-->
ਖਾਲਸਾ ਕਾਲਜ ਨਰਸਿੰਗ ਵੱਲੋਂ ਤੰਬਾਕੂ ਦੀ ਰੋਕਥਾਮ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ

ਖਾਲਸਾ ਕਾਲਜ ਨਰਸਿੰਗ ਵੱਲੋਂ ਤੰਬਾਕੂ ਦੀ ਰੋਕਥਾਮ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ

ਖਾਲਸਾ ਕਾਲਜ ਨਰਸਿੰਗ ਵੱਲੋਂ ਤੰਬਾਕੂ ਦੀ ਰੋਕਥਾਮ ਲਈ ਜਾਗਰੂਕਤਾ ਕੈਂਪ ਲਗਾਇਆ ਗਿਆ

ਅੰਮ੍ਰਿਤਸਰ, 2 ਜੂਨ ( ਸੁਖਬੀਰ ਸਿੰਘ )-ਖਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਵੱਲੋਂ ਪ੍ਰਿੰਸੀਪਲ ਡਾ. ਕਮਲਜੀਤ ਕੌਰ ਅਤੇ ਡਾ. ਰੁਪਿੰਦਰ ਕੌਰ ਮੈਡੀਕਲ ਅਫਸਰ ਡੈਂਟਲ ਦੀ ਯੋਗ ਅਗਵਾਈ ਹੇਠ ਤੰਬਾਕੂ ਰੋਕਥਾਮ ਦਿਵਸ ਸਬੰਧੀ ਭਾਈ ਹਿੰਮਤ ਸਿੰਘ ਸੈਟੇਲਾਈਟ ਹਸਪਤਾਲ, ਨਰੈਣਗੜ ਛੇਹਰਟਾ ਵਿਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
     ਇਸ ਮੌਕੇ ਵਿਦਿਆਰਥੀਆਂ ਨੇ ਤੰਬਾਕੂ ਰੋਕਥਾਮ ਬਾਰੇ ਬੜੇ ਸਰਲ ਅਤੇ ਆਕਰਸ਼ਿਕ ਪੋਸਟਰ ਬਣਾ ਕੇ ਹਸਪਤਾਲ ਦੇ ਸਿਹਤ ਕਰਮਚਾਰੀਆਂ ਅਤੇ ਮਰੀਜ਼ਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਦੇ ਨਾਲ ਸਮੂਹ ਮੈਂਬਰਾਂ ਨੇ ਤੰਬਾਕੂ ਬਾਰੇ ਜਾਗਰੂਕਤਾ ਫੈਲਾਉਣ ਅਤੇ ਮਰੀਜ਼ਾਂ ਨੇ ਜੀਵਨ ਭਰ ਤੰਬਾਕੂ ਨਾ ਲੈਣ ਦੀ ਸੋਂਹ ਚੁੱਕੀ। ਇਸ ਮੌਕੇ ਡਾ. ਜਸਪਾਲ ਕੌਰ ਅਤੇ ਡਾ. ਰੁਪਿੰਦਰ ਕੌਰ ਨੇ ਕਾਲਜ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਉਤਸ਼ਾਹ ਅਤੇ ਯਤਨਾਂ ਦੀ ਸ਼ਲਾਘਾ ਕੀਤੀ।

Ads on article

Advertise in articles 1

advertising articles 2

Advertise