-->
ਬਾਬਾ ਮੀਰ ਸ਼ਾਹ ਜੀ ਦਾ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ

ਬਾਬਾ ਮੀਰ ਸ਼ਾਹ ਜੀ ਦਾ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ

ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ - ਡੀ.ਸੀ.ਪੀ ਭੰਡਾਲ
ਬਾਬਾ ਮੀਰ ਸ਼ਾਹ ਜੀ ਦਾ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ ਗਿਆ

ਅੰਮ੍ਰਿਤਸਰ,28 ਜੂਨ ( ਸੁਖਬੀਰ ਸਿੰਘ ) - ਸਥਾਨਕ ਧੰਨ ਧੰਨ ਹਜ਼ਰਤ ਪੀਰ ਬਾਬਾ ਮੀਰ ਸ਼ਾਹ ਜੀ ਮਜੀਠਾ ਰੋਡ ਦਾ ਸਲਾਨਾ ਮੇਲਾ ਕਮੇਟੀ ਦੇ ਪ੍ਰਧਾਨ ਰਾਮਪਾਲ ਸ਼ਰਮਾ, ਮੁੱਖ ਸੇਵਾਦਾਰ ਨਰਿੰਦਰ ਟੀਨੂੰ ਦੀ ਦੇਖ ਰੇਖ ਵਿਚ ਸਮੂੰਹ ਇਲਾਕੇ ਦੀਆਂ ਸੰਗਤਾਂ ਵਲੋਂ ਬੜੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਦੇ ਡੀ.ਸੀ.ਪੀ ਪਰਮਿੰਦਰ ਸਿੰਘ ਭੰਡਾਲ ਨੇ ਪਹੁੰਚਕੇ ਸੰਗਤਾਂ ਨੂੰ ਆਪਸੀ ਭਾਈਚਾਰੇ ਅਤੇ ਸਾਰੇ ਧਰਮਾਂ ਦਾ ਸਤਿਕਾਰ ਕਰਨ ਦਾ ਸੰਦੇਸ਼ ਦਿਤਾ। ਇਸ ਮੌਕੇ ਭੰਡਾਲ ਨੇ ਕਿਹਾ ਕਿ ਸਾਨੂੰ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ ਕਿਉਂਕਿ ਦੁਨਿਆ ਦਾ ਹਰ ਧਰਮ ਸਾਨੂੰ ਮਾਨਵਤਾ ਨਾਲ ਪਿਆਰ ਕਰਨ ਦੀ ਸਿੱਖਿਆ ਦਿੰਦਾ ਹੈ। ਉਨ੍ਹਾਂ ਕਿਹਾ ਕਿ ਦੁਨਿਆ ਵਿਚ ਭਾਰਤ ਹੀ ਅਜਿਹਾ ਦੇਸ਼ ਹੈ ਜਿਥੇ ਅਸੀਂ ਹਰ ਧਰਮ ਦਾ ਦਿਨ ਤਿਉਹਾਰ ਆਪਸ ਵਿਚ ਮਿਲ ਜੁਲਕੇ ਮਨਾਉਂਦੇ ਹਾਂ। ਇਸ ਮੌਕੇ ਸ਼ਰਮਾ, ਟੀਨੂੰ ਅਤੇ ਹੋਰ ਕਮੇਟੀ ਮੈਂਬਰਾਂ ਵਲੋਂ ਡੀ.ਸੀ.ਪੀ ਭੰਡਾਲ, ਜੀ.ਆਰ.ਪੀ ਥਾਣਾ ਦੇ ਇੰਚਾਰਜ ਧਰਮਿੰਦਰ ਕਲਿਆਣ, ਰੀਡਰ ਕੰਵਲਜੀਤ ਸਿੰਘ ਮੱਲ੍ਹੀ, ਕੰਵਲਜੀਤ ਸਿੰਘ ਵਾਲੀਆ ਅਤੇ ਹੋਰ ਪਹੁੰਚਿਆਂ ਵਿਸ਼ੇਸ਼ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ। ਇਸ ਮੌਕੇ ਵਾਇਸ ਪ੍ਰਧਾਨ ਕੁਲਵੰਤ ਸਿੰਘ, ਗੁਰਮੀਤ ਸਿੰਘ, ਕਿਸ਼ੋਰ ਕੁਮਾਰ, ਸੁਰਿੰਦਰ ਬਿਲਾ, ਕੇਵਲ ਕ੍ਰਿਸ਼ਨ, ਚੇਤਨ ਸ਼ਰਮਾ, ਬਾਬਾ ਕਾਮਰੇਡ ਜੀ, ਬਾਬਾ ਜੋਗਿੰਦਰ ਜੀ, ਰਵਿੰਦਰ ਸੁਲਤਾਨਵਿੰਡ, ਵਰਿੰਦਰ ਕਾਲਾ ਆਦਿ ਤੋਂ ਇਲਾਵਾ ਵੱਡੀ ਸੰਖਿਆ ਵਿਚ ਸੰਗਤਾਂ ਹਾਜ਼ਰ ਸਨ।

 

Ads on article

Advertise in articles 1

advertising articles 2

Advertise