-->
ਭਗਤ ਪੂਰਨ ਸਿੰਘ ਜੀ ਦੇ 30 ਵੇਂ ਸ਼ਰਧਾਜਲੀ ਸਮਾਗਮ ਦੀਆ ਤਿਆਰੀਆਂ ਜੋਰਾਂ ਤੇ

ਭਗਤ ਪੂਰਨ ਸਿੰਘ ਜੀ ਦੇ 30 ਵੇਂ ਸ਼ਰਧਾਜਲੀ ਸਮਾਗਮ ਦੀਆ ਤਿਆਰੀਆਂ ਜੋਰਾਂ ਤੇ

ਭਗਤ ਪੂਰਨ ਸਿੰਘ ਜੀ ਦੇ 30 ਵੇਂ ਸ਼ਰਧਾਜਲੀ ਸਮਾਗਮ ਦੀਆ ਤਿਆਰੀਆਂ ਜੋਰਾਂ ਤੇ 
ਪ੍ਰਬੰਧਕਾ ਵਲੋ ਸਮਾਗਮ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਦਿਤੀਆਂ ਜਾ ਰਹੀਆ ਨੇ ਅੰਤਿਮ ਛੋਹਾਂ
ਅੰਮ੍ਰਿਤਸਰ 15 ਜੁਲਾਈ ( ਸੁਖਬੀਰ ਸਿੰਘ ) - ਸੇਵਾ ਅਤੇ ਸਿਮਰਨ ਦੀ ਮੂਰਤ ਸਚਖੰਡਵਾਸੀ ਭਗਤ ਪੂਰਨ ਸਿੰਘ ਜੀ ਜੋ 5 ਅਗਸਤ 1992 ਨੂੰ ਪੰਜ ਭੂਤਕ ਸਰੀਰ ਤਿਆਗ ਕੇ ਗੁਰੂ ਚਰਨਾਂ ਚ ਜਾ ਬਿਰਾਜੇ ਸਨ ਦੀ ਮਿਠੀ ਯਾਦ ਚ 30 ਵਾਂ ਸਲਾਨਾ ਸ਼ਰਧਾਜਲੀ ਸਮਾਗਮ ਦੀਆ ਤਿਆਰੀਆ ਜੋਰਾਂ ਨਾਲ ਚਲ ਰਹੀਆਂ ਹਨ ।ਮੁਖ ਸੇਵਾਦਾਰ ਬੀਬਾ ਡਾਕਟਰ ਇੰਦਰਜੀਤ ਕੌਰ ਦੀ ਰਹਿਨੁਮਾਈ ਹੇਠ  ਸ਼ੁਸ਼ੋਭਿਤ ਪਿੰਗਲਵਾੜਾ  ਨਜਦੀਕ ਬਸ ਸਟੈਡ ਮਨਾਏ  ਜਾਣ ਵਾਲੇ 30 ਵੇਂ  ਸਲਾਨਾ ਸ਼ਰਧਾਜਲੀ ਸਮਾਗਮ ਨੂੰ ਸਫਲਤਾਪੂਰਵਕ  ਨੇਪਰੇ ਚਾੜ੍ਹਨ ਲਈ  ਦਿਨ ਰਾਤ ਪੂਰੀ ਲਗਨ ਮਿਹਨਤ ਸ਼ਰਧਾ ਅਤੇ ਪਿਆਰ ਨਾਲ ਸੇਵਾ ਕਰਦੇ ਦੇਖਿਆ ਜਾ ਸਕਦਾ ਹੈ ।ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦਿਆ ਕਰਨਲ ਸ੍ ਦਰਸ਼ਨ ਸਿੰਘ ਬਾਵਾ ਨੇ ਦੱਸਿਆ ਕਿ 27 ਜੁਲਾਈ ਤੋ ਸਮਾਗਮ ਦੀ ਆਰੰਭਤਾ ਸਹਿਜ ਪਾਠ ਤੋ ਹੋਵੇਗੀ ਜਿਸ ਦੇ ਭੋਗ 5 ਅਗਸਤ ਸਵੇਰੇ 10 ਵਜੇ ਪਾਏ ਜਾਣਗੇ ੳਪਰੰਤ  ਭਾਈ ਜਸਬੀਰ ਸਿੰਘ ਗੁਰਬਾਣੀ  ਦੇ ਵੈਰਾਗਮਈ ਕੀਰਤਨ ਸਰਵਣ ਕਰਵਾਉਣਗੇ ਸਮੂਹ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਬੇਨਤੀ ਹੈ ਕਿ ਆਪਣੇ ਜਰੂਰੀ  ਰੁਝੇਵਿਆ ਨੂੰ ਲਾਂਭੇ ਕਰਦਿਆ ਸਮਾਗਮ ਦਾ ਹਿਸਾ ਬਣੀਏ ਜਿੰਨਾ ਆਪਣਾ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਕਰਨ ਲਈ ਆਪਣੇ ਫਰਜ ਨੂੰ ਅੰਤਿਮ ਸਵਾਸਾਂ ਤੱਕ ਬਾਖੂਬੀ ਨਿਭਾਇਆ ਇਹੀ ਉਨਾ ਲਈ ਸੱਚੀ ਸ਼ਰਧਾਂਜਲੀ ਹੋਵੇਗੀ ।

Ads on article

Advertise in articles 1

advertising articles 2

Advertise