-->
ਜਖ਼ਮੀ ਫ਼ੌਜੀ ਅਰਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਪਾਸੋ ਕੀਤੀ ਇਨਸਾਫ਼ ਦੀ ਮੰਗ

ਜਖ਼ਮੀ ਫ਼ੌਜੀ ਅਰਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਪਾਸੋ ਕੀਤੀ ਇਨਸਾਫ਼ ਦੀ ਮੰਗ

ਜਖ਼ਮੀ ਫ਼ੌਜੀ ਅਰਵਿੰਦਰ ਸਿੰਘ
ਨੇ ਪੁਲਿਸ ਪ੍ਰਸ਼ਾਸ਼ਨ ਪਾਸੋ ਕੀਤੀ ਇਨਸਾਫ਼ ਦੀ ਮੰਗ
ਅੰਮ੍ਰਿਤਸਰ 15 ਜੁਲਾਈ ( ਸੁਖਬੀਰ ਸਿੰਘ ) - ਹਲਕਾ ਅਟਾਰੀ ਅਧੀਨ ਆਉਂਦੇ ਇਲਾਕੇ ਭਿੰਡਰ ਕਲੋਨੀ ਤਰਨ ਤਾਰਨ ਰੋਡ ਵਾਸੀ  ਅਰਵਿੰਦਰ ਸਿੰਘ ਫੌਜੀ ਨੇ ਦਸਿਆ ਕਿ ਉਹ ਆਪਣੇ ਘਰ ਛੁੱਟੀ ਆਇਆ ਹੋਇਆ ਸੀ ਮਿਤੀ 11 ਜੁਲਾਈ ਨੂੰ ਆਪਣੇ ਨਿੱਜੀ ਕੰਮ ਲਈ ਸਵੇਰੇ 11 ਵਜੇ ਘਰੋ ਤਰਨ ਤਾਰਨ ਰੋਡ ਸ਼ਹਿਰ ਵੱਲ ਨੂੰ ਸਟੇਟ ਬੈਂਕ ਆਫ਼ ਇੰਡੀਆ ਵਿਖੇ ਕੰਮ ਲਈ ਐਕਟਿਵਾ ਤੇ ਸਵਾਰ ਹੋ ਕੇ ਜਾ ਰਿਹਾ ਸੀ ਪਿੱਛੋਂ ਆ ਰਹੀ ਐਸਕੋਰਟ ਹਸਪਤਾਲ ਦੀ ਤੇਜ ਰਫ਼ਤਾਰ ਐਂਬੂਲਂਸ ਨੇ ਗਿਲਵਾਲੀ ਬਿਜਲੀ ਘਰ ਨੇੜੇ ਜੋਰਦਾਰ ਟੱਕਰ ਮਾਰੀ ਮੌਕੇ ਤੇ ਇੱਕਠੀ ਹੋਈ ਪਬਲਿਕ ਵਲੋਂ ਐਂਬੂਲੇਂਸ ਨੂੰ ਕਾਬੂ ਕੀਤਾ ਗਿਆ ਜਿਸਦੇ ਚਲਦਿਆ ਐਂਬੁਲੈਸ ਚਾਲਕਾ ਵਲੋਂ ਜਖਮੀ ਫੌਜੀ ਅਰਵਿੰਦਰ ਸਿੰਘ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਮੇਡਕਾਰਡ ਹਸਪਤਾਲ ਤਰਨ ਤਾਰਨ ਰੋਡ ਵਿਖੇ ਦਾਖਿਲ ਕਰਵਾ ਕੇ ਚਲੇ ਗਏ । ਅਰਵਿੰਦਰ ਸਿੰਘ ਫੌਜੀ ਦੀ ਦਾਦੀ ਸੁਰਿੰਦਰ ਕੌਰ ਨੇ ਦਸਿਆ ਕਿ ਉਹਨਾਂ ਵਲੋਂ ਪੁਲਿਸ ਥਾਣਾ ਚਾਟੀਵਿੰਡ ਦਿਹਾਤੀ ਵਿਖੇ ਸ਼ਿਕਾਇਤ ਦਰਜ ਕਰਵਾ ਦਿੱਤੀ ਗਈ  ਉਹਨਾਂ ਪੁਲਿਸ ਪ੍ਰਸ਼ਾਸ਼ਨ ਪਾਸੋ ਮੰਗ ਕੀਤੀ ਕਿ ਉਹਨਾਂ ਨਾਲ ਇਨਸਾਫ਼ ਕੀਤਾ ਜਾਵੇ । ਇਸ ਸੰਬਧੀ ਥਾਣਾ ਮੁਖੀ ਚਾਟੀਵਿੰਡ ਸਬ ਇੰਸਪੈਕਟਰ ਮਨਮੀਤ ਸਿੰਘ ਸੰਧੂ ਨੇ ਕਿਹਾ ਕਿ ਇਹ ਐਕਸੀਡੈਂਟ ਦਾ ਮਾਮਲਾ ਹੈ ਮੈਡੀਕਲ ਰਿਪੋਰਟ ਦੇ ਆਧਾਰ ਤੇ ਐਂਬੂਲੈਂਸ ਵਾਲਿਆ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Ads on article

Advertise in articles 1

advertising articles 2

Advertise