-->
ਪਿੰਡ ਕੋਹਾਲੀ ਦੀਆਂ ਔਰਤਾਂ ਨੇ ਲਾਏ ਪੁਲਿਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼

ਪਿੰਡ ਕੋਹਾਲੀ ਦੀਆਂ ਔਰਤਾਂ ਨੇ ਲਾਏ ਪੁਲਿਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼

ਪਿੰਡ ਕੋਹਾਲੀ ਦੀਆਂ ਔਰਤਾਂ ਨੇ ਲਾਏ ਪੁਲਿਸ ਤੇ ਉਨ੍ਹਾਂ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰਨ ਦੇ ਦੋਸ਼
ਥਾਣਾ ਮੁਖੀ ਵੱਲੋਂ ਦੋਸ਼ਾਂ ਦਾ ਖੰਡਨ, ਕਿਹਾ ਕੇਵਲ ਪੁੱਛਗਿੱਛ ਲਈ ਬੁਲਾਇਆ
ਅੰਮ੍ਰਿਤਸਰ, 23 ਜੁਲਾਈ ( ਸੁਖਬੀਰ ਸਿੰਘ ) - ਪਿੰਡ ਕੋਹਾਲੀ ਦੀ ਔਰਤ ਰਣਜੀਤ ਕੌਰ ਪਤਨੀ ਗੁਰਨਾਮ ਸਿੰਘ ਨੇ ਥਾਣਾ ਲੋਪੋਕੇ ਦੀ ਪੁਲਿਸ ਤੇ ਉਨਾਂ ਦੇ ਪਰਿਵਾਰ ਨੂੰ ਨਜਾਇਜ ਤੌਰ 'ਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲਾਉੰਦਿਆਂ ਕਿਹਾ ਕਿ ਉਨ੍ਹਾਂ ਦੇ ਦਿਉਰ ਦੇ ਬੇਟੇ 'ਤੇ ਪੁਲਿਸ ਨੇ ਪਿਛਲੇ ਸਮੇਂ ਵਿੱਚ ਜਬਰਜਨਾਹ ਦਾ ਪਰਚਾ ਦਰਜ ਕੀਤਾ ਸੀ, ਜੋ ਕਿ ਘਰੋਂ ਫਰਾਰ ਹੈ ਅਤੇ ਡਰਦੇ ਮਾਰੇ ਉਸਦੇ ਮਾਂ ਬਾਪ ਵੀ ਘਰੋਂ ਬਾਹਰ ਰਹਿ ਰਹੇ ਹਨ । ਉਨਾਂ ਕਿਹਾ ਕਿ ਪੁਲਿਸ ਉਨ੍ਹਾਂ ਦੇ ਪਤੀ ਗੁਰਨਾਮ ਸਿੰਘ ਨੂੰ ਚੁੱਕ ਕੇ ਲੈ ਗਈ ਹੈ, ਜਿਸ ਦੀ ਕਥਿਤ ਤੌਰ ਤੇ ਪੁਲਿਸ ਵੱਲੋਂ ਕੁੱਟ ਮਾਰ ਕੀਤੀ ਜਾ ਰਹੀ ਹੈ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ, ਜਦੋਂਕਿ ਉਸ ਲੜਕੇ ਨੂੰ ਉਸਦੇ ਪਰਿਵਾਰ ਵੱਲੋਂ ਪਹਿਲਾਂ ਹੀ ਬੇਦਖਲ ਕੀਤਾ ਹੋਇਆ ਸੀ । ਉਨ੍ਹਾਂ ਕਿਹਾ ਕਿ ਸਾਨੂੰ ਕੋਈ ਪਤਾ ਨਹੀਂ ਕਿ ਲੜਕਾ ਤੇ ਉਸਦੇ ਮਾਤਾ ਪਿਤਾ ਕਿੱਥੇ ਰਹਿ ਰਹੇ ਹਨ ਪਰ ਪੁਲਿਸ ਉਨ੍ਹਾਂ ਨੂੰ ਵਾਰ ਵਾਰ ਤੰਗ ਕਰ ਰਹੀ ਹੈ ।
ਇਸ ਸਬੰਧੀ ਥਾਣਾ ਮੁਖੀ ਦੇਸਾ ਮਸੀਹ ਨਾਲ ਗੱਲ ਕਰਨ ਤੇ ਉਨ੍ਹਾਂ ਪੁਲਿਸ 'ਤੇ ਲੱਗੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਗੁਰਨਾਮ ਸਿੰਘ ਦੀ ਕੋਈ ਕੁੱਟਮਾਰ ਨਹੀਂ ਕੀਤੀ ਗਈ, ਉਨ੍ਹਾਂ ਨੂੰ ਕੇਵਲ ਪੁੱਛਗਿੱਛ ਲਈ ਹੀ ਥਾਣੇ ਬੁਲਾਇਆ ਹੈ, ਕਿਉਂਕਿ ਗੁਰਨਾਮ ਸਿੰਘ ਦੇ ਭਤੀਜੇ ਤੇ 376 ਦਾ ਪਰਚਾ ਦਰਜ ਹੈ, ਜਦੋਂਕਿ ਉਹ ਹੁਣ ਤੱਕ ਭਗੌੜਾ ਹੈ । 
ਇਸੇ ਤਰ੍ਹਾਂ ਪੀੜਤ ਰਣਜੀਤ ਕੌਰ ਦੀ ਜਠਾਣੀ ਗਿਆਨ ਕੌਰ ਨੇ ਵੀ ਕਿਹਾ ਕਿ ਸਾਡੇ ਪਰਿਵਾਰ ਨਾਲ ਧੱਕੇਸ਼ਾਹੀ ਹੋ ਰਹੀ ਹੈ, ਉਨ੍ਹਾਂ ਪ੍ਸਾਸ਼ਨ ਪਾਸੋਂ ਇਨਸਾਫ਼ ਦੀ ਗੁਹਾਰ ਲਾਈ ਹੈ ।

Ads on article

Advertise in articles 1

advertising articles 2

Advertise