-->
ਬਖਸ਼ੇ ਨਹੀ ਜਾਣਗੇ ਸੱਟੇਬਾਜ ਤੇ ਨਸ਼ੇ ਦੇ ਸੋਦਾਗਰ - ਏ ਐਸ ਆਈ ਸ਼ਸ਼ਪਾਲ ਸ਼ਰਮਾ

ਬਖਸ਼ੇ ਨਹੀ ਜਾਣਗੇ ਸੱਟੇਬਾਜ ਤੇ ਨਸ਼ੇ ਦੇ ਸੋਦਾਗਰ - ਏ ਐਸ ਆਈ ਸ਼ਸ਼ਪਾਲ ਸ਼ਰਮਾ

ਬਖਸ਼ੇ ਨਹੀ ਜਾਣਗੇ ਸੱਟੇਬਾਜ ਤੇ ਨਸ਼ੇ ਦੇ ਸੋਦਾਗਰ - ਏ ਐਸ ਆਈ ਸ਼ਸ਼ਪਾਲ ਸ਼ਰਮਾ 
ਅੰਮ੍ਰਿਤਸਰ,30 ਜੂਨ (ਸੁਖਬੀਰ ਸਿੰਘ) - ਨਸ਼ਾ ਵੇਚਣ ਵਾਲੇ ਤੇ ਅਸ਼ਾਂਤੀ ਫੈਲਾਉਣ ਵਾਲੇ ਗੈਰ-ਸਮਾਜਿਕ ਅਨਸਰਾਂ ਨੂੰ ਕਿਸੇ ਵੀ ਹਾਲਤ ਵਿਚ ਬਰਦਾਸ਼ਤ ਨਹੀ ਕੀਤਾ ਜਾਵੇਗਾ। ਉਕਤ ਸ਼ਬਦਾ ਦਾ ਪ੍ਰਗਟਾਵਾ ਚੌਕੀ ਕੋਟ ਮਿਤ ਨਵੇਂ ਬਣੇ ਇੰਚਾਰਜ ਏ ਐਸ ਆਈ ਸ਼ਸ਼ਪਾਲ ਨੇ ਆਪਣਾ ਆਹੁਦਾ ਸੰਭਾਲਣ ਤੋਂ ਬਾਅਦ ਪਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਨਾਂ ਨੇ ਕਿਹਾ ਕਿ ਨਸ਼ੇ ਦੇ ਤੱਸਕਰਾਂ ਵਿਰੁੱਧ  ਛੇੜੀ ਮੁਹਿੰਮ ਤੇ ਪੁਲਿਸ ਕਮਿਸ਼ਨਰ ਸ੍ਰ ਅਰੁਨ ਸਿੰਘ ਜੀ ਦੀ ਰਹਿਨੁਮਾਈ ਹੇਠ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਤੇ ਪੰਜਾਬ ਵਿਚ ਨਸ਼ੇ ਦਾ ਖਾਤਮਾ ਕਰਨ ਲਈ ਆਪਣੇ ਅਧਿਕਾਰ ਖੇਤਰ ਵਿਚ ਪੂਰੀ ਜਿੰਮੇਵਾਰੀ ਨਾਲ ਪੱਖ ਕਰਾਂਗਾ। ਉਨਾਂ ਕਿਹਾ ਕਿ ਹਰੇਕ ਖੇਤਰ ਵਿਚ ਅਮਨ ਸ਼ਾਂਤੀ ਬਣਾਏ ਰੱਖਣਾ ਪੁਲਿਸ ਦਾ ਫਰਜ ਹੈ। ਉਨਾਂ ਨੇ ਸੱਟੇਬਾਜਾਂ ਤੇ ਨਸ਼ੇ ਦੇ ਸੌਦਾਗਰਾਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਉਹ ਆਪਣੇ ਭੈੜੇ ਕੰਮਾਂ ਤੋਂ ਬਾਜ ਆ ਜਾਣ ਨਹੀ ਤਾਂ ਇਹ ਕਿਸੇ ਕੀਮਤ ਤੇ ਬਖਸ਼ੇ ਨਹੀ ਜਾਣਗੇ ਅਤੇ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ।

Ads on article

Advertise in articles 1

advertising articles 2

Advertise