-->
ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਮੈਡੀਕਲ ਕੈਂਪ ਲਗਾਇਆ ਗਿਆ ਨਸ਼ਾ ਕਰਨਾ ਇਕ ਮਾਨਸਿਕ ਬਿਮਾਰੀ, ਇਸਦਾ ਇਲਾਜ ਸੰਭਵ ਹੈ - ਡਾ.ਰਾਘਵ ਵਾਧਵਾ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਮੈਡੀਕਲ ਕੈਂਪ ਲਗਾਇਆ ਗਿਆ ਨਸ਼ਾ ਕਰਨਾ ਇਕ ਮਾਨਸਿਕ ਬਿਮਾਰੀ, ਇਸਦਾ ਇਲਾਜ ਸੰਭਵ ਹੈ - ਡਾ.ਰਾਘਵ ਵਾਧਵਾ

ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਮੌਕੇ ਮੈਡੀਕਲ ਕੈਂਪ ਲਗਾਇਆ ਗਿਆ

ਨਸ਼ਾ ਕਰਨਾ ਇਕ ਮਾਨਸਿਕ ਬਿਮਾਰੀ, ਇਸਦਾ ਇਲਾਜ ਸੰਭਵ ਹੈ - ਡਾ.ਰਾਘਵ ਵਾਧਵਾ

ਅੰਮ੍ਰਿਤਸਰ,26 ਜੂਨ ( ਸੁਖਬੀਰ ਸਿੰਘ ) - ਅੱਜ ਅੰਤਰਰਾਸ਼ਟਰੀ ਨਸ਼ਾ ਵਿਰੋਧੀ ਦਿਵਸ ਦੇ ਮੌਕੇ ਤੇ ਆਮ ਆਦਮੀ ਪਾਰਟੀ ਵਾਰਡ ਨੰਬਰ 51 ਦੇ ਆਗੂ ਸਚਿਨ ਭਾਟੀਆ ਦੀ ਅਗਵਾਈ ਵਿਚ ਮੰਦਿਰ ਕੇਦਾਰ ਨਾਥ ਨੇੜੇ ਰੇਲਵੇ ਫਾਟਕ ਵਿਖੇ ਮੁਫਤ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਸੰਬੰਧੀ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਅੰਮ੍ਰਿਤਸਰ ਦੇ ਪ੍ਰਸਿੱਧ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੇ ਆਪ੍ਰੇਸ਼ਨਾਂ ਦੇ ਮਾਹਿਰ ਨਿਊਰੋਂ ਸਰਜਨ ਡਾ. ਰਾਘਵ ਵਾਧਵਾ ਨੇ 100 ਮਰੀਜ਼ਾਂ ਦਾ ਮੁਫਤ ਮੁਆਇਨਾ ਕੀਤਾ ਅਤੇ ਅੱਜ ਦੇ ਦਿਨ ਤੇ ਨਸ਼ਿਆਂ ਵਿਰੁੱਧ ਲੋਕਾਂ ਨੂੰ ਜਾਗਰੂਕ ਕੀਤਾ। ਇਸ ਮੌਕੇ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ੀਤਲ ਜੁਨੇਜਾ ਸੰਯੁਕਤ ਸਕੱਤਰ ਪੰਜਾਬ ਟਰੇਡ ਅਤੇ ਇੰਡਸਟਰੀ, ਰਾਜਾ ਇਕਬਾਲ ਸਿੰਘ ਵਾਇਸ ਪ੍ਰਧਾਨ ਅੰਮ੍ਰਿਤਸਰ ‘ਆਪ’, ‘ਆਪ’ ਆਗੂ ਸੋਰਵ ਸ਼ਰਮਾ ਸ਼ਾਮਿਲ ਹੋਏ। ਇਸ ਮੌਕੇ ਡਾ.ਵਾਧਵਾ ਨੇ ਕਿਹਾ ਕਿ ਨਸ਼ਾ ਕਰਨਾ ਇਕ ਮਾਨਸਿਕ ਬਿਮਾਰੀ ਹੈ ਇਸਦਾ ਇਲਾਜ ਸੰਭਵ ਹੈ ਮਾਹਿਰ ਡਾਕਟਰ ਦੀ ਸਲਾਹ ਅਤੇ ਅਪਣੇ ਦ੍ਰਿੜ ਇਰਾਦੇ ਨਾਲ ਅਸੀਂ ਨਸ਼ਾ ਕਰਨਾ ਅਸਾਨੀ ਨਾਲ ਛੱਡ ਸਕਦੇ ਹਾਂ। ਉਨ੍ਹਾਂ ਦੱਸਿਆ ਕਿ 26 ਜੂਨ ਨੂੰ ਸਾਰੇ ਸੰਸਾਰ ਵਿਚ ਨਸ਼ੀਲਿਆਂ ਦਵਾਈਆਂ ਦੇ ਵਿਰੁੱਧ ਅਤੇ ਨਜਾਇਜ਼ ਤਸਕਰੀ ਦੇ ਵਿਰੁੱਧ ਅੰਤਰਰਾਸ਼ਟਰੀ ਦਿਵਸ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸਦਾ ਉਦੇਸ਼ ਲੋਕਾਂ ਨੂੰ ਨਸ਼ਿਆਂ ਦੀ ਬੁਰੀ ਆਦਤ ਤੋਂ ਛੁਟਕਾਰਾ ਦਿਵਾਉਣਾ ਅਤੇ ਉਨ੍ਹਾਂ ਨੂੰ ਨਸ਼ਿਆਂ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣਾ ਅਤੇ ਜਾਗਰੂਕ ਕਰਨਾ ਹੈ। ਇਸ ਮੌਕੇ ਇਰਸਾਦ ਸ਼ਾਹ, ਗੋਰਵ ਸ਼ਰਮਾ, ਅੰਕੁਰ ਗੁਪਤਾ, ਰਾਹੁੁਲ ਪਥਰੀਆ, ਰੋਹਿਤ ਖੰਨਾ, ਅਜੇ ਯਾਦਵ, ਸਾਹਿਲ ਜੈਨ, ਸੋਰਵ ਘਈ, ਇਸਲਾਮ ਸ਼ਾਹ, ਰੋਬਿਨ ਯਾਦਵ, ਕਿਸ਼ੋਰ, ਤੇਜਸ ਭਾਟੀਆ, ਯਜਸ ਭਾਟੀਆ, ਰਾਘਵ, ਸਿਮਰ ਯਾਦਵ, ਰੋਹਨ ਯਾਦਵ ਮੈਡਮ ਪੂਜਾ ਲਖਨਪਾਲ, ਪਿਯੂਸ ਮਹਾਜਨ, ਵਾਸੂ ਕਪੂਰ, ਸ਼ਿਵਮ ਦੇਵਗਨ, ਸੁਭਮ ਰੌਲੀ, ਮੋਹਿਤ ਸੋਨੀ, ਕੇ.ਜੇ ਸਿੰਘ ਵਾਲੀਆ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise