-->
ਸਰਕਾਰੀ ਸਕੂਲਾਂ ਵਿੱਚ ਐਂਨਰੋਲਮੇਂਟ ਵਧਾਉਣ ਸੰਬਧੀ ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਤੋਂ ਡਿਪਟੀ ਡੀ.ਈ.ਓ ਵਲੋ ਦਿੱਤੀ ਗਈ ਹਰੀ ਝੰਡੀ

ਸਰਕਾਰੀ ਸਕੂਲਾਂ ਵਿੱਚ ਐਂਨਰੋਲਮੇਂਟ ਵਧਾਉਣ ਸੰਬਧੀ ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਤੋਂ ਡਿਪਟੀ ਡੀ.ਈ.ਓ ਵਲੋ ਦਿੱਤੀ ਗਈ ਹਰੀ ਝੰਡੀ

ਸਰਕਾਰੀ ਸਕੂਲਾਂ ਵਿੱਚ ਐਂਨਰੋਲਮੇਂਟ ਵਧਾਉਣ ਸੰਬਧੀ ਸ.ਸ.ਸ.ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਤੋਂ ਡਿਪਟੀ ਡੀ.ਈ.ਓ ਵਲੋ
ਦਿੱਤੀ ਗਈ ਹਰੀ ਝੰਡੀ 
ਅੰਮ੍ਰਿਤਸਰ,16 ਜੁਲਾਈ ( ਸੁਖਬੀਰ ਸਿੰਘ ) - ਬਲਾਕ ਅੰਮ੍ਰਿਤਸਰ -1 ਦੇ ਸਰਕਾਰੀ ਸਕੂਲਾਂ ਵਿੱਚ ਐਨਰੋਲਮੇਂਟ ਵਧਾਉਣ ਲਈ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰ ਜੁਗਰਾਜ ਸਿੰਘ ਜੀ ਦੀ ਸੇਧ ਅਨੁਸਾਰ ਡਿਪਟੀ ਡੀ. ਈ.ਓ. ਸ੍ਰ. ਬਲਰਾਜ ਸਿੰਘ ਢਿੱਲੋਂ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਲੜਕੇ ਅੰਮ੍ਰਿਤਸਰ ਤੋਂ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ਜਿਸ ਵਿੱਚ ਬਲਾਕ ਅੰਮ੍ਰਿਤਸਰ -1 ਦੇ ਐਨਰੋਲਮੇਂਟ ਨੋਡਲ ਅਫਸਰ ਸ੍ਰੀ ਮਤੀ ਮਨਜੀਤ ਕੌਰ ਅਤੇ ਪ੍ਰਿੰਸੀਪਲ ਸ੍ਰੀ ਮਤੀ ਮੋਨਿਕਾ ਜੀ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ ਇਸ ਮੌਕੇ ਡਿਪਟੀ ਡੀ.ਈ.ਓ. ਸ੍ਰ. ਬਲਰਾਜ ਸਿੰਘ ਜੀ ਨੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਵਜੀਫ਼ੇ, ਵਰਦੀਆ, ਕਿਤਾਬਾਂ ਬਾਰੇ ਵਿਸਥਾਰ ਨਾਲ ਦਸਿਆ ਲੋਕਾਂ ਨੇ ਇਸ ਰੈਲੀ ਨੂੰ ਭਰਵਾਂ ਹੁੰਗਾਰਾ ਦਿੱਤਾ ਇਸ ਰੈਲੀ ਵਿੱਚ ਸ੍ਰੀ ਮਤੀ ਮਨਜੀਤ ਕੌਰ ਅੰਮ੍ਰਿਤਸਰ - 1 ਬਲਾਕ ਨੋਡਲ ਅਫਸਰ ਸ੍ਰੀ ਮਤੀ ਮੋਨਿਕਾ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ ਲੜਕੇ ਨੇ ਸਰਕਾਰੀ ਸਕੂਲਾਂ ਵਿੱਚ ਐਨਰੋਲਮੇਂਟ ਵਧਾਉਣ ਲਈ ਅਪੀਲ ਕੀਤੀ ਅਤੇ ਲੋਕਾਂ ਨੂੰ ਸਰਕਾਰੀ ਸਕੂਲਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ ਇਸ ਮੌਕੇ ਡਿਪਟੀ ਡੀ ਈ ਓ ਸ੍ਰ. ਬਲਰਾਜ ਸਿੰਘ ਢਿੱਲੋਂ ਨੇ ਵਣ ਮਹਾਂਉਤਸਵ ਨੂੰ ਮਨਾਉਂਦੇ ਹੋਏ ਸਕੂਲ ਵਿਖੇ ਬੂਟੇ ਲੱਗਾ ਕੇ ਚੌਗਿਰਦੇ ਨੂੰ ਹਰਿਆ ਭਰਿਆ ਬਣਾਉਣ ਦੀ ਅਪੀਲ ਕੀਤੀ ਇਸ ਮੌਕੇ ਸ੍ਰ. ਅਮਰਜੀਤ ਸਿੰਘ ਪ੍ਰਿੰਸੀਪਲ,ਸ੍ਰੀ ਮਤੀ ਪ੍ਰਵੀਨ ਕੁਮਾਰੀ ਪ੍ਰਿੰਸੀਪਲ, ਸ੍ਰੀ ਮਤੀ ਹਰਜੀਤ ਕੌਰ, ਸ੍ਰੀ ਮਤੀ ਅਰਵਿੰਦਰ ਕੌਰ ਸ੍ਰੀ ਮਤੀ ਬਬੀਤਾ ਧਵਨ,ਸ੍ਰੀ ਰਾਕੇਸ਼ ਗੁਲਾਟੀ, ਸ੍ਰੀ ਮਤੀ ਨਿਮਰਤਾਪਾਲ, ਸ੍ਰੀ ਮਤੀ ਸੋਨੀਆ ਸੇਠੀ, ਸ੍ਰ ਸੰਤੋਖ਼ ਸਿੰਘ, ਸ੍ਰੀ ਮਤੀ ਮਨਦੀਪ ਕੌਰ, ਸ੍ਰ. ਸੁਖਦੇਵ ਸਿੰਘ ਸਿੰਘ ਹਾਜ਼ਰ ਸਨ।।

Ads on article

Advertise in articles 1

advertising articles 2

Advertise