-->
ਖ਼ਾਲਸਾ ਕਾਲਜ ਨਰਸਿੰਗ ਵਿਖੇ 2 ਰੋਜ਼ਾ ਰਾਸ਼ਟਰੀ ਰਿਸਰਚ ਵੈਬੀਨਾਰ ਕਰਵਾਇਆ ਗਿਆ

ਖ਼ਾਲਸਾ ਕਾਲਜ ਨਰਸਿੰਗ ਵਿਖੇ 2 ਰੋਜ਼ਾ ਰਾਸ਼ਟਰੀ ਰਿਸਰਚ ਵੈਬੀਨਾਰ ਕਰਵਾਇਆ ਗਿਆ

ਖ਼ਾਲਸਾ ਕਾਲਜ ਨਰਸਿੰਗ ਵਿਖੇ 2 ਰੋਜ਼ਾ ਰਾਸ਼ਟਰੀ ਰਿਸਰਚ ਵੈਬੀਨਾਰ ਕਰਵਾਇਆ ਗਿਆ
ਅੰਮ੍ਰਿਤਸਰ,11 ਜੁਲਾਈ ( ਸੁਖਬੀਰ ਸਿੰਘ ) - ਖ਼ਾਲਸਾ ਕਾਲਜ ਆਫ਼ ਨਰਸਿੰਗ ਵਿਖੇ 2 ਰੋਜ਼ਾ ‘ਰਾਸ਼ਟਰੀ ਰਿਸਰਚ ਵੈਬੀਨਾਰ’ ਕਰਵਾਇਆ ਗਿਆ।
ਕਾਲਜ ਪ੍ਰਿੰਸੀਪਲ ਡਾ. ਕਮਲਜੀਤ ਕੌਰ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ (ਫ਼ਰੀਦਕੋਟ) ਦੇ ਵਾਈਸ ਚਾਂਸਲਰ ਡਾ. ਰਾਜ ਬਹਾਦਰ ਵੱਲੋਂ ਆਪਣੀਆਂ ਸ਼ੁਭ ਇੱਛਾਵਾਂ ਭੇਜ ਕੇ ਪ੍ਰੋਗਰਾਮ ਨੂੰ ਸਫ਼ਲ ਬਣਾਇਆ।
ਇਸ ਮੌਕੇ ਪ੍ਰਿੰ: ਡਾ. ਕਮਲਜੀਤ ਕੌਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਦੌਰਾਨ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਵੱਲੋਂ ਜਾਰੀ ਆਪਣੇ ਸੰਦੇਸ਼ ਰਾਹੀਂ ਇਸ ਰਾਸ਼ਟਰੀ ਰਿਸਰਚ ਸੈਸ਼ਨ ਨੂੰ ਸਫ਼ਲਤਾਪੂਰਵਕ ਬਣਾਉਣ ਲਈ ਆਪਣੀਆਂ ਸ਼ੁੱਭ ਇੱਛਾਵਾਂ ਦਿੰਦੇ ਹੋਏ ਅਜਿਹੀਆਂ ਅਕਾਦਮਿਕ ਗਤੀਵਿਧੀਆਂ ਵੱਧ ਤੋਂ ਵੱਧ ਕਰਵਾਉਣ ਲਈ ਉਤਸ਼ਾਹਿਤ ਕੀਤਾ।
ਇਸ ਮੌਕੇ ਡਾ. ਵਰਸ਼ਾ ਤਨੂ, ਡਾ. ਸੀ.ਪੀ. ਯਾਦਵ, ਡਾ. ਹਰਮੀਤ ਕੌਰ ਕੰਗ, ਡਾ. ਭਾਰਤ ਪਾਰੀਕ ਆਦਿ ਰਿਸਰਚ ਮਹਿਰਾਂ ਵੱਲੋਂ ਰਿਸਰਚ ਸਬੰਧੀ ਵੱਖ-ਵੱਖ ਵਿਸ਼ਿਆਂ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ 2 ਦਿਨਾਂ ਰਿਸਰਚ ਸੈਸ਼ਨ ’ਚ ਅਲੱਗ-ਅਲੱਗ ਨਰਸਿੰਗ ਕਾਲਜਾਂ ਦੇ ਅਧਿਆਪਕ ਅਤੇ ਵਿਦਿਆਰਥੀ ਦਿਲਚਸਪੀ ਨਾਲ ਸੈਸ਼ਨ ਦੌਰਾਨ ਜੁੜੇ ਰਹੇ। ਇਸ ਮੌਕੇ ਪ੍ਰਿੰ: ਡਾ. ਕਮਲਜੀਤ ਕੌਰ ਵੱਲੋਂ ਆਈ. ਐਨ. ਐਸ. ਸੀ. ਓ. ਐਲ. (INSCOL) ਹੈਲਥ ਸਕਿੱਲ ਟੀਮ ਵੱਲੋਂ ਵੈਬੀਨਾਰ ਕਰਵਾਉਣ ’ਚ ਸਹਿਯੋਗ ਕਰਨ ਲਈ ਭਰਪੂਰ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਸਮਾਪਤੀ ਦੌਰਾਨ ਮੁੱਖ ਮਹਿਮਾਨਾਂ, ਰਿਸਰਚ ਵੈਬੀਨਾਰ ਵਿਸ਼ਾ ਮਾਹਿਰਾਂ, ਡੈਲੀਗੇਟਸ ਅਤੇ ਕਾਲਜ ਸਟਾਫ਼ ਦੀ ਸ਼ਲਾਘਾ ਕਰਦੇ ਹੋਏ ਧੰਨਵਾਦ ਕੀਤਾ।

Ads on article

Advertise in articles 1

advertising articles 2

Advertise