-->
ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ 'ਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮੁਕਾਬਲੇ ਕਰਵਾਏ ਗਏ

ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ 'ਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮੁਕਾਬਲੇ ਕਰਵਾਏ ਗਏ

ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ 'ਚ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਮੁਕਾਬਲੇ ਕਰਵਾਏ ਗਏ 

ਅੰਮ੍ਰਿਤਸਰ, 8 ਜੁਲਾਈ ( ਸੁਖਬੀਰ ਸਿੰਘ ) - ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ. ਜੁਗਰਾਜ ਸਿੰਘ ਅਤੇ ਨੋਡਲ ਇੰਚਾਰਜ ਆਦਰਸ਼ ਸ਼ਰਮਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਕੰਨਿਆ ਸੈਕੰਡਰੀ ਸਮਾਰਟ ਸਕੂਲ ਮਾਹਣਾ ਸਿੰਘ ਰੋਡ ਵਿਖੇ ਪ੍ਰਿੰਸੀਪਲ ਮੈਡਮ ਮੋਨਿਕਾ ਦੀ ਅਗਵਾਈ ਹੇਠ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ ਦੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਜ਼ਿਲ੍ਹੇ ਦੇ ਨਵ ਨਿਯੁਕਤ ਡਿਪਟੀ ਡੀ ਈ ਓ ਸੈਕੰਡਰੀ ਸ੍ਰ. ਬਲਰਾਜ ਸਿੰਘ ਸੇਖੋਂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਉਨ੍ਹਾਂ ਨਾਲ ਕੈਰੀਅਰ ਕਾਉਸਲਰ ਅਤੇ ਨੋਡਲ ਇੰਚਾਰਜ ਸ੍ਰ ਜਸਬੀਰ ਸਿੰਘ ਗਿੱਲ ਅਤੇ ਡੀ ਈ ਓ ਦਫ਼ਤਰ ਤੋਂ ਧਰਮਿੰਦਰ ਵਿਸ਼ੇਸ਼ ਤੌਰ ਤੇ ਪੁੱਜੇ ਬਲਾਕ ਅੰਮ੍ਰਿਤਸਰ 1 ਦੇ ਸਲੋਗਨ ਰਾਇਟਿੰਗ, ਪੋਸਟਰ ਮੇਕਿੰਗ, ਸੁੰਦਰ ਲਿਖਾਈ, ਕੋਲਾਜ ਮੇਕਿੰਗ, ਸਕਿਟ ਅਤੇ ਕੋਰਿਓਗਰਾਫ਼ੀ ਦੇ ਮੁਕਾਬਲਿਆਂ ਵਿੱਚ 16 ਸਕੂਲਾਂ ਦੇ ਲਗਭਗ 75 ਵਿਦਿਆਰਥੀਆ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਜਿਸ ਦਾ ਪ੍ਰਬੰਧ ਸ੍ਰੀ ਮਤੀ ਅਰਵਿੰਦਰ ਕੌਰ ਨੇ ਸੁਚਾਰੂ ਢੰਗ ਨਾਲ ਕੀਤਾਵੱਖ ਵੱਖ ਸਕੂਲਾਂ ਤੋਂ ਪ੍ਰਤਿਭਾਵਨ ਅਧਿਆਪਕਾਵਾਂ ਨੇ ਜੱਜਾਂ ਦੀ ਭੂਮਿਕਾ ਨਿਭਾਈ ਇਹਨਾਂ ਮੁਕਾਬਲਿਆਂ ਵਿੱਚ ਜੇਤੂ ਰਹੇ ਵਿਦਿਆਥੀਆਂ ਨੂੰ ਡਿਪਟੀ ਡੀ ਈ ਓ ਬਲਰਾਜ ਸਿੰਘ ਅਤੇ ਪ੍ਰਿੰਸਪਲ ਮੋਨਿਕਾ ਮੈਡਲ ਦੇ ਕੇ ਸਨਮਾਨਿਤ ਕੀਤਾ ਡਿਪਟੀ ਡੀ ਈ ਓ ਸ੍ਰ.ਬਲਰਾਜ ਸਿੰਘ ਨੇ ਵਿਦਿਆਥੀਆਂ ਨੂੰ ਆਜ਼ਾਦੀ ਕ੍ਰਾਂਤੀਕਾਰੀਆ ਤੋਂ ਪ੍ਰੇਰਣਾ ਲੈਣ ਅਤੇ ਅਗਲੇ ਮੁਕਾਬਲਿਆਂ ਵਿੱਚ ਸਫ਼ਲਤਾ ਕਰਨ ਲਈ ਪ੍ਰੇਰਿਤ ਕੀਤਾ ਪ੍ਰਿੰਸੀਪਲ ਮੋਨਿਕਾ ਜੀ ਨੇ ਸ੍ਰ.ਬਲਰਾਜ ਸਿੰਘ ਨੂੰ ਇਸ ਪ੍ਰੋਗਰਾਮ ਵਿੱਚ ਆਉਣ ਲਈ ਧੰਨਵਾਦ ਕੀਤਾ ਅਤੇ ਯਾਦਗਾਰੀ ਤੋਹਫ਼ਾ ਦੇ ਕੇ ਸਨਮਾਨਿਤ ਕੀਤਾ।।

Ads on article

Advertise in articles 1

advertising articles 2

Advertise