-->
ਗੈਰ ਕਾਨੂੰਨੀ ਸ਼ਰਾਬ ਦੇ ਅਹਾਤੇ ਬਾਰਾਂ ਲਗਾ ਰਹੀਆਂ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ

ਗੈਰ ਕਾਨੂੰਨੀ ਸ਼ਰਾਬ ਦੇ ਅਹਾਤੇ ਬਾਰਾਂ ਲਗਾ ਰਹੀਆਂ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ

ਗੈਰ ਕਾਨੂੰਨੀ ਸ਼ਰਾਬ ਦੇ ਅਹਾਤੇ ਬਾਰਾਂ ਲਗਾ ਰਹੀਆਂ ਪੰਜਾਬ ਸਰਕਾਰ ਨੂੰ ਵੱਡੇ ਪੱਧਰ ਤੇ ਚੂਨਾ

ਅੰਮ੍ਰਿਤਸਰ 10-ਜੂਨ ( ਬਿਊਰੋ ਰਿਪੋਰਟ )-ਪੰਜਾਬ ਦੀ ਆਮ ਆਦਮੀ ਦੀ ਸਰਕਾਰ ਵਲੋ ਨਵੀਂ ਐਕਸਾਈਜ਼ ਪਾਲਿਸੀ ਦੀ ਘੋਸ਼ਣਾ ਕਰ ਦਿੱਤੀ ਗਈ ਹੈ ਜਿਸ ਤਹਿਤ ਪੰਜਾਬ ਸਰਕਾਰ ਨੂੰ ਸਾਲ 2022-2023 ਦੌਰਾਨ ਲਗਭਗ 40% ਵਾਧੂ ਲਾਭ ਹੋਣ ਦੀ ਸੰਭਾਵਨਾ ਹੈ। ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵਲੋ ਜਾਰੀ ਕੀਤੀ ਨਵੀ ਪਾਲਿਸੀ ਤਹਿਤ ਸ਼ਰਾਬ ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ ਤੇ ਵੀ ਭਾਰੀ ਛੋਟ ਕਰਨ ਦਾ ਵੀ ਫੈਸਲਾ  ਕੀਤਾ ਗਿਆ ਹੈ, ਇਸ ਤੋ ਇਲਾਵਾ ਵੀ ਕਈ ਅਹਿਮ ਫੈਸਲੇ ਲਏ ਗਏ ਹਨ ।ਜਿਸ ਨਾਲ ਸ਼ਰਾਬ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਆਵੇਗੀ ।
ਨਵੀ ਐਕਸਾਈਜ਼ ਪਾਲਿਸੀ ਵਿਚ ਸ਼ਰਾਬ ਦੇ ਠੇਕਿਆਂ ਸੰਬੰਧੀ ਤਾਂ ਕਈ ਮਹੱਤਵਪੂਰਨ ਯੋਜਨਾਵਾਂ ਬਣਾਈਆਂ ਗਈਆਂ ਹਨ ਪਰ ਸ਼ਰਾਬ ਦੇ ਅਹਾਤਿਆ, ਸ਼ਰਾਬ ਬਾਰਾਂ ਸੰਬੰਧੀ ਸਰਕਾਰ ਵਲੋ ਕੋਈ ਨਵੀ ਨੀਤੀ ਦਾ ਐਲਾਨ ਨਹੀ ਕੀਤਾ ਗਿਆ ।ਐਕਸਾਈਜ਼ ਵਿਭਾਗ ਦੇ ਨਿਯਮਾਂ ਅਨੁਸਾਰ ਇਕ ਠੇਕਾ ਧਾਰਕ ਨੂੰ ਇਕ ਅਹਾਤੇ (ਸ਼ਰਾਬ ਪੀਣ ਦੀ ਜਗ੍ਹਾ) ਦਿੱਤੀ ਜਾਂਦੀ ਹੈ ਜਿਸ ਦੀ ਵਾਧੂ ਸਰਕਾਰੀ ਫੀਸ ਵੀ ਠੇਕਾ ਧਾਰਕ ਪਾਸੋਂ ਪ੍ਰਾਪਤ ਕੀਤੀ ਜਾਦੀ ਹੈ।
ਇਸ ਤੋ ਇਲਾਵਾ ਜੇਕਰ ਕੋਈ ਹੋਟਲ,ਰੈਸਟੋਰੈਂਟ ਧਾਰਕ ਜੋ ਬਾਰ ਦਾ ਲਾਇਸੈਂਸ ਲੈਣਾ ਚਾਹੀਦਾ ਹੋਵੇ ਉਸ ਨੂੰ ਨਿਯਮਾਂ ਅਨੁਸਾਰ ਐਨ ੳ ਸੀ ਪ੍ਰਾਪਤ ਕਰ ਬਣਦੀ ਫੀਸ ਲੈਕੇ ਲਾਇਸੈਂਸ ਜਾਰੀ ਕੀਤਾ ਜਾਂਦਾ ਹੈ ।
ਪਰ ਇਸ ਸਭ ਦੇ ਉਲਟ ਜਮੀਨੀ ਹਕੀਕਤ ਕੁਝ ਹੋਰ ਹੀ ਹੈ। ਅੰਮ੍ਰਿਤਸਰ ਸਹਿਰ ਅਧੀਨ ਕਈ ਅਜੇਹੇ ਖੇਤਰ ਹਨ ਜਿਥੇ ਬਿਨਾਂ ਕਿਸੇ ਵਿਭਾਗੀ ਮੰਨਜੂਰੀ ਦੇ ਸ਼ਰਾਬ ਦੇ ਅਹਾਤੇ ਸ਼ਰੇਆਮ ਚੱਲ ਰਹੇ ਹਨ।ਇਥੋ ਤੱਕ ਕਿ ਕਈ ਰੈਸਟੋਰੈਂਟ, ਢਾਬੇ, ਹੋਟਲ , ਵਗੈਰਾ ਬਿਨਾਂ ਕਿਸੇ ਮਾਨਤਾ ਦੇ  ਸ਼ਰਾਬ ਪੀਣ ਦੇ ਅੱਡੇ ਚਲਾ ਰਹੇ ਹਨ।
ਇਹਨਾਂ  ਗੈਰ-ਮਾਨਤਾ ਪ੍ਰਾਪਤ ਸ਼ਰਾਬ ਦੇ ਅੱਡਿਆਂ ਤੇ ਕਾਰਵਾਈ ਕਰਨਾ ਐਕਸਾਈਜ਼ ਵਿਭਾਗ ਅਤੇ ਪੁਲਿਸ ਦੀ ਸਾਂਝੀ ਜਿੰਮੇਵਾਰੀ ਹੈ । ਪਰ ਪਿਛਲੇ ਲੰਬੇ ਸਮੇ ਚੱਲ ਰਹੇ ਇਹ ਨਜਾਇਜ਼ ਅਹਾਤੇ (ਸ਼ਰਾਬ ਪੀਣ ਦੇ ਅੱਡੇ)ਕਿਸ ਦੀ ਸਰਪ੍ਰਸਤੀ ਹੇਠ ਚੱਲ ਰਹੇ ਇਹ ਇਕ ਵੱਡਾ ਸਵਾਲ ਹੈ ਕਿ ਸਰਕਾਰ ਦੀ ਨੱਕ ਥੱਲੇ ਅਜੇਹੇ ਗੈਰ ਕਾਨੂੰਨੀ ਕਾਰੋਬਾਰ  ਕਿਸ ਸੰਬੰਧਿਤ ਵਿਭਾਗ ਦੇ ਅਧਿਕਾਰੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਹਨ ਕਿਉਂਕਿ ਅਧਿਕਾਰੀਆਂ ਦੀ ਮਿਲੀਭੁਗਤ ਤੋ ਬਿਨਾਂ ਇਹ ਸੰਭਵ ਨਜਰ ਨਹੀ ਆਉਂਦਾ ।
ਐਕਸਾਈਜ਼ ਵਿਭਾਗ ਤੋ ਪ੍ਰਾਪਤ ਜਾਣਕਾਰੀ ਅਨੁਸਾਰ ਸ਼ਰਾਬ ਬਾਰ ਲਈ ਘੱਟ ਤੋ ਘੱਟ 40000/-ਰੁਪਏ ਸਾਲਾਨਾ ਸਰਕਾਰੀ ਫੀਸ ਤਹਿ ਕੀਤੀ ਗਈ ਹੈ ਇਸ ਤੋ ਇਲਾਵਾ ਬੀਅਰ ਬਾਰ, ਹੋਟਲ ਬਾਰ ਆਦਿ ਲਈ ਅਲੱਗ ਅਲੱਗ ਮਾਪਦੰਡ ਅਤੇ ਫੀਸਾਂ ਤਹਿ ਕੀਤੀਆ ਗਈਆਂ ਹਨ ।
ਉਪਰੋਕਤ ਸਰਕਾਰੀ ਜਾਣਕਾਰੀ ਤੋ ਸਾਫ ਹੁੰਦਾ ਹੈ ਕਿ ਅਜਿਹੇ ਗੈਰ ਕਾਨੂੰਨੀ ਸ਼ਰਾਬ ਪਿਲਾਉਣ ਵਾਲੇ ਅੱਡੇ ਪੰਜਾਬ ਸਰਕਾਰ ਦੇ ਖਜਾਨੇ ਨੂੰ ਭਾਰੀ ਨੁਕਸਾਨ ਪਹੁੰਚਾ ਰਹੇ ਹਨ ਜੇਕਰ ਪੰਜਾਬ ਸਰਕਾਰ ਐਕਸਾਈਜ਼ ਪਾਲਿਸੀ ਦੇ ਨਾਲ ਨਾਲ ਸ਼ਰਾਬ ਦੇ ਅਹਾਤਿਆ, ਬਾਰਸ ਸੰਬੰਧੀ ਢੁੱਕਵੀਂ ਪਾਲਿਸੀ ਤਿਆਰ ਕਰੇ ਵੱਡੇ ਪੱਧਰ ਤੇ ਫੈਲੇ ਇਸ ਸਰਕਾਰੀ ਅਤੇ ਸਰਾਬ ਮਾਫੀਆ ਦੇ ਗੋਰਖ ਧੰਦੇ  ਨੂੰ ਨਕੇਲ ਪਾਈ ਜਾ ਸਕਦੀ ਹੈ।

Ads on article

Advertise in articles 1

advertising articles 2

Advertise