-->
ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣੇ ਬਹੁਤ ਜ਼ਰੂਰੀ - ਡਾ. ਰਾਘਵ ਵਾਧਵਾ

ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣੇ ਬਹੁਤ ਜ਼ਰੂਰੀ - ਡਾ. ਰਾਘਵ ਵਾਧਵਾ

ਵਾਤਾਵਰਨ ਨੂੰ ਬਚਾਉਣ ਲਈ ਰੁੱਖ ਲਗਾਉਣੇ ਬਹੁਤ ਜ਼ਰੂਰੀ - ਡਾ. ਰਾਘਵ ਵਾਧਵਾ

ਅੰਮ੍ਰਿਤਸਰ, 5 ਜੂਨ ( ਸੁਖਬੀਰ ਸਿੰਘ ) - ਸਮਾਜ ਸੇਵੀ ਸੰਸਥਾ ਮਾਣ ਧੀਆਂ ਤੇ ਸਮਾਜ ਭਲਾਈ ਸੋਸਾਇਟੀ (ਰਜਿ) ਵਲੋਂ ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਤੇ ਗਰੀਨ ਐਵਿਨਿਉ ਵਿਖੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਅਗਵਾਈ ਵਿਚ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ। ਇਸ ਮੌਕੇ ਵਿਸ਼ੇਸ਼ ਤੌਰ ਤੇ ਉਤਰ ਭਾਰਤ ਦੇ ਪ੍ਰਸਿੱਧ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨਾਂ ਦੇ ਮਾਹਿਰ ਨਿਊਰੋ ਸਰਜਨ ਡਾ.ਰਾਘਵ ਵਾਧਵਾ ਨੇ ਪੌਦੇ ਲਗਾਉਂਦਿਆਂ ਕਿਹਾ ਕਿ ਆਕਸੀਜਨ ਦੀ ਕਮੀ ਨੂੰ ਦੇਖਦਿਆਂ ਹਰੇਕ ਮਨੁੱਖ ਨੂੰ ਘੱਟੋ-ਘੱਟ ਇੱਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣਾ ਸਭ ਤੋਂ ਵੱਡੀ ਸਮਾਜ ਸੇਵਾ ਹੈ ਉਨ੍ਹਾਂ ਕਿਹਾ ਕਿ ਅੱਜ ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ ਸਾਨੂੰ ਸਹੂੰ ਖਾਣੀ ਚਾਹੀਦੀ ਹੈ ਕਿ ਅਸੀਂ ਅਪਣੇ ਵਾਤਾਵਰਨ ਨੂੰ ਬਚਾਉਣ ਲਈ ਘੱਟੋਂ ਘੱਟ ਇਕ ਰੁੱਖ ਜਰੂਰ ਲਗਾਵਾਂਗੇ ਅਤੇ ਉਸਨੂੰ ਪਾਲਾਗੇਂ। ਇਸ ਮੌਕੇ ਮੱਟੂ ਨੇ=ਅਲਤਬਸ ਵਾਤਾਵਰਨ ਦਿਵਸ ਦੇ ਇਤਿਹਾਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ "ਵਿਸ਼ਵ ਵਾਤਾਵਰਨ ਦਿਵਸ" ਵਾਤਾਵਰਨ ਦੀ ਸੁਰੱਖਿਆ ਲਈ ਪੂਰੀ ਦੁਨੀਆ ` ਚ ਮਨਾਇਆ ਜਾਂਦਾ ਹੈ। ਇਸ ਦਿਵਸ ਨੂੰ ਮਨਾਉਣ ਲਈ 1972 ` ਚ ਸੰਯੁਕਤ ਰਾਸ਼ਟਰ ਵੱਲੋਂ ਮਹਾਸਭਾ ਦਾ ਆਯੋਜਨ ਕੀਤਾ ਗਿਆ ਸੀ । ਚਰਚਾ ਦੌਰਾਨ ਵਿਸ਼ਵ ਵਾਤਾਵਰਨ ਦਿਵਸ ਦਾ ਸੁਝਾਅ ਦਿੱਤਾ ਗਿਆ ਅਤੇ ਇਸ ਤੋਂ 2 ਸਾਲ ਬਾਅਦ 5 ਜੂਨ 1974 ਨੂੰ ਇਸ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ ਗਿਆ, ਇਸ ਦਿਵਸ ਨੂੰ ਮਨਾਉਣ ਲਈ ਹਰ ਸਾਲ 143 ਦੇਸ਼ ਹਿੱਸਾ ਲੈਂਦੇ ਹਨ। ਇਸ ਮੌਕੇ ਬਲਜਿੰਦਰ ਸਿੰਘ ਮੱਟੂ, ਇੰਦਰਮੋਹਨ ਵਾਧਵਾ, ਕੰਵਲਜੀਤ ਸਿੰਘ ਵਾਲੀਆ, ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise