-->
ਇੱਕੋ ਪਿੰਡ ਨਾਲ ਸੰਬੰਧਤ 2 ਨਾਮੀ ਪੱਤਰਕਾਰਾਂ ਨੇ ਭਾਈਚਾਰਕ ਸਾਂਝ ਵਧਾਉਣ ਦਾ ਸੁਨੇਹਾ ਦਿੰਦੇ ਮੋਹਤਬਰਾਂ ਦੀ ਹਾਜਰੀ ਵਿੱਚ ਮਨਾਇਆ ਜਨਮਦਿਨ

ਇੱਕੋ ਪਿੰਡ ਨਾਲ ਸੰਬੰਧਤ 2 ਨਾਮੀ ਪੱਤਰਕਾਰਾਂ ਨੇ ਭਾਈਚਾਰਕ ਸਾਂਝ ਵਧਾਉਣ ਦਾ ਸੁਨੇਹਾ ਦਿੰਦੇ ਮੋਹਤਬਰਾਂ ਦੀ ਹਾਜਰੀ ਵਿੱਚ ਮਨਾਇਆ ਜਨਮਦਿਨ

ਇੱਕੋ ਪਿੰਡ ਨਾਲ ਸੰਬੰਧਤ 2 ਨਾਮੀ ਪੱਤਰਕਾਰਾਂ ਨੇ
ਭਾਈਚਾਰਕ ਸਾਂਝ ਵਧਾਉਣ ਦਾ ਸੁਨੇਹਾ ਦਿੰਦੇ ਮੋਹਤਬਰਾਂ ਦੀ ਹਾਜਰੀ ਵਿੱਚ ਮਨਾਇਆ ਜਨਮਦਿਨ
ਬਟਾਲਾ, 21 ਜੁਲਾਈ ( ਸੁਖਬੀਰ ਸਿੰਘ ) - ਪੱਤਰਕਾਰ ਨੂੰ ਸਮਾਜ ਦਾ ਚੋਥਾ ਥੰਮ ਕਿਹਾ ਜਾਂਦਾ ਹੈ ਪਰ ਜੇਕਰ ਕੋਈ ਪੱਤਰਕਾਰ ਜਰਨਲਿਸਟ ਐਸੋਸੀਏਸ਼ਨ ਰਜਿ. ਪੰਜਾਬ ਵਰਗੀ ਸੰਸਥਾ ਨਾਲ ਜੁੜਿਆ ਹੋਵੇ ਤਾਂ ਉਸਦੇ ਸਮਾਜ ਵਿਚ ਹੋਣ ਵਾਲੇ ਸਤਕਾਰ ਵਿਚ ਕਈ ਗੁਣਾ ਹੋਰ ਵਾਧਾ ਹੋ ਜਾਂਦਾ ਹੈ। ਅਜਿਹਾ ਵੇਖਣ ਨੂੰ ਉਸ ਸਮੇਂ ਮਿਲਿਆ ਜਦੋਂ ਇਤਿਹਾਸਿਕ ਸ਼ਹਿਰ ਬਟਾਲਾ ਦੇ 2 ਨਾਮੀ ਪੱਤਰਕਾਰ ਤੇਜ ਪ੍ਰਤਾਪ ਸਿੰਘ ਕਾਹਲੋ (ਸਟੇਟ ਐਵਾਰਡ) ਅਤੇ ਈਸ਼ੂ ਰਾਂਚਲ ਜਿਲ੍ਹਾ ਪੀ.ਆਰ.ਓ ਜਿਸ ਵਲੋ ਥੋੜੇ ਸਮੇਂ ਵਿੱਚ ਹੀ ਪੱਤਰਕਾਰਤਾ ਦੇ ਖੇਤਰ ਵਿਚ ਬਹੁਤ ਨਾਮ ਕਮਾਇਆ ਹੈ ਦੋਵਾਂ ਸਾਥੀਆਂ ਦੇ ਜਨਮ ਦਿਨ ਮੌਕੇ ਛੋਟੇ ਜਿਹੇ ਅਤੇ ਥੋੜੇ ਸਮੇਂ ਵਿੱਚ ਉਲੀਕੇ ਪ੍ਰੋਗਰਾਮ ਵਿਚ ਸ਼ਹਿਰ ਦੇ ਰਾਜਨੀਤਿਕ , ਸਮਾਜਿਕ ਅਤੇ ਧਾਰਮਿਕ ਹਸਤੀਆਂ ਵਲੋ  ਸਥਾਨਕ ਬਟਾਲਾ ਕਲੱਬ ਵਿਖੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਜਿਕਰਯੋਗ ਹੈ ਕਿ ਸ.ਤੇਜ ਪ੍ਰਤਾਪ ਸਿੰਘ ਕਾਹਲੋ ਅਤੇ ਈਸੂ ਰਾਂਚਲ ਦੋਵੇਂ ਹੀ ਜੱਦੀ ਪਿੰਡ ਵਡਾਲਾ ਬਾਂਗਰ ਤੋਂ ਹਨ ਅਤੇ ਦੋਨਾਂ ਦੀ ਸਾਂਝ ਦਾਦੇ ਪੜਦਾਦੇ ਤੋ ਲੇ ਕੇ ਅੱਜ ਤੱਕ ਤੁਰੀ ਆ ਰਹੀ ਹੈ ਜਿਸ ਦੀ ਮਿਸਾਲ ਇਕ ਹੀ ਦਿਨ ਜਮੇ ਦੋਵਾਂ ਪਤਰਕਾਰਾਂ ਵਲੋ ਭਾਈਚਾਰਕ ਸਾਂਝ ਦਾ ਸੁਨੇਹਾ ਦਿੰਦੇ ਹੋਏ ਇੱਕਠੇ ਜਨਮਦਿਨ ਮਨਾਇਆ।
ਇਸ ਮੌਕੇ ਤੇ ਜਰਨਲਿਸਟ ਐਸੋਸੀੲਸ਼ਨ ਰਜਿ. ਦੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਕਸਤੂਰੀ ਲਾਲ ਸੇਠ ਅਤੇ ਕੇਂਦਰ ਦੀ ਟੈਲੀਫੋਨ ਅਡਵਾਈਜਰੀ ਕਮੇਟੀ ਮੈਂਬਰ ਅਤੇ ਪ੍ਰਸਿੱਧ ਸਮਾਜ ਸੇਵੀ ਭੂਸਨ ਬਜਾਜ ਨੇ ਮੁੱਖ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਮੌਕੇ ਆਲ ਇੰਡੀਆ ਕਬੀਰ ਸਭਾ ਦੇ ਸੂਬਾ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਅਸ਼ੋਕ ਭਗਤ ਵਲੋ ਯਾਦਗਾਰ ਸਮਿ੍ਰਤੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਤੇ ਵਿਸੇਸ ਮਹਿਮਾਨ ਵਜੋਂ ਸਿਰਕਤ ਕਰਨ ਵਾਲੇ ਲਾਈਨ ਕਲੱਬ ਬਟਾਲਾ ਸਮਾਇਲ ਦੇ ਪ੍ਰਧਾਨ ਸ੍ਰੀ ਨਰੇਸ ਲੂਥਰਾ ਵਲੋ ਫੁੱਲਾਂ ਦਾ ਗੁਲਦਸਤਾ ਦੇ ਕੇ ਸੁੱਭ ਇੱਛਾਵਾਂ ਦਿੱਤੀਆਂ ਅਤੇ ਇਸ ਤਰਾਂ ਨਿਸਕਾਮ ਪੱਤਰਕਾਰੀ ਕਰਕੇ ਦਬੇ ਕੁਚਲੇ ਲੋਕਾਂ ਦੀ ਆਵਾਜ ਨੂੰ ਪ੍ਰਸ਼ਾਸਨ ਤਕ ਪਹੁੰਚਾਉਣ ਦੀ ਗਲ ਕਹੀ। ਇਸ ਤੋਂ ਬਾਅਦ ਮੁੱਖ ਮਹਿਮਾਨ ਵਜੋਂ ਸਿਰਕਤ ਕਰਨ ਵਾਲੇ ਪੰਜਾਬ ਪ੍ਰਧਾਨ ਜੋਗਿੰਦਰ ਅੰਗੂਰਾਲਾ, ਸਾਬਕਾ ਟਰੱਸਟ ਚੇਅਰਮੈਨ ਸੇਠ ਅਤੇ ਟੀ.ਏ.ਸੀ ਕਮੇਟੀ ਮੈਂਬਰ ਭੂਸਨ ਬਜਾਜ ਵਲੋ ਤੇਜ ਪ੍ਰਤਾਪ ਸਿੰਘ ਕਾਹਲੋ ਅਤੇ ਈਸੂ ਰਾਂਚਲ ਨੂੰ ਸਿਰੋਪਾ ਦੇ ਕੇ ਨਿਸਕਾਮ ਪੱਤਰਕਾਰੀ ਅਤੇ ਸਮਾਜ ਸੇਵਾ ਦੇ ਕੰਮਾਂ ਵਿਚ ਹੋਰ ਤਕੜੇ ਹੋ ਕੇ ਭਾਗ ਲੈਣ ਦੀ ਗਲ ਕਹੀ। ਇਸ ਮੌਕੇ ਤੇ ਜਿਲਾ ਪ੍ਰਧਾਨ ਆਜਾਦ ਸ਼ਰਮਾ, ਜਿਲਾ ਪ੍ਰਭਾਰੀ ਸਾਹਿਲ ਮਹਾਜਨ, ਯੋਗੇਸ ਯੋਗੀ, ਅਮਨਦੀਪ ਸੈਂਡੀ, ਜਗਤ ਪਾਲ ਮਹਾਜਨ, ਸੁਨੀਲ ਚੰਗਾ,ਲਵਲੀ ਕੁਮਾਰ , ਵਿਕਾਸ ਅੱਗਰਵਾਲ, ਰਮੇਸ਼ ਬਹਿਲ, ਰਵੀ ਰੰਧਾਵਾ, ਲਖਵਿੰਦਰ ਸਿੰਘ , ਸੰਜੀਵ ਮਹਿਤਾ, ਅਰੁਣ ਸੇਖੜੀ, ਪਿ੍ਰਥਵੀ ਰਾਜ ਭਗਤ, ਹਰਪ੍ਰੀਤ ਸਿੰਘ ਰਾਜੂ, ਕੁਲਦੀਪ ਸ਼ਰਮਾ ,ਅਸੋਕ ਜਰੇਵਾਲ, ਅਨੀਲ ਸਹਿਦੇਵ, ਬਬਲੂ ਆਦਿ ਪੱਤਰਕਾਰ ਭਾਈਚਾਰਕ ਹਾਜਰ ਸਨ । ਰੋਹਿਤ ਅਗਰਵਾਲ ਜਿਲ੍ਹਾ ਪ੍ਰਧਾਨ ਸੁਨਿਹਰਾ ਭਾਰਤ, ਗੁਰਵਿੰਦਰ ਸ਼ਰਮਾ, ਸੰਮੀ ਕਪੂਰ ਵਿਸਵਾਸ ਫਾਊਂਡੇਸਨ ਪ੍ਰਧਾਨ , ਓਮ ਪ੍ਰਕਾਸ ਸ਼ਰਮਾ ਸਿਵ ਸੈਨਾ ਪ੍ਰਧਾਨ , ਵਿਜੈ ਪ੍ਰਭਾਕਰ , ਰਾਕੇਸ ਭੰਡਾਰੀ ਆੜ੍ਹਤੀ, ਚੰਦਨ ਭੰਡਾਰੀ ਸਮਾਜ ਸੇਵਕ, ਪ੍ਰਸਿੱਧ ਮਾਡਲ ਰਿੰਕਾ ਰਾਂਕਸ, ਕਲੋਨਿਜਰ ਮਨੋਜ ਰਾਂਚਲ, ਰਾਜਾ ਗੁਰਬਖਸ ਸੇਠ ਟੈਲੀਕਾਮ, ਉਦਯੋਗਪਤੀ ਅੰਕੁਸ ਭੱਲਾ ਆਦਿ ਸਹਿਰ ਦੀਆਂ ਮੋਹਤਬਰਾਂ ਹਸਤੀਆਂ ਹਾਜਿਰ ਸਨ।।

Ads on article

Advertise in articles 1

advertising articles 2

Advertise