-->
ਪ੍ਰੈਸ ਸੰਘਰਸ਼ ਦੀ ਸੂਬਾ ਪੱਧਰੀ ਮੀਟਿੰਗ 10 ਜੁਲਾਈ ਐਤਵਾਰ ਨੂੰ "ਇੰਦਰਜੀਤ"

ਪ੍ਰੈਸ ਸੰਘਰਸ਼ ਦੀ ਸੂਬਾ ਪੱਧਰੀ ਮੀਟਿੰਗ 10 ਜੁਲਾਈ ਐਤਵਾਰ ਨੂੰ "ਇੰਦਰਜੀਤ"

ਪ੍ਰੈਸ ਸੰਘਰਸ਼ ਦੀ ਸੂਬਾ ਪੱਧਰੀ ਮੀਟਿੰਗ 10 ਜੁਲਾਈ ਐਤਵਾਰ ਨੂੰ "ਇੰਦਰਜੀਤ"
ਪ੍ਰੈਸ ਸੰਘਰਸ਼ ਦਾ ਸੂਬਾ ਪੱਧਰੀ ਸਮਾਗਮ 10 ਜੁਲਾਈ ਨੂੰ

ਪੱਤਰਕਾਰਾਂ ਨੂੰ ਦਿੱਤੇ ਜਾਣਗੇ ਸਨਮਾਨ ਪੱਤਰ 

ਪੱਤਰਕਾਰੀ ਵਿੱਚ ਮੱਲਾਂ ਮਾਰਨ ਵਾਲੇ ਹੋਣਗੇ ਸਨਮਾਨਿਤ

ਅੰਮ੍ਰਿਤਸਰ, 8 ਜੁਲਾਈ ( ਸੁਖਬੀਰ ਸਿੰਘ ) - ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਰਜਿ ਦੀ ਸੂਬਾ ਪੱਧਰੀ ਮੀਟਿੰਗ ਮਿਤੀ 10 ਜੁਲਾਈ ਦਿਨ ਐਤਵਾਰ  ਬੀਬੀ ਕੌਲਾਂ ਜੀ ਪਬਲਿਕ ਸਕੂਲ ਤਰਨ ਤਾਰਨ ਰੋਡ ਸਾਹਮਣੇ ਬਾਬਾ ਭੂਰੀ ਵਾਲਿਆਂ ਦਾ ਡੇਰਾ ਅੰਮ੍ਰਿਤਸਰ ਵਿਖੇ ਹੋਵੇਗੀ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਇੰਦਰਜੀਤ ਅਰੋੜਾ ਸਰਪ੍ਰਸਤ ਪ੍ਰੈਸ ਸੰਘਰਸ਼ ਜਰਨਲਿਸਟਸ ਐਸੋ ਨੇ ਕਿਹਾ ਕਿ ਇਹ ਪੰਜਾਬ ਪੱਧਰੀ ਮੀਟਿੰਗ ਕੋਵਿਡ ਦੀ ਮਹਾਮਾਰੀ ਤੋਂ ਬਾਅਦ ਲਗਭਗ 3 ਸਾਲ ਬਾਅਦ ਹੋਣ ਜਾ ਰਹੀ ਹੈ। ਓਹਨਾ ਦੱਸਿਆ ਕਿ ਪ੍ਰੈਸ ਸੰਘਰਸ਼ ਦੇ ਮੈਂਬਰ ਅਤੇ ਅਹੁਦੇਦਾਰ ਹਮੇਸਾਂ ਸਮਾਜ ਸੇਵੀ ਕਾਰਜਾਂ ਵਿੱਚ ਵੱਧ ਚੜ ਕੇ ਆਪਣਾ ਯੋਗਦਾਨ ਪਾਉਂਦੇ ਰਹੇ ਹਨ ਅਤੇ ਪੱਤਰਕਾਰਾਂ ਅਤੇ ਆਮ ਜਨਤਾ ਦੇ ਮੁਸੀਬਤ ਸਮੇ ਉਹਨਾਂ ਨਾਲ ਚਟਾਨ ਵਾਂਗੂ ਖੜੇ ਰਹੇ ਹਨ ਅਤੇ ਇਸੇ ਤਰਾਂ ਅਗਾਹ ਵੀ ਖੜੇ ਰਹਿਣਗੇ। ਇੰਦਰਜੀਤ ਨੇ ਕਿਹਾ ਕਿ ਇਸ ਸਮਾਗਮ ਦੋਰਾਨ ਮਹਾਂਨਗਰ ਦੇ ਨਾਮੀ ਡਾਕਟਰਾਂ ਦੀ ਟੀਮਾਂ ਤੋਂ ਮੁਫ਼ਤ ਮੈਡੀਕਲ ਕੈਂਪ ਵੀ ਲਗਾਉਣਗੀਆਂ ਕੈਂਪ ਵਿਚ ਹਾਰਟ ਦੇ ਰੋਗਾਂ,ਹੱਡੀਆਂ ਦੀ ਤਕਲੀਫ਼ ਦੇ ਮਰੀਜ਼ ਅਤੇ ਜਨਰਲ ਰੋਗਾਂ ਦੇ ਮਰੀਜ ਪਹੁੰਚ ਕੇ ਲਾਹਾ ਸਕਣਗੇ। ਇੰਦਰਜੀਤ ਅਰੋੜਾ ਨੇ ਕਿਹਾ ਕਿ ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਸੰਜੀਵ ਪੁੰਜ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਕਰਨਗੇ।  ਉਹਨਾਂ ਨੇ ਜਾਰੀ ਬਿਆਨ ਰਾਹੀਂ ਦੱਸਿਆ ਕਿ ਇਸ ਸਮਾਂਗਮ ਵਿੱਚ ਵੱਖ ਵੱਖ ਅਖਬਾਰਾਂ ਟੀ ਵੀ ਚੈਨਲਾਂ ਦੇ ਪੱਤਰਕਾਰ ਪੰਜਾਬ ਭਰ ਵਿਚੋਂ ਸ਼ਿਰਕਤ ਕਰਨਗੇ। ਅਰੋੜਾ ਨੇ ਕਿਹਾ ਕਿ ਸਮਾਂਗਮ ਵਿੱਚ ਮੁੱਖ ਮਹਿਮਾਨ ਵਜੋਂ ਮਜੂਦਾ ਅਤੇ ਸਾਬਕਾ ਸਰਕਾਰ ਦੇ ਐਮ ਐਲ ਏ, ਕੈਬਨਿਟ ਮੰਤਰੀ ਵੀ ਹਾਜਰੀ ਭਰਣਗੇ। ਓਹਨਾ ਕਿਹਾ ਕਿ ਮੀਟਿੰਗ ਦੀ ਸੁਰੱਖਿਆ ਨੂੰ ਲੈ ਕੇ ਪੁਲਿਸ ਪ੍ਰਸਾਸ਼ਨ ਨੇ ਪੁਖਤਾ ਪ੍ਰਬੰਦਾ ਦੇ ਇੰਤਜ਼ਾਮ ਵੀ ਕੀਤੇ ਹਨ। ਅਰੋੜਾ ਨੇ ਕਿਹਾ ਕਿ ਯੂਨੀਅਨ ਵਲੋਂ ਇਸ ਮੌਕੇ ਪੱਤਰਕਾਰਾਂ ਨੂੰ ਪ੍ਰਸੰਸ਼ਾ ਪੱਤਰ ਨਾਲ ਨਵਾਜ ਕੇ ਉਹਨਾਂ ਦਾ ਮਾਣ ਸਨਮਾਨ ਤੇ ਹੋਰ ਸਿਰ ਉੱਚਾ ਕੀਤਾ ਜਾਵੇਗਾ ਤਾਂ ਜੋ ਓਹਨਾ ਦੀ ਹੋਰ ਹੋਂਸਲਾਫਜਾਈ ਹੋ ਸਕੇ।


Ads on article

Advertise in articles 1

advertising articles 2

Advertise