-->
ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸੰਸਥਾਵਾਂ ਵਿਖੇ ਵਿਦਾਇਗੀ ਸਮਾਗਮ ਕਰਵਾਇਆ ਗਿਆ

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸੰਸਥਾਵਾਂ ਵਿਖੇ ਵਿਦਾਇਗੀ ਸਮਾਗਮ ਕਰਵਾਇਆ ਗਿਆ

ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਸੰਸਥਾਵਾਂ ਵਿਖੇ ਵਿਦਾਇਗੀ ਸਮਾਗਮ ਕਰਵਾਇਆ ਗਿਆ
ਅੰਮ੍ਰਿਤਸਰ,26 ਜੂਨ ( ਸੁਖਬੀਰ ਸਿੰਘ ) - ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਅਦਾਰਿਆਂ ਖ਼ਾਲਸਾ ਕਾਲਜ ਆਫ਼ ਇੰਜਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਕਾਲਜ ਤੋਂ ਪੜ੍ਹਾਈ ਪੂਰੀ ਕਰਕੇ ਜਾਣ ਵਾਲੇ ਵਿਦਿਆਰਥੀਆਂ ਨੂੰ ਅਲਵਿਦਾ ਕਹਿਣ ਲਈ ਵਿਦਾਇਗੀ ਪਾਰਟੀ ‘ਰੁਖਸਤ-2022’ ਅਤੇ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵੱਲੋਂ ਭਾਈ ਰਾਮ ਸਿੰਘ ਹਾਲ ਵਿਖੇ ਵਿਦਾਇਗੀ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਅਤੇ ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥੀਆਂ ਦੀਆਂ ਸ਼ਾਨਦਾਰ ਸਰਗਰਮੀਆਂ ਅਤੇ ਪ੍ਰਾਪਤੀਆਂ ’ਤੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਦੇ ਨਾਲ ਅਗਾਂਹ ਖੁਸ਼ਹਾਲ ਜੀਵਨ ਦੀ ਕਾਮਨਾ ਕੀਤੀ।
ਕਾਲਜ ਵਿਖੇ ਸਮਾਗਮ ਦੀ ਸ਼ੁਰੂਆਤ ਸ਼ਬਦ ਗਾਇਨ ਨਾਲ ਹੋਈ, ਜਿਸ ਉਪਰੰਤ ਡਾ. ਮੰਜੂ ਬਾਲਾ ਨੇ ਸ਼ਮ੍ਹਾ ਰੌਸ਼ਨ ਕਰਨ ਦੀ ਰਸਮ ਅਦਾ ਕੀਤੀ। ਇਸ ਤੋਂ ਬਾਅਦ ਜੂਨੀਅਰਾਂ ਦੁਆਰਾ ਆਪਣੇ ਸੀਨੀਅਰਾਂ ਲਈ ਮੋਨੋ-ਐਕਟਿੰਗ, ਮਿਮਿਕਰੀ ਅਤੇ ਡਾਂਸ ਵਰਗੀਆਂ ਕੁਝ ਸੱਭਿਆਚਾਰਕ ਆਈਟਮਾਂ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਡਾ. ਬਾਲਾ ਨੇ ਵਿੱਦਿਆ ਹਾਸਲ ਕਰਕੇ ਜਾਣ ਵਾਲੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰ ਅੰਤ ਦੀ ਇਕ ਨਵੀਂ ਸ਼ੁਰੂਆਤ ਹੁੰਦੀ ਹੈ। ਉਨ੍ਹਾਂ ਉਮੀਦ ਜਾਹਿਰ ਕਰਦਿਆਂ ਕਿਹਾ ਕਿ ਕਾਲਜ ਛੱਡ ਕੇ ਜਾ ਰਹੇ ਵਿਦਿਆਰਥੀ ਆਪਣੀ ਕਾਬਲੀਅਤ ਅਤੇ ਪ੍ਰਤਿਭਾ ਨਾਲ ਦੁਨੀਆ ’ਚ ਰੌਸ਼ਨੀ ਅਤੇ ਖੁਸ਼ਹਾਲੀ ਫੈਲਾਉਣਗੇ ਅਤੇ ਆਪਣੇ ਕਾਲਜ ਦਾ ਨਾਮ ਨਵੀਆਂ ਬੁਲੰਦੀਆਂ ’ਤੇ ਪਹੁੰਚਾਉਣਗੇ।
ਡਾ. ਬਾਲਾ ਨੇ ਪ੍ਰੇਰਨਾਦਾਇਕ ਸ਼ਬਦਾਂ ਨਾਲ ਵਿਦਿਆਰਥੀਆਂ ਨੂੰ ਕਦੇ ਵੀ ਪਿੱਛੇ ਮੁੜ ਕੇ ਨਾ ਦੇਖਣ ਲਈ ਦ੍ਰਿੜਤਾ ਅਤੇ ਸਬਰ ਰੱਖਣ ਦੀ ਸਲਾਹ ਦਿੱਤੀ। ਉਨ੍ਹਾਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦਿਆਂ ਕਿਹਾ ਕਿ ਨਿੱਜੀ ਪ੍ਰੋਫੈਸ਼ਨਲ ਲਾਈਫ਼ ’ਚ ਨਵੇਂ ਪ੍ਰੋਜੈਕਟਾਂ, ਅਸਾਈਨਮੈਂਟਾਂ ਅਤੇ ਚੁਣੌਤੀਆਂ ਨੂੰ ਅਪਨਾਉਂਦੇ ਹੋਏ ਅਤੀਤ ਨੂੰ ਹਮੇਸ਼ਾ ਆਸ਼ਾਵਾਦੀ ਦ੍ਰਿਸ਼ਟੀਕੋਣ ਦੇ ਨਾਲ ਇਕ ਸਬਕ ਵਜੋਂ ਵਿਚਾਰਿਆ ਜਾਣਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਜੀਵਨ ’ਚ ਸਫ਼ਲਤਾ ਪ੍ਰਾਪਤ ਕਰਨ ਦਾ ਅਸ਼ੀਰਵਾਦ ਦਿੰਦਿਆਂ ਹੋਰ ਸਿਖ਼ਰਾਂ ਲਈ ਇਮਾਨਦਾਰੀ ਨਾਲ ਕੰਮ ਕਰਨ ਲਈ ਸੇਧ ਦਿੱਤੀ।
ਇਸ ਮੌਕੇ ਮਿਸਟਰ ਫੇਅਰਵੈਲ ਅਤੇ ਮਿਸ ਫੇਅਰਵੈਲ ਦੇ ਮੁਕਾਬਲੇ ’ਚ ਬੀ. ਸੀ. ਏ. ਤੋਂ ਅੰਮ੍ਰਿਤਪਾਲ ਸਿੰਘ ਅਤੇ ਈ. ਸੀ. ਈ. ਤੋਂ ਮਹਿਕਦੀਪ ਕੌਰ ਕ੍ਰਮਵਾਰ ਜੇਤੂ ਰਹੇ। ਇਸ ਮੌਕੇ ਇੰਜ਼. ਸੁਖਮੀਤ ਕੌਰ (ਅਲੂਮਨੀ ਕੋਆਰਡੀਨੇਟਰ) ਨੇ ਧੰਨਵਾਦ ਮਤੇ ’ਚ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਉਨ੍ਹਾਂ ਦੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।
ਇਸੇ ਤਰ੍ਹਾਂ ਸਕੂਲ ਵਿਖੇ 12ਵੀਂ ਕਲਾਸ ਦੀਆਂ ਵਿਦਿਆਰਥਣਾਂ ਨੂੰ ਭਾਈ ਰਾਮ ਸਿੰਘ ਹਾਲ ’ਚ ਵਿਦਾਇਗੀ ਸਮਾਰੋਹ ਮੌਕੇ ਵਿਦਿਆਰਥਣਾਂ ਵੱਲੋਂ ਡਾਂਸ ਅਤੇ ਮਾਡਲਿੰਗ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ। ਜਿਸ ’ਚ ਮਿਸ ਬਿਊਟੀਫੁਲ 12ਵੀਂ-ਡੀ ਕਲਾਸ ਦੀ ਵਿਦਿਆਰਥਣ ਕਨਿਕਾ, ਮਿਸ ਪੰਜਾਬਣ 12ਵੀਂ-ਈ ਕਲਾਸ ਦੀ ਵਿਦਿਆਰਥਣ ਹਰਪ੍ਰੀਤ ਕੌਰ ਅਤੇ ਮਿਸ ਫੇਅਰਵੈਲ 12ਵੀਂ-ਡੀ ਕਲਾਸ ਦੀ ਵਿਦਿਆਰਥਣ ਏਕਤਾ ਚੁਣੀ ਗਈ। ਇਸ ਮੌਕੇ ਵਿਦਿਆਰਥਣਾਂ ਵਲੋਂ ਧੰਨਵਾਦ ਭਾਸ਼ਣ ਦਿੱਤਾ ਗਿਆ ਜਿਸ ’ਚ ਵਿਦਿਆਰਥਣਾਂ ਵੱਲੋਂ ਸਕੂਲ ਪ੍ਰਿੰ: ਪੁਨੀਤ ਕੌਰ ਨਾਗਪਾਲ ਦਾ ਧੰਨਵਾਦ ਕੀਤਾ ਗਿਆ ਜਿਨ੍ਹਾਂ ਵੱਲੋਂ ਚੰਗੀ ਅਤੇ ਮਿਆਰੀ ਸਿੱਖਿਆ ਮੁਹੱਈਆ ਕਰਵਾਈਆਂ ਗਈਆਂ। ਸਮਾਰੋਹ ਦੇ ਅੰਤ ’ਚ ਪ੍ਰਿੰ: ਨਾਗਪਾਲ ਨੇ ਵਿਦਿਆਰਥਣਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਵਿਦਿਆਰਥਣਾਂ ਨੂੰ ਭਵਿੱਖ ’ਚ ਅਗਾਂਹ ਵੱਧਣ ਅਤੇ ਹੋਰ ਸਖਤ ਮਿਹਨਤ ਕਰਨ ਲਈ ਪ੍ਰੇਰਿਆ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਕਾਲਜ ਵਿਖੇ ਸਮਾਗਮ ਮੌਕੇ ਡਾ. ਰਿਪਿਨ ਕੋਹਲੀ, ਡਾ. ਜੁਗਰਾਜ ਸਿੰਘ, ਡਾ. ਸੁਪ੍ਰੀਤ ਕੌਰ, ਇੰਜ਼: ਇਕਰੂਪ ਕੌਰ, ਡਾ. ਮੋਹਿਤ ਅਨੁਗਰਾਲਾ, ਇੰਜ਼. ਜਸਪ੍ਰੀਤ ਸਿੰਘ, ਸੰਦੀਪ ਸਿੰਘ, ਡਾ. ਸੰਦੀਪ ਦੇਵਗਨ, ਡਾ. ਰੁਚੀ ਹਾਂਡਾ, ਇੰਜ਼. ਅਕਰਸ਼ਨ ਉੱਪਲ, ਸ਼੍ਰੀਮਤੀ ਪ੍ਰਨੀਤ ਕੌਰ ਅਤੇ ਹੋਰ ਫੈਕਲਟੀ ਮੈਂਬਰ ਹਾਜ਼ਰ ਸਨ।

Ads on article

Advertise in articles 1

advertising articles 2

Advertise