-->
ਹਰਿਆਵਲ ਪੰਜਾਬ ਦਾ ਵਫਦ ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ ਨੂੰ ਮਿਲ਼ਿਆ

ਹਰਿਆਵਲ ਪੰਜਾਬ ਦਾ ਵਫਦ ਕੈਬਨਿਟ ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ ਨੂੰ ਮਿਲ਼ਿਆ

ਹਰਿਆਵਲ ਪੰਜਾਬ ਦਾ ਵਫਦ ਕੈਬਨਿਟ
ਮੰਤਰੀ ਡਾ.ਇੰਦਰਬੀਰ ਸਿੰਘ ਨਿੱਝਰ ਨੂੰ ਮਿਲ਼ਿਆ
ਅੰਮ੍ਰਿਤਸਰ, 25 ਜੁਲਾਈ ( ਸੁਖਬੀਰ ਸਿੰਘ ) - ਹਰਿਆਵਲ ਪੰਜਾਬ ਦਾ ਪ੍ਰਤਿਨਿਧੀ ਮੰਡਲ ਇੰਜ ਦਲਜੀਤ ਸਿੰਘ ਕੋਹਲੀ ,ਜਲ ਸਰੰਕਸਨ ਪ੍ਰਮੁੱਖ ਹਰਿਆਵਲ ਪੰਜਾਬ ਤੇ ਸਰਪ੍ਰਸਤ , ਸ੍ਰ ਮਨਮੋਹਨ ਸਿੰਘ ਬਰਾੜ ਸਰਪ੍ਰਸਤ , ਸ੍ਰ ਹਰਦੀਪ ਸਿੰਘ ਪ੍ਰਧਾਨ, ਸ੍ਰ ਰਾਜਵਿੰਦਰ ਸਿੰਘ ਗਿੱਲ ਜਨਰਲ ਸਕੱਤਰ, ਸ੍ਰ ਜਸਪਾਲ ਸਿੰਘ, ਸ੍ਰ. ਜੈ ਪੀ ਸਿੰਘ, ਸ੍ਰ ਸੁਰਿੰਦਰਪਾਲ ਸਿੰਘ ਜੀ ਦੀ ਅਗੁਵਾਈ ਵਿੱਚ ਚੀਫ਼ ਖ਼ਾਲਸਾ ਦੀਵਾਨ, ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀ ਪੰਜਾਬ ਸਰਕਾਰ ਡਾ ਇੰਦਰਬੀਰ ਸਿੰਘ ਨਿੱਝਰ ਜੀ ਨੂੰ ਮਿਲਿਆ ਅਤੇ  ਅਮ੍ਰਿਤਸਰ ਨਾਲ ਸਬੰਧਤ ਮਸਲੇ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੇ ਜਿਸ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟ੍ਰੀਟ ਦੇ ਮੰਦੇ ਹਾਲ  ਸੰਬੰਧੀ ਬੇਨਤੀ ਕੀਤੀ ਕਿ ਵਿਰਾਸਤੀ ਮਾਰਗ ਕਾਨੂੰਨੀ ਤੌਰ ਤੇ ‘ਵਾਹਨ ਮੁਕਤ ਖੇਤਰ' ਹੈ, ਪਰ ਵਿਰਾਸਤੀ ਮਾਰਗ 'ਤੇ ਈ-ਰਿਕਸ਼ਿਆਂ ਦੀ ਭਰਮਾਰ ਹੈ। ਇਸ ਮਹੱਤਵਪੂਰਨ ਖੇਤਰ ਵਿਚ ਮੰਗਤਿਆਂ ਦੀ ਗਿਣਤੀ ਅਤੇ ਕਿਸਮਾਂ ਵਿਚ ਵੀ ਵਾਧਾ ਹੋ ਗਿਆ ਹੈ। ਉਹ ਸਰਧਾਲੂਆਂ ਨੂੰ ਪ੍ਰੇਸ਼ਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ।ਪਾਣੀ ਦੀ ਨਿਕਾਸੀ ਦਾ ਵੀ ਪੁਖੱਤਾ ਪ੍ਰਬੰਧ ਨਹੀਂ, ਰਾਮਬਾਗ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਬਾਰੇ ਦੱਸਿਆ ਕਿ ਹੈਰੀਟੇਜ ਬਾਗ ਨੂੰ ਖੱਤਮ ਕਰ ਖੇਡ ਦੇ ਮੈਦਾਨ ਬਜਾਏ ਜਾ ਰਹੇ ਹਨ ਅਤੇ ਹਾਈਕੋਰਟ ਦੇ ਹੁਕਮਾਂ ਦੇ ਬਾਵਜੂਦ ਲੱਬ ਬਾਹਰ ਨਹੀਂ ਕੰਢੇ ਜਾ ਰਹੇ । ਇੰਜ ਦਲਜੀਤ ਸਿੰਘ ਕੋਹਲੀ ਨੇ ਜ਼ਮੀਨ ਦੋਜ ਪਾਣੀ ਦੇ ਡਿੱਗਦੇ ਪੱਧਰ ਸੰਬੰਧੀ ਜ਼ੋਰਦਾਰ ਅਪੀਲ ਕੀਤੀ ਕਿ ਤੇਜ਼ੀ ਨਾਲ ਡਿਗਦੇ ਨੂੰ ਠੱਲ ਪਾਉਣ ਲਈ  ਰੇਨ ਵਾਟਰ ਹਰਵੀਸਟਿੰਗ ਹਰ ਬਿੰਲਡਿੰਗ ਵਿੱਚ ਲਗਵਾਉਣਾ ਜ਼ਰੂਰੀ ਕਰਾਰ ਦਿੱਤਾ ਜਾਵੇ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਪੀਣ ਵਾਲੇ ਨਹਿਰੀ ਪਾਣੀ ਦੀ ਸਪਲਾਈ ਜਲਦੀ ਕਰਵਾਉਣ ਇਸ ਤੋਂ ਇਲਾਵਾ ਐਸ ਟੀ ਪੀ ਐਸ ਦੇ ਸੋਧੇ ਹੋਏ ਪਾਣੀ ਦੀ ਯੋਗ ਵਰਤੋਂ ਕਰਨ ਅਤੇ ਪੁਰਾਣੇ ਸਮਿਆਂ ਵੇਲੇ ਦੇ ਨਾਨਕ ਸ਼ਾਹੀ/ ਮੁਗਲੱਈ ਇੱਟਾਂ  ਵਾਲੇ ਤਲਾਬਾਂ ਨੂੰ ਮੁੜ ਸੁਰਜੀਤ ਕਰਨਾ  ਅਤੇ ਅੰਮ੍ਰਿਤਸਰ ਨੂੰ ਹਰਿਆ ਭਰਿਆ ਰੱਖਣ ਲਈ ਮੁਹਿੰਮ ਵਿੱਢਣ ਦੀ ਗੱਲ ਕੀਤੀ ਗਈ।
ਮੰਤਰੀ ਸਾਹਿਬ ਨੇ ਸਾਡੀਆਂ ਗੱਲਾਂ ਨੂੰ ਬੜੀ ਸੁਹਿਰਦਤਾ ਨਾਲ ਸੁਣਿਆ ਉਹਨਾਂ  ਨੇ ਰਾਮ ਬਾਗ ਵਿੱਚ ਬੰਨ ਰਹੀਆਂ ਗਰਾਊਂਡਾਂ ਨੂੰ ਹਟਾਉਣ ਦਾ ਯਕੀਨ ਦੁਆਇਆ, ਤਲਾਬ ਰਿਵਾਇਵ ਦੇ ਮਸਲੇ ਨੂੰ ਸਹਿ ਕਦਮ ਦੱਸਦੇ ਹੋਏ ਕਿਹਾ ਕਿ ਇਹ ਤਾਂ ਸਾਡੀ ਸਰਕਾਰ ਦੀ ਪ੍ਰਾਥਮਿਕਤਾ ਹੈ ਕਿ ਅਸੀਂ ਧਰਤੀ ਹੇਠਲੇ ਪਾਣੀ ਨੂੰ ਡਿੱਗਨ ਤੋਂ ਰੋਕਨਾਂ ਹੈ ਅਤੇ ਨਹਿਰ ਦੇ ਪਾਣੀ ਵਾਲੇ ਪ੍ਰੋਜੇਕਟ ਵਿੱਚ ਤੇਜ਼ੀ ਲਿਆਉਣ ਦੀ ਵੀ ਹਾਮੀ ਭਰੀ  ਉਹਨਾਂ ਐਸਟੀਪੀ ਦੇ ਸੋਧੇ ਹੋਏ ਪਾਣੀ ਦੀ ਵਰਤੋਂ ਸਬੰਧੀ ਉਨ੍ਹਾਂ ਕਿਹਾ ਕਿ ਉਹ ਇਸ ਸੰਬੰਧੀ ਸਾਇਲ ਕਜਰਵੇਸਨ ਵਿਭਾਗ ਨੂੰ ਹਦਾਇਤਾਂ ਦੇਣਗੇ ਬੜੀ ਖੁਸ਼ੀ ਹੈ ਕਿ ਮੰਤਰੀ ਜੀ ਨੇ ਸਾਡੀਆਂ ਗੱਲਾਂ ਵੀਹ ਪੱਚੀ ਮਿੰਟ ਲਗਾ ਕੇ ਬਹੁਤ ਹੀ ਧਿਆਨ ਨਾਲ ਸੁਣੀਆਂ ਅਤੇ ਉਸਨੂੰ ਪੂਰਾ ਕਰਨ ਦਾ ਵਾਅਦਾ ਕੀਤਾ।

Ads on article

Advertise in articles 1

advertising articles 2

Advertise