-->
ਇੰਚਾਰਜ ਉਸਾਰੀ ਵਿਭਾਗ ਦਾ ਅਹੁੱਦਾ ਸੰਭਾਲਣ ਤੇ ਐਸੋਸੀਏਸ਼ਨ ਵੱਲੋਂ ਦਿੱਤੀਆਂ ਗਈਆਂ ਵਧਾਈਆਂ।

ਇੰਚਾਰਜ ਉਸਾਰੀ ਵਿਭਾਗ ਦਾ ਅਹੁੱਦਾ ਸੰਭਾਲਣ ਤੇ ਐਸੋਸੀਏਸ਼ਨ ਵੱਲੋਂ ਦਿੱਤੀਆਂ ਗਈਆਂ ਵਧਾਈਆਂ।

ਇੰਚਾਰਜ ਉਸਾਰੀ ਵਿਭਾਗ ਦਾ ਅਹੁੱਦਾ ਸੰਭਾਲਣ ਤੇ ਐਸੋਸੀਏਸ਼ਨ ਵੱਲੋਂ ਦਿੱਤੀਆਂ ਗਈਆਂ ਵਧਾਈਆਂ।

ਸ੍ਰ. ਰਜਿੰਦਰ ਸਿੰਘ ਕਾਜਲ ਤੋਂ ਯੂਨੀਵਰਸਿਟੀ ਦੇ ਵਿਕਾਸ ਦੀਆਂ ਬਹੁਤ ਉਮੀਦਾਂ: ਰਜ਼ਨੀਸ਼ ਭਾਰਦਵਾਜ


ਅੰਮ੍ਰਿਤਸਰ,6 ਜੂਨ ( ਸੁਖਬੀਰ ਸਿੰਘ ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਸੇਵਾ ਨਿਭਾ ਰਹੇ ਸ੍ਰ. ਰਜਿੰਦਰ ਸਿੰਘ ਕਾਜਲ ਜੀ ਨੇ ਇੰਚਾਰਜ ਉਸਾਰੀ ਵਿਭਾਗ ਦਾ ਅਹੁੱਦਾ ਸੰਭਾਲਿਆ। ਸ੍ਰ. ਰਜਿੰਦਰ ਸਿੰਘ ਕਾਜਲ ਨੇ 19 ਜੂਨ, 1984 ਤੋਂ ਯੂਨੀਵਰਸਿਟੀ ਵਿਚ ਸੇਵਾ ਨਿਭਾ ਰਹੇ ਹਨ। ਉਨ੍ਹਾਂ ਨੇ ਯੂਨੀਵਰਸਿਟੀ ਵਿਖੇ 38 ਸਾਲ ਦੀ ਬੇਦਾਗ ਸੇਵਾ ਨਿਭਾਈ ਹੈ। ਉਹ ਸੰਨ 1984 ਵਿਚ ਰੋਡ ਇੰਸਪੈਕਟਰ ਵਜੋਂ ਯੂਨੀਵਰਸਿਟੀ ਸੇਵਾ ਵਿਚ ਆਏ ਸਨ। ਉਪਰੰਤ ਸੰਨ 1988 ਵਿਚ ਜੂਨੀਅਰ ਇੰਜੀਨੀਅਰ ਸੰਨ 2006 ਵਿਚ ਐਸ.ਡੀ.ਓ. ਬਣੇ ਸਨ। ਇੰਚਾਰਜ ਉਸਾਰੀ ਵਿਭਾਗ ਦਾ ਅਹੁੱਦਾ ਸੰਭਾਲਣ ਮੌਕੇ ਨੇ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ. ਰਜ਼ਨੀਸ਼ ਭਾਰਦਵਾਜ ਨੇ ਆਪਣੀ ਸਮੁੱਚੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀ ਟੀਮ ਸਮੇਤ ਉਨ੍ਹਾਂ ਦੇ ਦਫਤਰ ਪਹੁੰਚ ਕੇ ਉਨ੍ਹਾਂ ਦਾ ਸਵਾਗਤ ਕੀਤਾ। ਐਸੋਸੀਏਸ਼ਨ ਵੱਲੋਂ ਸ੍ਰ. ਰਜਿੰਦਰ ਸਿੰਘ ਦਾ ਫੁੱਲਾਂ ਦੇ ਗੁਲਦਸਤੇ ਅਤੇ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਵੱਲੋਂ ਸ੍ਰ. ਰਜਿੰਦਰ ਸਿੰਘ ਨੂੰ ਇੰਚਾਰਜ ਉਸਾਰੀ ਵਿਭਾਗ ਦਾ ਅਹੁੱਦਾ ਸੰਭਾਲਣ ਤੇ ਵਧਾਈਆਂ ਦਿੱਤੀਆਂ ਗਈਆਂ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ੍ਰੀ. ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਉਨ੍ਹਾਂ ਦਾ ਇੰਚਾਰਜ ਉਸਾਰੀ ਵਿਭਾਗ ਵਜੋਂ ਕਾਰਜਕਾਲ ਯੂਨੀਵਰਸਿਟੀ ਦੇ ਆਉਣ ਵਾਲੇ ਇਤਿਹਾਸ ਵਿਚ ਸੁਨਿਹਰੀ ਅੱਖਰਾਂ ਵਿਚ ਲਿਖਿਆ ਜਾਵੇਗਾ ਅਤੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਹੋਰ ਬੁਲੰਦੀਆਂ ਛੁਹੇਗੀ। ਉਨ੍ਹਾਂ ਕਿਹਾ ਕਿ ਨਵੇਂ ਬਣੇ ਇੰਚਾਰਜ ਉਸਾਰੀ ਵਿਭਾਗ ਦਾ ਸਾਥੀ ਕਰਮਚਾਰੀਆਂ ਪ੍ਰਤੀ ਵਤੀਰਾ ਬਹੁਤ ਪਿਆਰ ਭਰਿਆ ਹੈ। ਉਹ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਉਂਦੇ ਹਨ ਕਿ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਹਰ ਕਦਮ ਤੇ ਉਨ੍ਹਾਂ ਨਾਲ ਖੜ੍ਹੀ ਹੈ। ਇਸ ਮੌਕੇ ਤੇ ਸ੍ਰੀ. ਰਜ਼ਨੀਸ਼ ਭਾਰਦਵਾਜ ਨੇ ਸ੍ਰ. ਰਜਿੰਦਰ ਸਿੰਘ ਕਾਜਲ ਨੂੰ ਇਹ ਵੱਕਾਰੀ ਅਹੁੱਦਾ ਮਿਲਣ ਤੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਦਾ ਤਹਿਦਿੱਲੋਂ ਧੰਨਵਾਦ ਕੀਤਾ। ਇਸ ਮੌਕੇ ਤੇ ਉਸਾਰੀ ਵਿਭਾਗ ਦੇ ਦਫਤਰ ਦੇ ਸਟਾਫ ਸਮੇਤ ਜਗੀਰ ਸਿੰਘ ਸਹਾਇਕ ਰਜਿਸਟਰਾਰ (ਕਾਲਜਾਂ), ਸਰਬਜੀਤ ਸਿੰਘ ਸਾਬਕਾ ਸਹਾਇਕ ਇੰਜੀਨੀਅਰ, ਸਿਮਰਜੀਤ ਸਿੰਘ, ਕੁਲਜਿੰਦਰ ਸਿੰਘ ਬੱਲ ਸੀਨੀਅਰ ਸਹਾਇਕ ਕਪੈਸਟੀ ਇਨਹਾਂਸਮੈਂਟ ਪ੍ਰੋਗਰਾਮ, ਹਰਪਾਲ ਸਿੰਘ, ਕੰਵਲਜੀਤ ਕੁਮਾਰ, ਸਤਵੰਤ ਸਿੰਘ ਬਰਾੜ ਸਮੇਤ ਹੋਰ ਨਾਨ-ਟੀਚਿੰਗ ਕਰਮਚਾਰੀ ਹਾਜ਼ਰ ਸਨ।

Ads on article

Advertise in articles 1

advertising articles 2

Advertise