-->
ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਪੰਜਾਬ ਲਹਿਰ ਲਗਾਏ ਗਏ 75 ਪੌਦੇ - ਇੰਜੀ ਦਲਜੀਤ ਸਿੰਘ ਕੋਹਲੀ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਪੰਜਾਬ ਲਹਿਰ ਲਗਾਏ ਗਏ 75 ਪੌਦੇ - ਇੰਜੀ ਦਲਜੀਤ ਸਿੰਘ ਕੋਹਲੀ

ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ
ਪੰਜਾਬ ਲਹਿਰ ਲਗਾਏ ਗਏ 75 ਪੌਦੇ - ਇੰਜੀ ਦਲਜੀਤ ਸਿੰਘ ਕੋਹਲੀ
ਅੰਮ੍ਰਿਤਸਰ, 30 ਜੁਲਾਈ ( ਸੁਖਬੀਰ ਸਿੰਘ ) - ਪੰਜਾਬ ਸਰਕਾਰ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਹਰਿਆਵਲ ਲਹਿਰ ਦੇ ਤਹਿਤ ਅੱਜ ਹਰਮਨ ਪਬਲਿਕ ਹਾਈ ਸਕੂਲ ਸੁਲਤਾਨਵਿੰਡ ਵਿਖੇ ਪਾਣੀ-ਪੌਦੇ ਅਤੇ ਵਿਰਾਸਤ ਵਿਸੇ ਉਪਰ ਇੱਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੌਜੂਦਾ ਸਮੇਂ ਵਿੱਚ ਪਾਣੀਆਂ ਦੇ ਮਹੱਤਵ ਬਾਰੇ ਇੰਜ ਦਲਜੀਤ ਸਿੰਘ ਕੋਹਲੀ ਜਲ ਸਰੰਕਸਨ ਪ੍ਰਮੁੱਖ ਹਰਿਆਵਲ ਪੰਜਾਬ ਅਤੇ ਸਰਪ੍ਰਸਤ ਅਮ੍ਰਿਤਸਰ ਵਿਕਾਸ ਮੰਚ ਵਲੋਂ ਧਰਤੀ ਉੱਪਰ ਪਾਣੀ ਦੀ ਉਪਲਬਧਤਾ, ਅਜੋਕੇ ਸਮੇਂ ਪਾਣੀ ਦੀ ਵਰਤੋਂ-ਦੁਰਵਰਤੋਂ ਕਾਰਨ ਜ਼ਮੀਨ ਦੋਜ ਪਾਣੀ ਦੇ ਲੈਵਲ ਵਿਚ ਆ ਰਹੀ ਗਿਰਾਵਟ ਅਤੇ ਪਾਣੀ ਨੂੰ ਸੰਜ਼ਮ ਨਾਲ ਵਰਤਦਿਆਂ ਇਸ ਨੂੰ ਸੰਭਾਲਣ ਬਾਰੇ ਜਾਗਰੂਕ ਕੀਤਾ। ਪੰਜਾਬ ਵਿੱਚ ਪਾਣੀ ਦੀ ਚਿੰਤਾਜਨਕ ਅਤੇ ਖ਼ਤਰੇ ਵਾਲੀ ਸਥਿਤੀ ਬਾਰੇ ਵਿਚਾਰਾਂ ਸਾਂਝੀਆਂ ਕੀਤੀਆਂ।  ਇੰਜ ਦਲਜੀਤ ਸਿੰਘ ਕੋਹਲੀ ਨੇ ਦਸਿਆ ਕਿ ਪੰਜਾਬ ਵਿੱਚ ਸਰਕਾਰੀ ਅੰਕੜਿਆਂ ਅਨੁਸਾਰ ਕੁੱਲ 150 ਬਲਾਕਾਂ ਵਿੱਚੋਂ 133 ਬਲਾਕ ਰੈਡ ਜੋਨ ਘੋਸ਼ਿਤ ਕੀਤੇ ਗਏ ਹਨ ਜੋ ਬਹੁਤ ਚਿੰਤਾ ਦਾ ਵਿਸ਼ਾ ਹੈ। ਪ੍ਰੋਫੈਸਰ ਸੁਖਦੇਵ ਸਿੰਘ ਨੇ ਰੁੱਖਾਂ ਦੀ ਕਟਾਈ ਹੋਣ ਕਰਕੇ ਧਰਤੀ ਉੱਪਰ ਲੌੜੀਂਦੇ ਗ੍ਰੀਨ ਕਵਰ ਵਧਾਉਣ ਲਈ ਚਿੰਤਾ ਅਤੇ ਉਪਚਾਰਕ ਉਪਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
  ਸਕੂਲ ਦੇ ਪ੍ਰਿੰਸੀਪਲ ਸ੍ਰੀ ਅਸ਼ਵਨੀ ਮਲਹੋਤਰਾ, ਸਮੁੱਚਾ ਸਟਾਫ਼ ਅਤੇ ਵਿਦਿਆਰਥੀਆਂ ਵਲੋਂ ਸੈਮੀਨਾਰ ਨੂੰ ਭਰਵਾਂ ਹੁੰਗਾਰਾ ਦਿੱਤਾ। ਹਰਿਆਵਾਲ ਪੰਜਾਬ ਦੇ ਮੀਡੀਆ ਪ੍ਰਮੁੱਖ ਸ੍ਰੀ ਪੀ.ਐਨ.ਸ਼ਰਮਾ ਵੀ ਹਾਜ਼ਰ ਸਨ।
  ਇਸ ਮੌਕੇ ਹਰਿਆਵਲ ਪੰਜਾਬ, ਇੰਡੀਅਨ ਨੈਸ਼ਨਲ ਟਰੱਸਟ ਫਾਰ ਆਰਟ ਐਂਡ ਕਲਚਰਲ ਹੈਰੀਟੇਜ ਅਤੇ ਅਮ੍ਰਿਤਸਰ ਵਿਕਾਸ ਮੰਚ ਦੀਆਂ ਟੀਮਾਂ ਦੇ ਇੰਚਾਰਜ ਸ੍ਰੀ ਅਮ੍ਰਿਤ ਲਾਲ ਮੰਨਣ ਵਲੋਂ  ਸਕੂਲ ਪ੍ਰਿੰਸੀਪਲ, ਸਟਾਫ਼ ਅਤੇ ਵਿਦਿਆਰਥੀਆਂ ਨਾਲ ਮਿਲਕੇ ਹਰਿਆਵਲ ਪੰਜਾਬ ਦੇ ਵਲੰਟੀਅਰਾਂ ਵਲੋਂ ਜੰਗਲਾਤ ਵਿਭਾਗ ਦੁਆਰਾ ਉਪਲੱਬਧਤ ਕਰਵਾਏ ਗਏ ਬੂਟਿਆਂ ਨੂੰ ਨਾਲ ਸਕੂਲ ਦੇ ਵਿਹੜੇ ਵਿੱਚ ਲਗਾਇਆ ਗਿਆ।
    ਇੰਜ ਕੋਹਲੀ ਜੀ ਦੁਆਰਾ ਪਾਣੀ ਦੇ ਹੋ ਰਹੇ ਨੁਕਸਾਨ ਨੂੰ ਰੋਕਣ, ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਅਤੇ ਠੋਸ ਕੂੜੇ ਦੀ ਰਹਿੰਦ-ਖੂੰਹਦ ਦੇ ਪ੍ਰਬੰਧਨ ਆਦਿ 'ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ ਅਤੇ ਪ੍ਰੋ: ਸੁਖਦੇਵ ਸਿੰਘ ਦੁਆਰਾ ਪੌਦੇ ਲਗਾਉਣ ਦੀ ਮਹੱਤਤਾ ਬਾਰੇ ਦੱਸਿਆ ਗਿਆ।
ਇੰਜ ਦਲਜੀਤ ਸਿੰਘ ਕੋਹਲੀ ਵਲੋਂ ਸ੍ਰੀ ਅਮ੍ਰਿਤ ਲਾਲ ਮੰਨਣ,  ਪ੍ਰਿੰਸੀਪਲ ਅਸ਼ਵਨੀ ਮਲਹੋਤਰਾ, ਸਕੂਲ ਦੇ ਸਮੁੱਚੇ ਸਟਾਫ਼ ਅਤੇ ਪਿਆਰੇ ਵਿਦਿਆਰਥੀਆਂ ਦਾ ਉਹਨਾਂ ਦੀ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ ਗਿਆ ਅਤੇ ਉਨ੍ਹਾਂ ਆਪਣੇ ਨਾਅਰੇ ਨੂੰ ਦੁਹਰਾਉਂਦਿਆਂ ਕਿਹਾ ਕਿ 
ਟੋਏ ਤੁਹਾਡੇ ਤੇ ਬੂਟੇ ਸਾਡੇ ਆਓ ਸੱਭ ਰਲ ਮਿਲਕੇ ਵੱਧ ਤੋਂ ਵੱਧ ਪੌਦੇ ਲਗਾਉਣ ਵਿੱਚ ਤੁਹਾਡੀ ਮਦਦ ਕਰਨ ਲਈ ਸਾਡੀ ਮਦਦ ਕਰੋ। 
     

Ads on article

Advertise in articles 1

advertising articles 2

Advertise