-->
ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਗਈ ਛਬੀਲ ਅਤੇ ਲੰਗਰ

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਗਈ ਛਬੀਲ ਅਤੇ ਲੰਗਰ

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਲਗਾਈ ਗਈ ਛਬੀਲ ਅਤੇ ਲੰਗਰ
ਅੰਮ੍ਰਿਤਸਰ, 10 ਜੂਨ ( ਸੁਖਬੀਰ ਸਿੰਘ ) - ਪੰਜਵੇਂ ਪਾਤਸ਼ਾਹ  ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੇ ਦਿਹਾੜੇ ਨੂੰ ਸਮਰਪਿਤ ਅੱਡਾ ਮਾਨਾ ਵਾਲਾ ਜੀ ਟੀ ਰੋਡ ਨੈਸ਼ਨਲ ਹਾਈਵੇ 'ਤੇ ਸਾਰੇ ਦੁਕਾਨਦਾਰਾ, ਆਟੋ ਯੂਨੀਅਨ ਅਤੇ ਇਲਾਕ਼ੇ ਦੇ ਪਤਵੰਤੇ ਸੱਜਣਾ ਦੇ ਸਹਿਯੋਗ ਨਾਲ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ ਅੱਡਾ ਮਾਰਕੀਟ ਪ੍ਰਧਾਨ ਜਸਬੀਰ ਸਿੰਘ ਭੋਲਾ ਮੀਤ ਅਸ਼ਵਨੀ ਕੁਮਾਰ ਸ਼ਰਮਾ 'ਤੇ ਜਨਰਲ ਸਕੱਤਰ ਅਤੁਲ ਨੰਦਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਦਾ ਲੰਗਰ ਮਿਲਕੇ ਲਗਾਇਆ ਗਿਆ ਭਾਈ ਸਾਹਿਬ ਜੀ ਵਲੋ ਅਰਦਾਸ ਉਪਰੰਤ ਲੰਗਰ ਦੀ ਸੇਵਾ ਸ਼ੁਰੂ ਕਰ ਦਿੱਤੀ ਗਈ ਸੀ 'ਤੇ ਸ਼ਾਮ ਵੇਲੇ ਲੰਗਰ ਦੀ ਸਮਾਪਤੀ ਕਰ ਦਿੱਤੀ ਗਈ  ਸੇਵਾਦਾਰਾਂ ਵੱਲੋਂ ਪੂਰੇ ਉਤਸ਼ਾਹ ਨਾਲ ਸੇਵਾ ਨਿਭਾਈ ਅਤੇ ਜੀ ਟੀ ਰੋਡ ਉਪਰ ਆ ਰਹੀ ਹਰੇਕ ਵਾਹਨਾਂ ਨੂੰ ਰੋਕ ਕੇ ਠੰਡਾ ਮਿੱਠਾ ਜਲ ਸੇਵਾਦਾਰਾ ਵਲੌ ਨਿਮਰਤਾ ਸਹਿਤ ਛਕਾਇਆ ਗਿਆ। ਇਸ ਮੌਕੇ ਜਸਬੀਰ ਸਿੰਘ ਭੋਲਾ ਨੇ ਦੱਸਿਆ ਕਿ ਜੇਕਰ ਅੱਜ ਸਿੱਖ ਕੌਮ ਦਾ ਸਿਰ ਮਾਣ ਉੱਚਾ ਹੈ 'ਤੇ ਹਰੇਕ ਬਾਹਰਲੇ ਮੁਲਕਾਂ ਵਿਚ ਖਾਲਸੇ ਦੇ ਨਿਸ਼ਾਨ ਝੂਲਦੇ ਦਿਸਦੇ ਹਨ ਅਤੇ ਪੂਰਾ ਸਿੱਖ ਜਗਤ  ਆਪਣੇ ਪੈਰਾਂ ਸਿਰ ਖੜ੍ਹਾ ਹੈ  ਤਾਂ ਉਹ ਸਾਡੇ ਗੁਰੂਆ ਵਲੌ ਦਿੱਤੀਆ ਸ਼ਾਹਦਤਾਂ ਦੀ ਕੁਰਬਾਨੀ ਸਦਕਾ ਹੀ ਹੈ ਪੂਰੀ ਸਿੱਖ ਕੌਮ ਨੂੰ ਸੰਦੇਸ਼ ਹੈ ਕਿ ਸਾਨੂੰ ਸਾਡੇ ਗੁਰੂਆ ਦੇ  ਪਾਏ ਪੂਰਨਿਆਂ ਤੇ ਚਲਣ ਦੀ ਲੋੜ ਹੈ ਇਸ ਮੌਕੇ ਪ੍ਰਧਾਨ ਜਸਬੀਰ ਸਿੰਘ ਭੋਲਾ ਮੀਤ ਪ੍ਰਧਾਨ ਅਸ਼ਵਨੀ ਕੁਮਾਰ, ਜਨਰਲ ਸਕੱਤਰ ਅਤੁਲ ਨੰਦਾ ਅਤੇ ਆਟੋ ਯੂਨੀਅਨ ਤੋ ਇਲਾਵਾ ਸਿਮਰਨ ਸਿੰਘ, ਭੁਪਿੰਦਰ ਸਿੰਘ ਰਾਜੂ ਟਾਇਰਾ ਵਾਲ਼ਾ, ਬਾਬਾ ਇਕਬਾਲ ਸਿੰਘ, ਪ੍ਰਤਾਪ ਸਿੰਘ, ਕੁਲਦੀਪ ਸਿੰਘ, ਪਿਆਰਾ ਸਿੰਘ, ਜਗਤਾਰ ਸਿੰਘ, ਸਤਨਾਮ ਸਿੰਘ ਆਟੋ ਰਿਪੇਅਰ, ਰਣਜੀਤ ਸਿੰਘ ਰਾਣਾ ਡੇਂਟਰ ਪੇਂਟਰ, ਸਤਨਾਮ ਸਿੰਘ ਵਸੀਕਾ, ਗੁਰਮੀਤ ਸਿੰਘ ਕਾਰ ਰਿਪੇਅਰ, ਆਦਿ ਵਲੌ ਸੇਵਾ ਨਿਭਾਈ ਗਈ।
 

Ads on article

Advertise in articles 1

advertising articles 2

Advertise