-->
ਰੋਟਰੀ ਕਲੱਬ ਅਮ੍ਰਿਤਸਰ ਮੇਨ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਤਹਿਤ  ਸ਼ਹੀਦ ਭਾਈ ਸੇਵਾ ਸਿੰਘ ਸ: ਸੀ: ਸੈ: ਸਮਰਾਟ ਸਕੂਲ ਲੋਪੋਕੇ (ਅੰਮ੍ਰਿਤਸਰ)  ਵਿੱਖੇ ਲਗਾਏ 75 ਪੌਦੇ.. ਇੰਜ ਕੋਹਲੀ

ਰੋਟਰੀ ਕਲੱਬ ਅਮ੍ਰਿਤਸਰ ਮੇਨ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਸ਼ਹੀਦ ਭਾਈ ਸੇਵਾ ਸਿੰਘ ਸ: ਸੀ: ਸੈ: ਸਮਰਾਟ ਸਕੂਲ ਲੋਪੋਕੇ (ਅੰਮ੍ਰਿਤਸਰ) ਵਿੱਖੇ ਲਗਾਏ 75 ਪੌਦੇ.. ਇੰਜ ਕੋਹਲੀ

ਰੋਟਰੀ ਕਲੱਬ ਅਮ੍ਰਿਤਸਰ ਮੇਨ ਵਲੋਂ ਬੂਟੇ ਲਗਾਉਣ
ਦੀ ਮੁਹਿੰਮ ਤਹਿਤ  ਸ਼ਹੀਦ ਭਾਈ ਸੇਵਾ ਸਿੰਘ ਸ: ਸੀ: ਸੈ: ਸਮਰਾਟ ਸਕੂਲ ਲੋਪੋਕੇ (ਅੰਮ੍ਰਿਤਸਰ)  ਵਿੱਖੇ ਲਗਾਏ 75 ਪੌਦੇ.. ਇੰਜ ਕੋਹਲੀ
ਅੰਮ੍ਰਿਤਸਰ, 19 ਜੁਲਾਈ ( ਸੁਖਬੀਰ ਸਿੰਘ ) - ਪਿਛਲੇ ਕਈ ਦਹਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਹਿਰੀਕਰਨ, ਉਦਯੋਗਿਕ ਵਿਕਾਸ ਹੋਣ ਕਰਕੇ ਅਤੇ ਵਾਹੀ ਯੋਗ ਜ਼ਮੀਨ ਨੂੰ ਵਧਾਉਣ ਦੀ ਕੋਸ਼ਿਸ਼ ਸਦਕਾ, ਜੰਗਲਾਂ ਦਾ ਬਹੁਤ ਸਾਰਾ ਹਿੱਸਾ ਖ਼ਤਮ ਹੋ ਗਿਆ ਹੈ। ਰੁੱਖ ਜਿਥੇ ਆਕਸੀਜਨ ਦੀਆਂ ਫੈਕਟਰੀਆਂ ਹਨ, ਪੰਛੀਆਂ ਦਾ ਰੈਣ ਬਸੇਰਾ ਹਨ ਉਥੇ ਧਰਤੀ ਉੱਪਰ ਹਰਾ ਸੋਨਾ ਵੀ ਹਨ। ਪਰ ਅਸੀਂ ਇਸ ਸੋਨੇ ਨੂੰ ਬਚਾਉਣ ਲਈ ਲੋੜੀਂਦੇ ਸਾਰਥਕ ਯਤਨ ਨਹੀਂ ਕਰ ਸਕੇ। ਜਿਸ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਗਰੀਨ ਕਵਰ ਭਾਰਤ ਵਿੱਚ ਸਭ ਤੋਂ ਥੱਲੇ ਹੈ। ਜ਼ੋ ਪੰਜਾਬ ਵਿੱਚ ਲੋੜੀਂਦੀ ਦਰ 33% ਤੋਂ ਬਹੁਤ ਘੱਟ ਕੇ 5-6 % ਹੀ ਰਹਿ ਗਿਆ ਹੈ। ਜਿਸ ਕਾਰਨ ਆਲਮੀ ਤਪਸ਼ ਵਿੱਚ ਦਿਨੋ-ਦਿਨ ਵਾਧਾ ਰਿਹਾ ਹੈ ਜ਼ੋ ਧਰਤੀ ਉੱਪਰ ਬਰਸਾਤਾਂ ਘੱਟ ਹੋਣ ਦਾ ਕਾਰਣ ਬੰਨ ਰਹੀ ਹੈ। ਰੁੱਖਾਂ ਨੂੰ ਵੱਡੀ ਪੱਧਰ ਤੇ ਲਗਾਉਣ ਦੀ ਮੁਹਿੰਮ ਗਰੀਨ ਕਵਰ ਨੂੰ ਬਹਾਲ ਕਰਨ ਵਿੱਚ ਸਹਾਈ ਹੋਵੇਗੀ। ਅੱਜ ਮਿੱਤੀ ਰੋਟਰੀ ਕਲੱਬ ਅੰਮ੍ਰਿਤਸਰ ਮੇਨ ਵਲੋਂ  ਸ਼ਹੀਦ ਭਾਈ ਮੇਵਾ ਸਿੰਘ ਸ: ਸੀ: ਸੈ: ਸਮਰਾਟ ਸਕੂਲ ਲੋਪੋਕੇ (ਅੰਮ੍ਰਿਤਸਰ) ਵਿੱਖੇ ਹਰਿਆਵਲ ਪੰਜਾਬ, ਅੰਮ੍ਰਿਤਸਰ ਵਿਕਾਸ ਮੰਚ, ਸ੍ਰ ਬਲਰਾਜ ਸਿੰਘ ਢਿਲੋਂ ਡਿਪਟੀ ਜਿਲਾ ਸਿੱਖਿਆ ਅਫਸਰ, ਸਟਾਫ਼ ,  ਸਕੂਲ ਦੇ ਵਿਦਿਆਰਥੀਆਂ ਅਤੇ ਇਲਾਕੇ ਦੇ ਪੰਚਾਂ ਸਰਪੰਚਾਂ ਨਾਲ ਮਿਲ ਕੇ ਪੌਦੇ ਲਗਾਏ ਗਏ ।
ਵਨ ਮਹਾਂ ਉਤਸਵ ਰੋਟਰੀ ਟੀਮ ਦੇ ਸਕੂਲ ਵਿੱਚ ਆਗਮਨ ਮੌਕੇ ਪ੍ਰਬੰਧਕਾਂ ਵਲੋਂ ਐਨ.ਸੀ.ਸੀ ਬੈਂਡ ਨਾਲ  ਸ਼ਾਨਦਾਰ ਸਵਾਗਤ ਕੀਤਾ ਗਿਆ, ਇਸ ਉਪਰੰਤ ਸਕੂਲ ਦੇ ਆਡੀਟੋਰੀਅਮ ਵਿਖੇ ਰੁੱਖਾਂ ਦੀ ਅਤੇ ਪਾਣੀ ਦੀ ਮਹੱਤਤਾ ਤੇ ਵਿਚਾਰ ਗੋਸ਼ਟੀ ਕਰਵਾਈ ਗਈ‌। ਜਿਸ ਵਿੱਚ ਰੋਟਰੀ ਟੀਮ, ਪਿੰਡ ਦੇ ਪੱਤਵੰਤੇ ਸੱਜਨ, ਸਕੂਲ ਸਟਾਫ਼ ਅਤੇ ਬੱਚਿਆਂ ਦੇ ਬੈਠਨ ਦਾ ਪੁੱਖਤਾ ਪ੍ਰਬੰਧ ਕੀਤਾ ਗਿਆ ਸੀ। ਸਕੂਲ ਪ੍ਰਿੰਸੀਪਲ ਤੇ ਡਿਪਟੀ ਜ਼ਿਲ੍ਹਾ ਅਫ਼ਸਰ ਸ੍ਰ ਬਲਰਾਜ ਸਿੰਘ, ਪਿੰਡ ਦੇ ਸਰਪੰਚ ਸ੍ਰ ਜਸਕਰਨ ਸਿੰਘ ਨੇ ਰੁੱਖਾਂ ਦੀ ਮਹਤੱਤਾ ਸੰਬੰਧੀ ਦੱਸਿਆ। 
                    ਰੋਟਰੀ ਕਲੱਬ ਅਮ੍ਰਿਤਸਰ ਦੇ ਪ੍ਰਧਾਨ ਰੋਟੇਰੀਅਨ ਸੀ ਏ ਵਿਕਾਸ ਕੁਮਾਰ  ਅਤੇ ਪਾਸਟ ਜ਼ਿਲ੍ਹਾ ਗਵਰਨਰ ਸ੍ਰ ਦਵਿਦੰਰ ਸਿੰਘ ਜੀ ਨੇ , ਰੋਟਰੀ ਇੰਟਰਨੈਸ਼ਨਲ ਦੇ ਇਤਿਹਾਸ ਬਾਰੇ ਸੰਖੇਪ ਜਾਣਕਾਰੀ ਦਿੱਤੀ  ਕਿ   ਰੋਟਰੀ ਕਲੱਬ ਅੰਮ੍ਰਿਤਸਰ,1933 ਵਿੱਚ ਬਣੇ ਭਾਰਤ ਦੇ ਸਭ ਤੋਂ ਪੁਰਾਣੇ ਕਲੱਬਾਂ ਵਿੱਚੋਂ ਇੱਕ ਹੈ। ਰੋਟਰੀ ਇੱਕ ਅੰਤਰਰਾਸ਼ਟਰੀ ਐਨ ਜੀ ਓ ਹੈ, ਜਿਸ ਦੇ 12 ਲੱਖ ਤੋਂ ਵੱਧ ਮੈਂਬਰ ਹਨ, 200 ਤੋਂ ਵੱਧ ਦੇਸ਼ਾਂ ਵਿੱਚ ਰੋਟਰੀ ਕਲੱਬਾਂ ਦੀ ਮੌਜੂਦਗੀ ਹੈ ਅਤੇ ਉਨ੍ਹਾਂ ਰੁੱਖ ਲਗਾਉਣ ਦੀ ਮਹੱਤਤਾ 'ਤੇ ਜ਼ੋਰ ਦਿੱਤਾ। ਇਸ ਮੌਕੇ ਰੋਟੇਰੀਅਨ ਇੰਜ: ਦਲਜੀਤ ਸਿੰਘ ਕੋਹਲੀ ਜਲ ਸਰੰਕਸਨ ਪ੍ਰਮੁੱਖ ਹਰਿਆਵਲ ਪੰਜਾਬ, ਸਰਪ੍ਰਸਤ ਅੰਮ੍ਰਿਤਸਰ ਵਿਕਾਸ ਮੰਚ  ਨੇ ਪਾਣੀ ਦੀ ਸੰਭਾਲ਼ ਅਤੇ ਰੁੱਖਾਂ ਦੀ ਮਹੱਤਤਾ ਦੇ ਵਿਸ਼ੇ ਸੰਬੰਧੀ ਵਿਚਾਰ ਪੇਸ਼ ਕੀਤੇ। ਇੰਜ: ਕੋਹਲੀ ਨੇ ਵੇਰਵੇ ਅਨੁਸਾਰ ਦੱਸਿਆ ਕਿ ਪੰਜਾਬ ਵਿਚ  ਸਿੰਚਾਈ ਲਈ ਨਹਿਰੀ ਪਾਣੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਂਦੀ ਸੀ , ਹੌਲੀ-ਹੌਲੀ  ਜ਼ਮੀਨ ਦੋਜ ਪਾਣੀ ਦੀ ਵਰਤੋਂ ਵੱਧਦੀ ਗਈ ਜਿਸ ਕਰਕੇ 2017-18 ਦੇ ਸਰਵੇ ਅਨੁਸਾਰ ਟਿਊਬਵੈਲਾਂ ਦੀ ਗਿਣਤੀ ਲਗਭਗ 14.75 ਲੱਖ ਹੋ ਗਈ, ਫ਼ੈਕਟਰੀਆਂ ਵਾਲੇ ਵੀ ਅਪਣੇ ਟਿਉਬਲਾਂ ਰਾਹੀਂ ਜ਼ਮੀਨਦੋਜ਼ ਪਾਣੀ ਹੀ ਖਿੱਚ ਰਹੇ ਹਨ। ਜਿਸ ਕਾਰਨ ਸਰਕਾਰੀ ਅੰਕੜਿਆਂ ਮੁਤਾਬਿਕ ਪੰਜਾਬ ਦੇ ਕੁੱਲ 150 ਬਲਾਕਾਂ ਵਿੱਚੇਂ 133  ਬਲਾਕ ਡਾਰਕ ਜ਼ੋਨ ਘੋਸ਼ਿਤ ਕੀਤੇ ਜਾ ਚੁੱਕੇ ਹਨ। ਸਰਕਾਰੀ ਅੰਕੜਿਆਂ ਅਨੁਸਾਰ ਜ਼ਮੀਨਦੋਜ਼ ਪਾਣੀ ਦਾ ਪੱਧਰ ਹਰ ਸਾਲ ਕਰੀਬ ਅੱਧਾ ਮੀਟਰ ਨੀਵਾਂ ਹੁੰਦਾ ਜਾ ਰਿਹਾ ਹੈ। ਇੰਜ ਕੋਹਲੀ ਨੇ ਅੱਗੇ ਦੱਸਿਆ ਕਿ ਸਾਨੂੰ ਬਿਜਲੀ ਦੀ ਵਰਤੋਂ ਬੜੇ ਸੰਜਮ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਬਿਜਲੀ ਡਿਮਾਂਡ ਵੱਧਣ ਨਾਲ ਥਰਮਲ ਪਲਾਂਟਾਂ ਤੋਂ  ਜ਼ਿਆਦਾ ਬਿਜਲੀ ਉਤਪਾਦਨ ਕਰਨ ਲਈ ਜ਼ਿਆਦਾ ਕੋਇਲੇ ਅਤੇ ਬਹੁਤ ਸਾਰੇ ਪਾਣੀ ਦੀ ਵੀ ਵਰਤੋਂ ਕਰਨੀ ਪੈਂਦੀ ਹੈ ਜੋ ਵਾਤਾਵਰਣ ਦੀ ਸ਼ੁੱਧਤਾ ਲਈ ਵੀ ਠੀਕ ਨਹੀਂ । ਧਰਤੀ ਦੀ ਉਪਰਲੀ ਸਤ੍ਹਾ ਵਿੱਚੋਂ ਪਾਣੀ ਘਟਣ ਨਾਲ ਰੁੱਖ ਸੁੱਕ ਸਕਦੇ ਹਨ ਅਤੇ ਸਾਡਾ ਹਰਿਆ ਭਰਿਆ ਪੰਜਾਬ ਰੇਗਿਸਤਾਨ ਬਨ ਸਕਦਾ ਹੈ। ਇੰਜ ਕੋਹਲੀ ਨੇ ਜ਼ਮੀਨ ਦੋਜ ਪਾਣੀ ਦੇ ਗਿਰ ਰਹੇ ਪੱਧਰ ਦੀ ਰਫ਼ਤਾਰ ਨੂੰ ਰੋਕਣ ਲਈ ਬਰਸਾਤ ਦੇ ਪਾਣੀ ਨੂੰ ਜ਼ਮੀਨ ਅੰਦਰ ਭੇਜਣ ਲਈ ਘਰ-ਘਰ, ਹੋਟਲਾਂ, ਫ਼ੈਕਟਰੀਆਂ, ਸਰਕਾਰੀ/ਗੈਰ ਸਰਕਾਰੀ ਦਫ਼ਤਰਾਂ ਆਦਿ ਅੰਦਰ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਏ ਜਾਣ ਉਪਰ ਜ਼ੋਰ ਦਿੱਤਾ ਅਤੇ  ਸੈਮੀਨਾਰ ਵਿਚ ਹਾਜ਼ਰ ਸਾਰੇ ਅਧਿਆਪਕਾਂ, ਬੱਚਿਆਂ ਅਤੇ ਪਿੰਡ ਦੇ ਪਤਵੰਤਿਆਂ ਨੂੰ ਅਪੀਲ ਕੀਤੀ ਕਿ ਉਹ ਪਾਣੀ ਦੀ ਬੱਚਤ ਕਰਨ, ਬਰਸਾਤਾਂ ਦੇ ਮੌਸਮ ਵਿੱਚ ਵੱਧ ਤੋਂ ਵੱਧ ਰੁੱਖ ਲਗਾਉਣ ।  ਠੋਸ ਕੂੜੇ ਦੇ ਪ੍ਰਬਧੰਨ ਨੂੰ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਦੀ ਮੁਹਿੰਮ ਲਈ ਸਕੂਲੀ ਬੱਚਿਆਂ ਅਤੇ ਉਹਨਾਂ ਦੇ ਮਾਂ ਬਾਪ ਮਿਲਣੀ ਦੁਆਰਾ ਸਾਰੇ ਸਮਾਜ ਵਿੱਚ ਜਾਗੁਰਤਾ ਫੈਲਾਉਣ ਵਿੱਚ ਮੱਦਦ ਲਈ ਸਹਾਈ ਹੋ ਸਕਦੀ ਹੈ। 
ਰੋਟਰੀ ਕਲੱਬ ਵੱਲੋਂ ਸਕੂਲ ਦੇ ਹੋਣਹਾਰ ਵਿੱਦਿਆਰਥੀਆਂ ਨੂੰ ਪ੍ਰਸੰਸਾ ਪੱਤਰ ਦੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਪ੍ਰਬੰਧਕਾਂ ਵੱਲੋਂ  ਰੋਟਰੀ ਟੀਮ ਮੈਂਬਰਾਂ ਨੂੰ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ। ਇੰਜ ਮਨਜੀਤ ਸਿੰਘ ਸੈਣੀ, ਪੇੜ  ਪ੍ਰਮੁਖ ਹਰਿਆਵਲ ਪੰਜਾਬ ਤੇ ਮੈਬਂਰ ਏ ਵੀ ਐਮ ਨੇ ਪੌਦਿਆਂ ਦਾ ਪ੍ਰਬੰਧ ਕੀਤਾ। ਸਕੂਲ ਦੇ ਆਗਂਣ ਵਿੱਚ ਰੋਟਰੀ ਟੀਮ ਮੈਂਬਰਾਂ, ਵਿਦਿਆਰਥੀਆਂ, ਅਧਿਆਪਕਾਂ ਨਾਲ ਰਲਕੇ ਮੈਗਾ ਟ੍ਰੀ ਪਲਾਂਟੇਸ਼ਨ ਕੀਤਾ ਗਿਆ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ 200 ਪੌਦੇ ਵੀ ਵੰਡੇ ਗਏ। ਬੂਟੇ ਲਗਾਉਣ ਮੌਕੇ ਕਲੱਬ ਦੇ ਸਕੱਤਰ ਆਰ.ਟੀ.ਐਨ.  ਮਹਿੰਦਰਪਾਲ ਸ਼ਰਮਾ, ਪੀਡੀਜੀ ਸੀਏ ਦਵਿੰਦਰ ਸਿੰਘ, ਰੋਟੇਰੀਅਨ ਰੀਟਾ ਸ਼ਰਮਾ, ਸੁਰਿੰਦਰ ਸਿੰਘ, ਏ.ਆਰ.  ਦਲਬੀਰ ਸਿੰਘ, ਮਹੇਸ਼ ਸਾਗਰ, ਸਾਵਨ ਅਰੋੜਾ, ਜੈਸਮੀਨ ਕੌਰ ਢੱਲ, ਗੁਰਵਿੰਦਰ ਕੌਰ, ਅਤੇ ਦਲਜੀਤ ਸਿੰਘ ਅਰੋੜਾ, ਰੋਟਰੈਕਟਸ ਤਰੁਣ ਅਤੇ ਕਰਨ ਹਾਜਿਰ ਸਨ ।
ਪ੍ਰਿੰਸੀਪਲ ਸ੍ਰ ਬਲਰਾਜ ਸਿੰਘ ਢਿਲੋਂ (ਅਤੇ ਡਿਪਟੀ ਜਿਲਾ ਸਿੱਖਿਆ ਅਫਸਰ) ਨੇ ਟੀਮ ਨੂੰ ਸਾਰੇ ਸਕੂਲ ਦੀਆਂ ਲੈਬਾ, ਕਲਾਸ-ਰੂਮ ਆਦਿ ਦਿਖਾਏ, ਰੋਟਰੀ ਟੀਮ ਮੈਂਬਰਾਨ ਸਕੂਲ ਵਿੱਚ ਉੱਚ ਮਿਆਰ ਦੀ ਪੜਾਈ ਲਈ ਕੀਤੇ ਪ੍ਰਬੰਧਾਂ ਨੂੰ ਅਤੇ ਸਕੂਲ ਵਿੱਚ ਪਹਿਲ਼ਾਂ ਹੀ ਬਹੁਤ ਰੁੱਖ ਲੱਗਾ ਕੀਤੀ ਹਰਿਆਵਲ ਨੂੰ ਵੇਖ  ਬਹੁਤ ਪ੍ਰਵਾਵਿਤ ਹੋਏ ।ਪ੍ਰਿੰਸੀਪਲ ਸ੍ਰ ਬਲਰਾਜ ਸਿੰਘ ਢਿਲੋਂ ਜਿਨ੍ਹਾਂ ਨੂੰ ਤਿੰਨ ਬਾਰ ਸਟੇਟ ਅਵਾਰਡ ਦਿੱਤਾ ਗਿਆ ਹੈ ਦੀ ਖੁੱਲ ਕੇ ਤਾਰੀਫ਼ ਕਰਨੋਂ ਨਾ ਰਹਿ ਸਕੇ। ਉਮੀਦ ਹੈ ਕਿ ਉਹ ਹੁਣ ਡਿਪਟੀ ਜਿਲਾ ਸਿੱਖਿਆ ਅਫਸਰ ਦੇ ਅਹੁਦੇ ਤੇ ਰਹਿੰਦਿਆਂ ਜ਼ਿੱਲ੍ਹੇ ਨੂੰ ਹੋਰ ਚਮਕਾਉਣਗੇ !
 ਪੌਦੇ ਲਗਾਉਣ ਤੋਂ ਬਾਅਦ ਟੀਮ  ਥਾਪਰ ਸਟਾਈਲ ਤਲਾਬ ਦੇ ਦੌਰੇ ਲਈ ਚਲੇ ਗਏ ਜਿੱਥੇ ਪਿੰਡ ਦੇ ਗੰਦੇ ਪਾਣੀ ਨੂੰ ਸਾਫ਼ ਕਰਕੇ ਸਿੰਚਾਈ ਲਈ ਵਰਤੋਂ ਕੀਤੀ ਜਾ ਰਹੀ ਹੈ ਅਤੇ ਪਾਣੀ ਦੀ ਬਚਤ ਕੀਤੀ ਜਾਂਦੀ ਹੈ।

Ads on article

Advertise in articles 1

advertising articles 2

Advertise