਪਤਨੀ ਸਤਨਾਮ ਕੌਰ ਵਲੋ ਆਪਣੇ ਪ੍ਰੇਮੀ ਅਰਸ਼ਦੀਪ ਸਿੰਘ ਤੇ ਇਕ ਹੋਰ ਵਰਿੰਦਰ ਸਿੰਘ ਨਾਮੀ ਵਿਆਕਤੀ ਨਾਲ ਮਿਲਕੇ ਮ੍ਰਿਤਕ ਹਰਿੰਦਰ ਸਿੰਘ ਨੂੰ ਆਪਣੇ ਰਸਤੇ ਵਿੱਚੋ ਹਟਾਉਣ ਲਈ ਕਰਾਇਆ ਗਿਆ ਹੈ। ਜਿਸ ਲਈ ਉਸ ਨੇ ਇਹ ਕਤਲ ਕਰਨ ਲਈ ਆਪਣੇ ਪ੍ਰੁੇਮੀ ਤੇ ਉਸ ਦੇ ਸਾਥੀ ਨੂੰ 2 ਲੱਖ 70 ਹਜਾਰ ਰੁਪਏ ਦੇਣੇ ਤੈਅ ਕੀਤੇ ਸਨ।

ਸ: ਅਰੁਨਪਾਲ ਸਿੰਘ ਨੇ ਦੱਸਿਅ ਕਿ ਸਤਨਾਮ ਕੌਰ ਵਲੋ ਪੁਲਿਸ ਪਾਸ ਕੇਸ ਦਰਜ ਕਰਾਇਆ ਗਿਆ ਸੀ ਕਿ 12-13 ਸਾਲ ਡੁਬਈ ਵਿਖੇ ਟਰੱਕ ਡਰਾਈਵਰੀ ਕਰਕੇ ਪਰਤੇ ਆਪਣੇ ਪਤੀ ਤੇ ਦੋ ਲੜਕੀਆ ਨਾਲ ਜਦ ਤੜਕੇ 3.30 ਵਜੇ ਸ੍ਰੀ ਦਰਬਾਰ ਸਾਹਿਬ ਜਾਣ ਲਈ ਨਿਕਲੇ ਸਨ ਤਾਂ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਸ ਦੇ ਪਤੀ ਨੂੰ ਮੋਟਰਸਾਈਕਲ ਦੀ ਟੱਕਰ ਮਾਰਕੇ ਸੁੱਟਣ ਉਪਰੰਤ ਉਸ ਨੂੰ ਗੋਲੀਆਂ ਮਾਰਨ ਉਪਰੰਤ ਉਸ ਦੀ ਜੇਬ ਵਿੱਚੋ ਪਰਸ ਤੇ ਮੋਬਾਇਲ ਲੈਕੇ ਫਰਾਰ ਹੋ ਗਏ ਸਨ।ਜਿਸ ਦੀ ਉਸ ਵਲੋ ਆਪਣੇ ਪ੍ਰੀਵਾਰ ਵਾਲਿਆ ਨੂੰ ਇਤਲਾਹ ਦੇਣ ਤੇ ਜਦ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਡਾਕਟਰਾਂ ਵਲੋ ਉਸ ਨੂੰ ਮ੍ਰਿਤਕ ਐਲਾਨਿਆ ਗਿਆ।
ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਕੇਸ ਦਰਜ ਕਰਕੇ ਜਦ ਸ਼ੱਕ ਪੈਣ ਤੇ ਮ੍ਰਿਤਕ ਦੀ ਪਤਨੀ ਸਤਨਾਮ ਕੌਰ ਤੋ ਸਖਤੀ ਨਾਲ ਪੁਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਸ ਦੇ ਅਰਸ਼ਦੀਪ ਸਿੰਘ ਨਾਲ ਨਜਾਇਜ ਸਬੰਧਾਂ ਦੀ ਭਿਣਕ ਉਸ ਦੇ ਪਤੀ ਨੂੰ ਪੈ ਗਈ ਸੀ ਤੇ ਉਹ ਉਸ ਉਪਰ ਨਿਗਰਾਨੀ ਰੱਖਣ ਲੱਗ ਪਿਆ ਸੀ। ਜਿਸ ਤੇ ਉਸ ਨੇ ਅਰਸ਼ਦੀਪ ਨਾਲ ਮਿਲਕੇ ਉਸ ਨੂੰ ਆਪਣੇ ਰਸਤੇ ਵਿੱਚੋ ਹਟਾਉਣ ਲਈ ਇਹ ਯੋਜਨਾ ਬਣਾਈ ਸੀ।
ਉਨਾਂ ਨੇ ਦੱਸਿਆ ਕਿ ਤਿੰਨਾਂ ਦੋਸ਼ੀਆ ਸਤਨਾਮ ਕੌਰ, ਅਰਸ਼ਦੀਪ ਸਿੰਘ ਅਤੇ ਵਰਿੰਦਰ ਸਿੰਘ ਨੂੰ ਇਸ ਵਾਰਦਾਤ ਲਈ ਵਰਤੇ ਮੋਟਸਾਈਕਲ ਅਤੇ ਪਿਸਟਲ ਜੋ ਵਰਿੰਦਰ ਸਿੰਘ ਵਲੋ ਆਪਣੇ ਰਿਸ਼ਤੇਦਾਰ ਦਾ ਚੋਰੀ ਕੀਤਾ ਗਿਆ ਸਮੇਤ ਕਾਬੂ ਕਰ ਲਿਆ ਗਿਆ ਹੈ। ਇਸ ਸਮੇ ਉਨਾਂ ਨਾਲ ਡੀ.ਸੀ.ਪੀ ਸ: ਪੀ.ਐਸ ਭੰਡਾਲ , ਏ.ਡੀ.ਸੀ.ਪੀ ਸ: ਪ੍ਰਭਜੋਤ ਸਿੰਘ ਵਿਰਕ, ਏ.ਡੀ.ਸੀ.ਪੀ ਸਥਾਨਿਕ ਸ੍ਰੀ ਅਜੈ ਗਾਂਧੀ ਆਈ.ਪੀ.ਐਸ ਏ.ਸੀ.ਪੀ ਪੱਛਮੀ ਗੁਰਵਿੰਦਰ ਸਿੰਘ, ਥਾਣਾਂ ਮੁੱਖੀ ਛੇਹਰਟਾ ਇੰਸ: ਗੁਰਵਿੰਦਰ ਸਿੰਘ ਔਲਖ, ਸੀ.ਆਈ.ਏ ਸਟਾਫ ਦੇ ਇੰਚਾਰਜ ਇੰਸ਼: ਅਮਨਦੀਪ ਸਿੰਘ ਰੰਧਾਵਾ , ਐਸ.ਆਈ ਦਿਲਬਾਗ ਸਿੰਘ ਵੀ ਹਾਜਰ ਸਨ।

 

Ads on article

Advertise in articles 1

advertising articles 2

Advertise