-->
ਗ.ਨ.ਦ.ਯੂਨੀਵਰਸਿਟੀ ਦੇ ਅੱਠ ਕਰਮਚਾਰੀ ਹੋਏ ਪੱਦ ੳੱਨਤ।

ਗ.ਨ.ਦ.ਯੂਨੀਵਰਸਿਟੀ ਦੇ ਅੱਠ ਕਰਮਚਾਰੀ ਹੋਏ ਪੱਦ ੳੱਨਤ।

ਗ.ਨ.ਦ.ਯੂਨੀਵਰਸਿਟੀ ਦੇ ਅੱਠ ਕਰਮਚਾਰੀ ਹੋਏ ਪੱਦ ੳੱਨਤ।
ਪਦ ਉੱਨਤੀ ਪ੍ਰਾਪਤ ਕਰਮਚਾਰੀਆਂ ਨੂੰ ਵਧਾਈਆਂ: ਰਜ਼ਨੀਸ਼ ਭਾਰਦਵਾਜ
ਅੰਮ੍ਰਿਤਸਰ,11 ਜੁਲਾਈ( ਸੁਖਬੀਰ ਸਿੰਘ ) - ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੱਠ ਕਰਮਚਾਰੀ ਸੀ ਕਲਾਸ ਤੋਂ ਪਦ ਉੱਨਤ ਹੋ ਕੇ ਕਲਰਕ ਕਮ ਜੂਨੀਅਰ ਡੈਟਾ ਐਂਟਰੀ ਓਪਰੇਟਰ ਬਣੇ। ਇਨ੍ਹਾਂ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ
ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਨੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਰਜ਼ਨੀਸ਼ ਭਾਰਦਵਾਜ ਦੀ ਹਾਜ਼ਰੀ ਵਿਚ ਸੌਂਪੇ। ਪਦ ਉੱਨਤ ਹੋਏ ਕਰਮਚਾਰੀਆਂ ਦੇ ਨਾਮ ਸ੍ਰੀ ਅਰਜਨ ਸਿੰਘ, ਸ੍ਰੀ ਵਿਕਰਮ ਸ਼ਰਮਾ, ਸ੍ਰੀ ਯੋਗੇਸ਼ ਕੁਮਾਰ, ਸ੍ਰੀ ਰਮਨ, ਸ੍ਰੀ ਹਿੰਦਰ ਸ਼ਰਮਾ, ਸ੍ਰੀ ਨਰਿੰਦਰ ਸਿੰਘ, ਸ੍ਰੀ ਓਂਕਾਰ ਸਿੰਘ ਅਤੇ ਸ੍ਰੀ ਬਲਜਿੰਦਰ ਸਿੰਘ ਹਨ। ਇਨ੍ਹਾਂ ਪਦ ਉੱਨਤ ਹੋਏ ਕਰਮਚਾਰੀਆਂ ਨੂੰ ਸ੍ਰੀ ਰਜ਼ਨੀਸ਼ ਭਾਰਦਵਾਜ, ਸਕੱਤਰ ਨਾਨ-ਟੀਚਿੰਗ ਐਸੋਸੀਏਸ਼ਨ ਵੱਲੋਂ ਵਧਾਈ ਦੇਂਦੇ ਹੋਏ ਭਵਿੱਖ ਲਈ ਸ਼ੁੱਭ ਕਾਮਨਾਵਾਂ ਦੇਂਦੇ ਹੋਏ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿਚ ਹੋਰ ਨਾਨ-ਟੀਚਿੰਗ ਕਰਮਚਾਰੀਆਂ ਦੀਆਂ ਪਦ ਉੱਨਤੀਆਂ ਵੀ ਹੋਣਗੀਆਂ। ਇਸ ਮੌਕੇ ਤੇ ਸਕੱਤਰ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਵਿਸ਼ਵਾਸ਼ ਦਿਵਾਇਆ ਕਿ ਜੋ ਸੀ-ਕਲਾਸ ਕਰਮਚਾਰੀ ਇਹ ਟੈਸਟ ਪਾਸ ਨਹੀਂ ਕਰ ਸਕੇ ਹਨ ਉਹ ਅਗਲੇ ਟੈਸਟ ਲਈ ਤਿਆਰ ਰਹਿਣ ਜਲਦ ਹੀ ਦੁਬਾਰਾ ਪਦ ਉੱਨਤੀ ਲਈ ਟੈਸਟ ਕਰਵਾਇਆ ਜਾਵੇਗਾ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰ. ਹਰਪਾਲ ਸਿੰਘ, ਸ੍ਰੀ ਕੰਵਲਜੀਤ ਕੁਮਾਰ, ਸ੍ਰੀ. ਸੁਖਵਿੰਦਰ ਸਿੰਘ ਬਰਾੜ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਹਰਦੀਪ ਕੌਰ, ਸ੍ਰ. ਕੁਲਜਿੰਦਰ ਸਿੰਘ ਬੱਲ, ਸ੍ਰ. ਸਤਵੰਤ ਸਿੰਘ ਬਰਾੜ, ਸ੍ਰੀ ਰੂਪ ਚੰਦ, ਸ੍ਰੀ ਅਜੈ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।

Ads on article

Advertise in articles 1

advertising articles 2

Advertise