-->
ਨੰਦਿਨੀ ਨੇ +2' ਚੋਂ 471 ਅੰਕ ਪ੍ਰਾਪਤ ਕਰਕੇ ਗੁਰੂ ਨਗਰੀ ਦਾ ਨਾਮ ਕੀਤਾ ਰੌਸ਼ਨ

ਨੰਦਿਨੀ ਨੇ +2' ਚੋਂ 471 ਅੰਕ ਪ੍ਰਾਪਤ ਕਰਕੇ ਗੁਰੂ ਨਗਰੀ ਦਾ ਨਾਮ ਕੀਤਾ ਰੌਸ਼ਨ

 ਨੰਦਿਨੀ ਨੇ +2' ਚੋਂ 471 ਅੰਕ ਪ੍ਰਾਪਤ ਕਰਕੇ ਗੁਰੂ ਨਗਰੀ ਦਾ ਨਾਮ ਕੀਤਾ ਰੌਸ਼ਨ
ਅੰਮ੍ਰਿਤਸਰ 1 ਜੁਲਾਈ ( ਸੁਖਬੀਰ ਸਿੰਘ) - ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸ਼ੈਸ਼ਨ 2021-22 ਬਾਹਰਵੀਂ ਜਮਾਤ ਦੇ ਨਤੀਜਾ ਘੋਸ਼ਿਤ ਕਰ ਦਿੱਤਾ ਹੈ। ਇਸ ਨਤੀਜੇ ਵਿਚੋਂ ਅਨੇਕਾਂ ਵਿਦਿਆਰਥੀਆਂ ਨੇ ਚੰਗੇ ਅੰਕ ਪ੍ਰਾਪਤ ਕਰ ਕੇ ਜਿੱਥੇ ਆਪਣੇ ਸਕੂਲਾਂ ਤੇ ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਹੈ ਉਥੇ ਆਪਣੇ ਮਾਤਾ-ਪਿਤਾ ਦਾ ਹੋਰ ਸਿਰ ਉੱਚਾ ਕੀਤਾ ਹੈ, ਅਜਿਹੇ ਹੋਣਹਾਰ ਵਿਦਿਆਰਥੀ ਹੀ ਸਮਾਜ ਦਾ ਚੰਗਾ ਭਵਿੱਖ ਹੁੰਦੇ ਹਨ। ਇਹਨਾਂ ਨਤੀਜਿਆਂ ਵਿਚੋਂ ਮੱਲਾਂ ਮਾਰਨ ਵਾਲੀ 
ਅੰਮ੍ਰਿਤਸਰ ਦੀ ਵਿਦਿਆਰਥਣ ਨੰਦਿਨੀ ਦਾ ਨਾਮ ਸਾਹਮਣੇ ਆਇਆ ਹੈ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਹਣਾ ਸਿੰਘ ਰੋਡ ਦੀ +2, ਵੋਕੇਸ਼ਨਲ ਸਟਰੀਮ ਦੇ ਟਰੇਡ ਬਿਜ਼ਨਸ ਐਂਡ ਕਾਮਰਸ ਗਰੁੱਪ ਦੀ ਵਿਦਿਆਰਥਣ ਨੰਦਿਨੀ ਸਪੁੱਤਰੀ ਸ਼੍ਰੀ ਸੰਜੀਵ ਪੁੰਜ ਨੇ 500 ਅੰਕਾਂ ਵਿੱਚੋਂ 471 ਅੰਕ ਪ੍ਰਾਪਤ ਕਰ ਕੇ ਆਪਣੀ ਕਾਬਲੀਅਤ ਦਾ ਸਬੂਤ ਦਿੰਦਿਆਂ ਆਪਣੇ ਸਕੂਲ ਤੇ ਅਧਿਆਪਕਾਂ ਨਾਮ ਰੌਸ਼ਨ ਕੀਤਾ ਹੈ। ਪ੍ਰਿੰਸੀਪਲ ਸ਼੍ਰੀਮਤੀ ਮੋਨਿਕਾ ਜੀ ਦੀ ਯੋਗ ਰਹਿਨੁਮਾਈ ਹੇਠ ਇਸ ਸਾਲ ਦਾ ਵਧੀਆ ਨਤੀਜਾ ਸਾਹਮਣੇ ਆਇਆ ਹੈ। ਇਸ ਪ੍ਰਾਪਤੀ ਲਈ ਨੰਦਿਨੀ ਅਤੇ ਉਸਦੇ ਪਰਿਵਾਰ ਨੇ ਅਧਿਆਪਕਾ ਮੈਡਮ ਸ਼ੈਲੀ ਜੀ ਤੇ ਪ੍ਰਿੰਸੀਪਲ  ਮੈਡਮ ਮੋਨਿਕਾ ਦਾ ਧੰਨਵਾਦ ਕੀਤਾ ਹੈ।

Ads on article

Advertise in articles 1

advertising articles 2

Advertise