-->
ਜਾਣੇ ਅਣਜਾਣੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਛਡੋਂ, ਸਤਿਕਾਰ ਕਰੋਂ - ਲਖਵੀਰ ਜਰਮਨੀ

ਜਾਣੇ ਅਣਜਾਣੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਛਡੋਂ, ਸਤਿਕਾਰ ਕਰੋਂ - ਲਖਵੀਰ ਜਰਮਨੀ

ਜਾਣੇ ਅਣਜਾਣੇ ਵਿਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਛਡੋਂ, ਸਤਿਕਾਰ ਕਰੋਂ - ਲਖਵੀਰ ਜਰਮਨੀ

ਅੰਮ੍ਰਿਤਸਰ, 5 ਜੂਨ ( ਸੁਖਬੀਰ ਸਿੰਘ ) - ਉਘੇ ਸਮਾਜ ਸੇਵਕ ਲਖਵੀਰ ਸਿੰਘ ਜਰਮਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀ ਸਾਰੇ ਸਿੱਖ, ਮਹਾਂਪੁਰਸ਼ ਜਾਣੇ ਅਣਜਾਣੇ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਣ ਬਾਣੀ ਦੀ ਬੇਅਦਬੀ ਕਰਦੇ ਹਾਂ ਬੇਅਦਬੀ ਵੀ ਇੰਨ੍ਹੀ ਜ਼ਿਆਦਾ ਕਿ ਨਾ ਬਖਸ਼ਣ ਯੋਗ ਹੈ। ਤਦ ਹੀ ਸਾਡੇ ਸਿੱਖਾਂ ਨਾਲ ਇੰਨ੍ਹਾਂ ਮਾੜਾ ਹੋ ਰਿਹਾ ਹੈ। ਅਸੀਂ 3 ਤਰ੍ਹਾਂ ਦੀ ਬੇਅਦਬੀ ਜ਼ਿਆਦਾ ਕਰਦੇ ਹਾਂ ਜੋ ਬਖਸ਼ਣ ਯੋਗ ਨਹੀਂ। ਪਹਿਲੀ ਬੇਅਦਬੀ ਵਿਆਹਾਂ ਦੇ ਕਾਰਡਾਂ ਦੇ ਉੱਤੇ ਜੋ ਬਾਣੀ ਦੀ ਪੰਗਤੀ ਲਿਖੀ ਜਾਂਦੀ ਹੈ। ਜੋ ਕੋਈ ਵੀ ਕਾਰਡ ਨਹੀਂ ਸਾਂਭਦਾਂ। ਹੁਣ ਤਾਂ ਵਿਆਹਾਂ ਵਿਚ ਕਾਰਡਾਂ ਦੇ ਮਿਠਿਆਈਆਂ ਵਾਲੇ ਡੱਬੇ ਤੇ ਲਿਖੀ ਜਾਂਦੀ ਹੈ ਜੋ ਕਿਸੇ ਨੂੰ ਨਹੀਂ ਪਤਾ ਚੱਲਦਾ ਜੋ ਕੂੜੇ ਕਰਕਟ ਵਾਲੇ ਡੱਬੇ ਵਿਚ ਸੁੱਟ ਦਿੱਤਾ ਜਾਂਦਾ ਹੈ। ਮੇਲਿਆਂ ਵਿਚ ਮਹਾਂਪੁਰਸ਼ਾਂ ਵਲੋਂ ਸਤਿਕਾਰ ਵਜੋਂ ਲਿਖਾਈਆਂ ਜਾਣ ਵਾਲੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਪਾਵਣ ਪੰਗਤੀਆਂ, ਜੋ ਇਸ਼ਤਿਹਾਰ ਲਗਾਏ ਜਾਂਦੇ ਹਨ ਜੋ ਕਿ ਫਟ ਫੱਟ ਕੇ ਨਾਲੀਆਂ ਵਿਚ ਗੰਦੇ ਥਾਂ ਡਿਗਦੇ ਹਨ ਜੋ ਕਿ ਬਹੁਤ ਵੱਡੀ ਬੇਅਦਬੀ ਹੈ ਇਸ ਨੂੰ ਰੋਕਿਆ ਜਾਵੇ। ਤੀਜੀ ਵੱਡੀ ਬੇਅਦਬੀ ਜੋ ਅਸੀਂ ਮਰਗਾਂ ਦੇ ਪਾਠ ਦੇ ਭੋਗਾਂ ਤੇ ਲਿਖਾਈ ਜਾਣ ਵਾਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜੋ ਅਖਬਾਰਾਂ ਵਿਚ ਦਿੱਤੀ ਜਾਂਦੀ ਹੈ। ਤੁਹਾਨੂੰ ਪਤਾ ਹੈ 90% ਅਖਬਾਰਾਂ ਲਿਫਾਫੇ ਬਣਾਉਣ ਜਾਂ ਵਿਆਹਾਂ ਵਿਚ ਹਲਵਾਈ ਜਦ ਮੀਟ ਤਲਦੇ ਹਨ ਉਹ ਇਸਨੂੰ ਵਰਤਦੇ ਹਨ ਜਾਂ ਰੂੜੀ ਤੇ ਸੁੱਟ ਦਿੱਤੀ ਜਾਂਦੀ ਹੈ ਜੋ ਕਿ ਨਾ ਬਖਸ਼ਣ ਯੋਗ ਭੁੱਲ ਹੈ। ਸਾਡਾ ਉਹ ਹਾਲ ਹੈ ਕਿ ‘ਦੀਵੇ ਥੱਲੇ ਹਨੇਰਾ’ ਦੀਵਾ ਚਾਨਣ ਤਾਂ ਬਥੇਰਾ ਕਰਦਾ ਹੈ ਪਰ ਉਸ ਦੇ ਆਪਣੇ ਥੱਲੇ ਹਨੇਰਾ ਹੁੰਦਾ ਹੈ ਅਸੀਂ ਸਤਿਕਾਰ ਤਾਂ ਬਹੁਤ ਕਰਦੇ ਹਾਂ ਪਰ ਬੇਅਦਬੀ ਸਭ ਤੋਂ ਜ਼ਿਆਦਾ ਕਰਦੇ ਹਾਂ ਸਾਡੇ ਆਪਣੇ ਹੀ ਮਨ ਨੇ ਹਨੇਰਾ ਕੀਤਾ ਹੈ ਜੋ ਸਾਨੂੰ ਨਹੀਂ ਦਿੱਸਦਾ ਹੈ। ਪਰ ਅਸੀਂ ਜੋ ਬੇਅਦਬੀ ਕਰਦੇ ਹਾਂ ਉਸਦਾ ਫਲ ਜ਼ਰੂਰ ਪਾਪ ਦੁੱਖ ਮਿਲਣਾ ਹੈ। ਜ਼ਹਿਰ ਨੂੰ ਤੁਸੀਂ, ਆਪ ਖਾਂ ਲਵੋਂ ਜਾਂ ਕੋਈ ਖਵਾ ਦੇਵੇ ਉਸਨੇ ਆਪਣਾ ਕੰਮ ਜ਼ਰੂਰ ਕਰਨਾ, ਮਤਲਬ ਜੋਂ ਅਸੀਂ ਬੇਅਦਬੀ ਕਰਦੇ ਹਾਂ ਉਸਦਾ ਫਲ ਜ਼ਰੂਰ ਮਿਲਣਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਅਸੀਂ ਖੁਸ਼ੀ ਗਮੀ ਵਿਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ੳਟ ਆਸਰਾਂ ਲੈਂਦੇ ਹਾਂ ਘਰ ਜ਼ਰੂਰ ਚਰਨ ਪਵਾਉਂਦੇ ਹਾਂ ਤਾਂ ਬਾਣੀ ਦੀਆਂ ਪੰਗਤੀਆਂ ਲਿਖਾ ਕੇ ਜ਼ਰੂਰੀ ਬੇਅਦਬੀ ਕਰਨੀ ਹੈ। ਜੇ ਅਸੀ ਜਾਣ ਅਣਜਾਣੇ ਵਿਚ ਬੇਅਦਬੀ ਕਰਦੇ ਹਾਂ ਤਦ ਹੀ ਸਾਡੇ ਸਿੱਖਾਂ ਦੀਆਂ ਪੱਗਾਂ ਸੜਕਾਂ ਤੇ ਰੁਲਦੀਆਂ ਹਨ। ਸਾਨੂੰ ਸਾਡੇ ਅਣਜਾਣੇ ਕੀਤੇ ਦਾ ਫਲ ਮਿਲਦਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਤਿਕਾਰ ਕਰੋਂ ਨਾਂ ਲਿਖਾ ਕੇ ਬੇਅਦਬੀ ਨਾ ਕਰੋਂ ਸਤਿਕਾਰ ਕਰੋਂ ਬਾਣੀ ਦਾ।

Ads on article

Advertise in articles 1

advertising articles 2

Advertise