-->
ਹਰਿਆਵਲ ਪੰਜਾਬ ਵਲੋਂ ਅਜਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਨੂੰ ਮਨਾਉਂਦਿਆਂ ਹੋਇਆਂ 75 ਪੌਦੇ ਲਗਾਏ ਗਏ: ਇੰਜ ਕੋਹਲੀ

ਹਰਿਆਵਲ ਪੰਜਾਬ ਵਲੋਂ ਅਜਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਨੂੰ ਮਨਾਉਂਦਿਆਂ ਹੋਇਆਂ 75 ਪੌਦੇ ਲਗਾਏ ਗਏ: ਇੰਜ ਕੋਹਲੀ

 ਅੰਮ੍ਰਿਤਸਰ, 9 ਜੁਲਾਈ( ਸੁਖਬੀਰ ਸਿੰਘ ) - ਹਰਿਆਵਲ ਪੰਜਾਬ, ਅੰਮ੍ਰਿਤਸਰ ਵਿਕਾਸ ਮੰਚ ਅਤੇ ਇਨਰ ਵੀਲ ਕਲੱਬ ਵਲੋ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਕਰਮਪੁਰਾ, ਰਣਜੀਤ ਐਵੇਨਿਊ, ਤੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਵਾਂਕੋਟ ਵਿਖੇ,
ਸਕੂਲ ਦੇ ਸਟਾਫ ਅਤੇ ਬਚਿਆਂ ਨਾਲ ਰਲ ਮਿਲ ਕੇ ਵਣ-ਮਹਾਉਤਸਵ ਮੌਕੇ ਅਜ਼ਾਦੀ ਦੇ 75ਵੇਂ ਅਮ੍ਰਿਤ ਮਹਾਂਉਤਸਵ ਨੂੰ ਮਨਾਉਂਦੇ ਹੋਏ ਪਜੰਂਤਰ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ। ਇਸ ਮੋਕੇ ਤੇ ਹਰਿਆਵਲ ਪੰਜਾਬ ਜਲ ਸਰੰਕਸਨ ਪ੍ਰਮੁੱਖ, ਅਮਿ੍ਤਸਰ ਵਿਕਾਸ ਮੰਚ ਦੇ ਪੈਟਰਨ ਅਤੇ ਜਿਲਾ ਵਾਤਾਵਰਣ ਕਮੇਟੀ ਮੈਂਬਰ ਇੰਜ ਦਲਜੀਤ ਸਿੰਘ ਕੋਹਲੀ ਨੇ ਸਕੂਲ ਦੇ ਬਚਿੱਆਂ ਨੂੰ ਲੈਕਚਰ ਦਿੰਦੇ ਹੋਏ ਦਸਿਆ ਕਿ ਪੰਜਾਬ ਵਿੱਚ ਪਾਣੀ ਦਾ ਸੰਕਟ ਕਿਵੇਂ ਵਿਰਾਟ ਰੂਪ ਧਾਰ ਰਿਹਾ ਹੈ‌। ਜ਼ਮੀਨ ਦੋਜ ਪਾਣੀ ਸਾਲ ਦਰ ਸਾਲ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਜ਼ੋ ਬਹੁਤ ਚਿੰਤਾ ਦਾ ਵਿਸ਼ਾ ਹੈ। ਅੱਗੇ ਆਉਣ ਵਾਲੇ ਸਮੇਂ ਵਿੱਚ ਧਰਤੀ ਦੀ ਤਪਸ਼ ਵੱਧ ਰਹੀ ਹੈ। ਕਾਇਨਾਤ ਵਿੱਚ  ਦਰਖਤਾਂ ਦੀ ਅੰਧਾਧੁੰਦ ਕਟਾਈ ਹੋਣ ਕਰਕੇ ਧਰਤੀ ਉੱਤੇ ਗਰਮੀ ਵੱਧ ਰਹੀ ਹੈ।  ਕਿਉਂਕਿ ਜ਼ਮੀਨਦੋਜ਼ ਪਾਣੀ ਦਾ ਪੱਧਰ ਬਹੁਤ ਨੀਵਾਂ ਹੋਣ ਕਰਕੇ,  ਧਰਤੀ ਖੁਸ਼ਕ ਹੁੰਦੀ ਜਾ ਰਹੀ ਹੈ ਜਿਸ ਕਰਕੇ ਧਰਤੀ ਬੰਜਰ ਹੋਣ ਵੱਲ ਜਾ ਰਹੀ ਹੈ, ਉਨ੍ਹਾਂ ਸਾਰੇ ਸਰੋਤਿਆਂ ਨੂੰ ਅਪੀਲ ਕੀਤੀ ਕਿ ਹਾਲੇ ਵੀ ਸਮਾਂ ਹੈ ਆਓ ਸਾਰੇ ਰਲ ਕੇ ਧਰਤੀ ਪੁਕਾਰ ਸੁਣੀਏ  ਤੇ ਵੱਧ ਤੋਂ ਰੁੱਖ ਲਗਾਈਏ ਤਾਂ ਜੋ ਵੱਧ ਰਹੇ ਪਰਦੂਸ਼ਨ ਤੇ ਕਾਬੂ ਪਾਇਆ ਜਾ ਸਕੇ। ਇਸ ਮੋਕੇ ਤੇ ਸਕੂਲ ਦੇ ਪਿ੍ੰਸੀਪਲ ਮੈਡਮ ਹਰਪ੍ਰੀਤ ਕੋਰ ਅਤੇ ਈਕੋ ਗਰੁੱਪ ਇੰਚਾਰਜ ਮੈਡਮ ਰਵਿੰਦਰ ਕੋਰ ਰੰਧਾਵਾ ਨੇ ਵਿਸਵਾਸ ਦਿਵਾਉਂਦੇ ਹੋਏ ਕਿਹਾ ਕਿ ਜੋ ਪੋਦੇ ਅੱਜ ਲਗਾਏ ਗਏ ਹਨ ਉਹ ਆਪਣੀ ਦੇਖ ਰੇਖ ਹੇਠ ਪੌਦਿਆਂ  ਦਾ ਪਾਲਣ ਪੋਸ਼ਣ ਕਰਨਗੇ। 
ਇਸ ਮੋਕੇ ਤੇ ਮੈਡਮ ਗਰਿੰਦਰ ਕੋਰ, ਸ੍ਰੀ ਹਰਦੀਪ ਸਿੰਘ ਚਾਹਲ, ਪ੍ਰਧਾਨ ਵਿਕਾਸ ਮੰਚ ਨਿਰਮਲ ਸਿੰਘ ਆਨੰਦ, ਸ੍ਰੀ ਜਸਪਾਲ ਸਿੰਘ ਪਾਇਲਟ, ਸ੍ਰੀ ਪੀ ਐਨ ਸ਼ਰਮਾਂ, ਮੈਡਮ ਰੀਟਾ, ਐਚ ਪੀ ਸਿੰਘ ਆਦਿ ਹਾਜਰ ਸਨ ।।

Ads on article

Advertise in articles 1

advertising articles 2

Advertise