-->
ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਵਾਤਾਵਰਨ ਸੰਭਾਲ ਦਿਵਸ

ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਵਾਤਾਵਰਨ ਸੰਭਾਲ ਦਿਵਸ

ਖ਼ਾਲਸਾ ਕਾਲਜ ਵਿਖੇ ਮਨਾਇਆ ਗਿਆ ਵਾਤਾਵਰਨ ਸੰਭਾਲ ਦਿਵਸ

ਅੰਮ੍ਰਿਤਸਰ,7 ਜੂਨ ( ਸੁਖਬੀਰ ਸਿੰਘ) - ਖਾਲਸਾ ਕਾਲਜ ਫਾਰ ਵੂਮੇਨ ਦੇ ਆਡੀਟੋਰੀਅਮ ਵਿਚ ਵਾਤਾਵਰਨ ਦਿਵਸ ਮਨਾਉਂਦੇ ਹੋਏ ਅੱਜ ਵਾਤਾਵਰਨ ਸੰਭਾਲ ਪ੍ਰਤੀ ਸਪੀਕਰ ਮੀਟਿੰਗ ਕੀਤੀ ਗਈ, ਜਿਸ ਵਿੱਚ ਰੋਟਰੀ ਕਲੱਬ ਨਾਰਥ ਅਮ੍ਰਿਤਸਰ ਅਤੇ ਕਾਲਜ ਵਿਦਿਆਰਥਣਾਂ ਨੇ ਸ਼ਪੈਸ਼ਲ ਸਪੀਕਰ ਮੀਟਿੰਗ ਵਿੱਚ ਭਾਗ ਲਿਆ। ਜਿਸ ਵਿੱਚ ਵਾਤਾਵਰਨ ਪ੍ਰੇਮੀ ਹਰਿਆਵਲ ਪੰਜਾਬ ਦੇ ਇੰਜੀ. ਦਲਜੀਤ ਸਿੰਘ ਕੋਹਲੀ  ਨੇ *ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ* ਸਾਹਿਬ ਸ੍ਰੀ ਗੁਰੂ ਨਾਨਕ ਜੀ ਦੂਰਦਰਸ਼ਤਾ ਦੀ ਇਸ ਫਲੌਸਫ਼ੀ ਨੂੰ ਸਮਝਾਉਂਦੇ ਹੋਏ ਪਾਣੀ ਨੂੰ ਸੰਜ਼ਮ ਨਾਲ ਵਰਤਨ ਦੀ ਸਲਾਹ ਦਿੱਤੀ ਅਤੇ ਵੱਧ ਤੋਂ ਵੱਧ ਬੂਟੇ ਲਾਉਣ ਲਈ ਕਹਿੰਦਿਆਂ, ਰੁੱਖਾਂ ਦੀ ਸੰਭਾਲ ਲਈ ਵਿਸਥਾਰ ਪੂਰਵਕ ਜਾਣਕਾਰੀ ਵੀ ਦਿੱਤੀ। ਉਨ੍ਹਾਂ ਨੇ ਠੋਸ ਕੂੜੇ ਵਿਚੋਂ ਗਿੱਲੇ ਤੇ ਸੁੱਕੇ ਕੂੜੇ ਨੂੰ ਵਖਰੇ -ਵਖਰੇ ਕਰਕੇ ਪਰਬੰਧਨ ਕਰਨ ਲਈ ਦਸਦਿਆਂ ਪਾਲੀਥੀਨ ਬੈਗ ਨਿ ਵਰਤਨ ਉਪਰ ਹਰਿਆਵਲ ਪੰਜਾਬ ਦਾ ਸੁਨੇਹਾ ਦਿੱਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ ਸੁਰਿੰਦਰ ਕੌਰ ਜੀ ਮੁੱਖ ਮਹਿਮਾਨ ਸਨ, ਪਾਸਟ ਡਿਸਟਿਕ ਗਵਰਨਰ ਸੀ ਏ ਦਵਿੰਦਰ ਸਿੰਘ ਗੈਸਟ ਓਫ਼ ਓਨਰ, ਡਾ. ਜੀ ਐਸ ਮਦਾਨ, ਸ੍ਰ ਰਸਜੀਤ ਸਿੰਘ ਖੇੜਾ ,  ਸੁਨੀਤਾ ਭਸੀਨ, ਸ੍ਰੀ ਵਿਜੇ ਭਸੀਨ, ਸ੍ਰੀ ਆਰ ਐਸ ਚੱਠਾ,  ਮਨਿੰਦਰ ਅਰੋੜਾ ਜੀ,  ਮੈਡਮ ਨੀਰੂ ਜੀ , ਹਰਿਆਵਲ ਪੰਜਾਬ ਦੇ ਪ੍ਰਧਾਨ ਵਰਿੰਦਰ ਮਹਾਜਨ, ਵਰੁਨ ਕੁਮਾਰ ਅਤੇ ਸ੍ਰੀਮਤੀ ਨੀਰੂ ਸ਼ਰਮਾ ਜੀ ਸਮੇਤ ਕਾਲਜ ਦੀਆਂ ਵਿਦਿਆਰਥਣਾਂ ਅਤੇ ਸਟਾਫ ਨੇ ਮਿਲਕੇ ਹਰਿਆਵਲ ਪੰਜਾਬ ਵਲੋਂ ਦਿੱਤੇ ਪੌਦਿਆਂ ਨੂੰ ਕਾਲਜ਼ ਦੇ ਪਰਾਂਗਨ ਵਿੱਚ ਲਗਾਕੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈ ਅਤੇ ਇਸ ਨੂੰ ਸਫਲ ਬਣਾਇਆ ਸ੍ਰੀਮਤੀ ਨੀਰੂ ਸ਼ਰਮਾ ਜੀ ਨੇ ਵਾਤਾਵਰਨ ਸੰਭਾਲ ਉੱਪਰ ਲਿਖੀ ਆਪਣੀ ਰਚਨਾ ਗਾ ਕੇ ਸੱਭ ਨੂੰ ਮੰਤਰ ਮੁਗਧ ਕਰ ਦਿੱਤਾ ਅਤੇ ਹਰਿਆਵਲ ਪੰਜਾਬ ਵਲੋ ਪੌਦੇ ਲਗਾ ਕੇ ਵਾਤਾਵਰਨ ਬਚਾਉਣ ਬਾਰੇ ਜਾਣਕਾਰੀ ਦਿੱਤੀ ਗਈ ।

Ads on article

Advertise in articles 1

advertising articles 2

Advertise