-->
ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਆਖ ਕੇ ਮਾਨ ਨੇ ਪੰਜਾਬੀਆਂ ਦੇ ਮਨਾ ਨੂੰ ਠੇਸ ਪਹੁੰਚਾਈ : ਠੇਕੇਦਾਰ

ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ ਆਖ ਕੇ ਮਾਨ ਨੇ ਪੰਜਾਬੀਆਂ ਦੇ ਮਨਾ ਨੂੰ ਠੇਸ ਪਹੁੰਚਾਈ : ਠੇਕੇਦਾਰ

ਸ਼ਹੀਦ ਭਗਤ ਸਿੰਘ ਨੂੰ ਅੱਤਵਾਦੀ
ਆਖ ਕੇ ਮਾਨ ਨੇ ਪੰਜਾਬੀਆਂ ਦੇ ਮਨਾ ਨੂੰ ਠੇਸ ਪਹੁੰਚਾਈ : ਠੇਕੇਦਾਰ
   
ਅੰਮ੍ਰਿਤਸਰ, 17 ਜੁਲਾਈ ( ਸੁਖਬੀਰ ਸਿੰਘ ) - ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵਲੋਂ ਸ਼ਹੀਦ ਏ ਆਜਮ ਭਗਤ ਸਿੰਘ ਦੇ ਖਿਲਾਫ ਦਿਤੇ ਗਏ ਵਿਵਾਦਤ ਬਿਆਨ ਦੀ ਇੰਪਰੂਵਮਿੰਟ ਟਰੱਸਟ ਦੇ ਸਾਬਕਾ ਟਰੱਸਟੀ ਮਨਿੰਦਰਜੀਤ ਸਿੰਘ ਠੇਕੇਦਾਰ ਵਲੋਂ ਸਖਤ ਸ਼ਬਦਾਂ ’ਚ ਨਿੰਦਾਂ ਕੀਤੀ ਗਈ ਹੈ। ਇਸ ਸਬੰਧ ’ਚ ਗੱਲਬਾਤ ਕਰਦਿਆਂ ਮਨਿੰਦਰਜੀਤ ਸਿੰਘ ਠੇਕੇਦਾਰ ਨੇ ਕਿਹਾ ਕਿ ਦੇਸ਼ ਨੂੰ ਅੰਗਰੇਜਾ ਦੇ ਚੁੰਗਲ ’ਚੋਂ ਆਜਾਦ ਕਰਵਾਉਣ ਲਈ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਭਗਤ ਸਿੰਘ ਨੂੰ ਸਿਮਰਨਜੀਤ ਸਿੰਘ ਮਾਨ ਨੇ ਅੱਤਵਾਦੀ ਆਖ ਕੇ ਆਪਣੀ ਛੋਟੀ ਸੋਚ ਦਾ ਸਬੂਤ ਦਿਤਾ ਹੈ ਜਿਸ ਕਾਰਨ ਸਮੂਹ ਪੰਜਾਬੀਆ ’ਚ ਮਾਨ ਦੇ ਖਿਲਾਫ ਭਾਰੀ ਰੋਸ ਦੀ ਲਹਿਰ ਹੈ। ਉਨਾ ਕਿਹਾ ਕਿ ਨੋਜਵਾਨਾ ਦੇ ਆਦਰਸ਼ ਭਗਤ ਸਿੰਘ ਨੂੰ ਭਾਰਤ ਸਰਕਾਰ ਕੋਲੋਂ ਸ਼ਹੀਦ ਦਾ ਦਰਜ ਦਿਵਾਉਣ ਲਈ ਹਰੇਕ ਪੰਜਾਬੀ ਪੁਰਜ਼ੋਰ ਮੰਗ ਕਰ ਰਿਹਾ ਹੈ, ਅਜਿਹੇ ’ਚ ਸਿਮਰਨਜੀਤ ਸਿੰਘ ਮਾਨ ਨੇ ਉਨਾ ਦੀ ਕੁਰਬਾਨੀ ਨੂੰ ਅਣਡਿੱਠ ਕਰਦਿਆਂ ਵਿਵਾਦਤ ਬਿਆਨ ਦੇ ਕੇ ਪੰਜਾਬੀਆਂ ਦੇ ਮਨਾ ਨੂੰ ਵੱਡੀ ਠੇਸ ਪਹੁੰਚਾਈ ਹੈ ਜਿਸ ਲਈ ਉਨਾ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਮਨਿੰਦਰਜੀਤ ਸਿੰਘ ਠੇਕੇਦਾਰ ਨੇ ਆਖਿਆ ਕਿ ਸਿਮਰਨਜੀਤ ਸਿੰਘ ਮਾਨ ਸ਼ਾਇਦ ਵਡੇਰੀ ਉਮਰ ਕਾਰਨ ਭੁੱਲ ਗਏ ਹਨ ਕਿ ਭਗਤ ਸਿੰਘ ਜਿਹੇ ਮਹਾਨ ਸ਼ਹੀਦਾਂ ਦੀਆ ਕੁਰਬਾਨੀਆਂ ਸਦਕਾ ਹੀ ਅੱਜ ਭਾਰਤ ਵਾਸੀ ਆਜਾਦੀ ਦਾ ਨਿੱਘ ਮਾਣ ਰਹੇ ਹਨ। ੳਨਾ ਕਿਹਾ ਕਿ ਸ਼ਹੀਦ ਭਗਤ ਸਿੰਘ ਦਾ ਨਿਰਾਦਰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਹੈ ਜਿਸ ਸਦਕਾ ਮਾਨ ਆਪਣੀ ਭੁੱਲ ਲਈ ਤੁਰੰਤ ਮੁਆਫੀ ਮੰਗਣ ਨਹੀ ਤਾਂ ਅਣਖੀਂ ਪੰਜਾਬ ਵਾਸੀਆਂ ਵਲੋਂ ਉਨਾ ਦਾ ਹਰ ਜਗਾ ਡੱਟ ਕੇ ਵਿਰੋਧ ਕੀਤਾ ਜਾਵੇਗਾ।

Ads on article

Advertise in articles 1

advertising articles 2

Advertise