-->
ਮਾਤਾ ਗੁਜਰੀ ਜੀ ਵੈਲਫੇਅਰ ਸੋਸਾਇਟੀ ਵਲੋਂ ਨਿਊਰੋਂ ਸਰਜਨ ਡਾ. ਰਾਘਵ ਵਾਧਵਾ ਦਾ ਸਨਮਾਨ

ਮਾਤਾ ਗੁਜਰੀ ਜੀ ਵੈਲਫੇਅਰ ਸੋਸਾਇਟੀ ਵਲੋਂ ਨਿਊਰੋਂ ਸਰਜਨ ਡਾ. ਰਾਘਵ ਵਾਧਵਾ ਦਾ ਸਨਮਾਨ

ਮਾਤਾ ਗੁਜਰੀ ਜੀ ਵੈਲਫੇਅਰ ਸੋਸਾਇਟੀ ਵਲੋਂ ਨਿਊਰੋਂ ਸਰਜਨ ਡਾ. ਰਾਘਵ ਵਾਧਵਾ ਦਾ ਸਨਮਾਨ
ਅੰਮ੍ਰਿਤਸਰ,19 ਜੂਨ ( ਸੁਖਬੀਰ ਸਿੰਘ ) - ਲੋਕਾਂ ਨੂੰ ਸਮਾਜਿਕ ਕੁਰੀਤੀਆਂ ਵਿਰੁੱਧ ਜਾਗਰੂਕ ਕਰਨ, ਪੌਦੇ ਵੰਡਣ, ਲੋੜਵੰਦਰ ਸਕੂਲੀ ਬੱਚਿਆਂ ਦੀ ਸਹਾਇਤਾ ਕਰਨ ਵਾਲੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਵੈਲਫੇਅਰ ਸੋਸਾਇਟੀ ਛੇਹਰਟਾ ਵਲੋਂ ਅੱਜ ਗੁ.ਕਰਤਾਰ ਨਗਰ ਛੇਹਰਟਾ ਵਿਖੇ ਮੈਡੀਕਲ ਖੇਤਰ ਵਿਚ ਲੋਕਾਂ ਨੂੰ ਵਧੀਆਂ ਸੇਵਾਵਾਂ ਦੇਣ, ਮੁਫਤ ਮੈਡੀਕਲ ਕੈਂਪ, ਨਸ਼ਿਆਂ ਅਤੇ ਦਿਮਾਗੀ ਬਿਮਾਰੀਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਉੱਤਰ ਭਾਰਤ ਦੇ ਪ੍ਰਸਿੱਧ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨਾਂ ਦੇ ਮਾਹਿਰ ਨਿਊਰੋਂ ਸਰਜਨ ਡਾ. ਰਾਘਵ ਵਾਧਵਾ ਦਾ ਸਨਮਾਨ
ਮੁੱਖ ਸੇਵਾਦਾਰ ਹਰਿੰਦਰ ਪਾਲ ਸਿੰਘ ਨਾਰੰਗ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਨਾਰੰਗ ਨੇ ਹਿਾ ਕਿ ਸੋਸਾਇਟੀ ਵਲੋਂ ਸਮਾਜ ਵਿਚ ਵਧੀਆ ਕੰਮ ਕਰਨ ਵਾਲੀਆਂ ਸ਼ਖਸੀਅਤਾਂ ਦਾ ਸਮੇਂ ਸਮੇਂ ਤੇ ਮਾਨ ਸਨਮਾਨ ਕੀਤਾ ਜਾਦਾਂ ਹੈ। ਉਨ੍ਹਾਂ ਕਿਹਾ ਕਿ ਡਾ. ਰਾਘਵ ਵਾਧਵਾ ਨਸ਼ਿਆਂ, ਦਿਮਾਗੀ ਰੋਗਾਂ ਪ੍ਰਤੀ ਜਾਗਰੂਕ ਸੰਮੇਲਨ ਕਰਵਾਉਂਦੇ ਰਹਿੰਦੇ ਹਨ ਅਤੇ ਉਨ੍ਹਾਂ ਨੇ ਲਗਭਗ 500 ਸਫਲ ਆਪ੍ਰੇਸ਼ਨ ਕੀਤੇ ਹਨ। ਇਸ ਮੌਕੇ ਪ੍ਰਧਾਨ ਗੁਰਮੀਤ ਸਿੰਘ ਬੌਬੀ, ਬਲਵੰਤ ਸਿੰਘ ਬਿਟੂ, ਬਲਦੇਵ ਸਿੰਘ, ਜਸਬੀਰ ਸਿੰਘ ਅਰੋੜਾ, ਇਕਬਾਲ ਸਿੰਘ, ਸੁਖਦੇਵ ਸਿੰਘ ਖਾਲਸਾ, ਗੁਰਜੀਤ ਸਿੰਘ, ਬਾਬਾ ਹਰਜੀਤ ਸਿੰਘ ਭਕਨਾ, ਹਰਜਿੰਦਰ ਸਿੰਘ, ਗੋਬਿੰਦ ਪਾਲ ਸਿੰਘ, ਮਲਕੀਅਤ ਸਿੰਘ, ਸੁਰਿੰਦਰ ਸਿੰਘ, ਸੁਖਵਿੰਦਰ ਪਾਲ ਸਿੰਘ, ਮਾਸਟਰ ਪਰਮਜੀਤ ਸਿੰਘ, ਪ੍ਰਿੰ.ਗੁਰਬਚਨ ਸਿੰਘ, ਹਰਜਿੰਦਰ ਖੇੜਾ, ਕਰਨਦੀਪ ਸਿੰਘ ਆਦਿ ਹਾਜ਼ਰ ਸਨ।
 

Ads on article

Advertise in articles 1

advertising articles 2

Advertise