-->
ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ

ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ

ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ
ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਧਾਰਮਿਕ ਦੀਵਾਨ ਸਜਾਏ ਗਏ
ਅੰਮ੍ਰਿਤਸਰ, 26 ਜੁਲਾਈ ( ਸੁਖਬੀਰ ਸਿੰਘ  ) - ਸ਼ਬਦ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਮਿਤ ਸਮਾਗਮਾਂ ਦੀ ਲੜੀ ਤਹਿਤ 24 ਜੁਲਾਈ ਦੇ ਦੀਵਾਨ ਸਿੱਖ ਪੰਥ ਦੇ ਮਹਾਨ ਵਿਦਵਾਨ ਡਾਕਟਰ ਭਾਈ ਵੀਰ ਸਿੰਘ ਹਾਲ ਲਾਰੈਂਸ ਰੋਡ ਵਿਖੇ ਮੁੱਖ ਸੇਵਾਦਾਰ ਭਾਈ ਜਸਬੀਰ ਸਿੰਘ ਦੇ ਪ੍ਰਬੰਧਾਂ ਹੇਠ ਖਾਲਸਾਈ ਜਾਹੋ ਜਲਾਲ ਨਾਲ ਸਜਾਏ ਗਏ ਸੰਗਤ ਰੂਪੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਦੇ ਭੋਗ ਉਪਰੰਤ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਜੀ ਦੇ ਹੈਡ ਗ੍ਰੰਥੀ ਗਿਆਨੀ ਜਗਤਾਰ ਸਿੰਘ ਜੀ ਨੇ (ਵਿਸ਼ਾ )ਡਿਠੇ ਸਭੇ ਥਾਵ ਨਹੀ ਤੁਧੁ ਜੇਹਿਆ।। ਬਾਰੇ ਸੰਗਤਾ ਨੂੰ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਜੀ ਪ੍ਰਤੀ ਪੂਰੀ ਸ਼ਰਧਾ ਅਤੇ ਭਾਵਨਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਨਤਮਸਤਕ ਹੋਣ ਲਈ ਪੁਜੇ ਡਾਕਟਰ ਇੰਦਰਬੀਰ ਸਿੰਘ ਨਿਜਰ ਕੈਬਨਿਟ ਮੰਤਰੀ ਪੰਜਾਬ ਨੇ ਆਪਣੇ ਰੁਝੇਵਿਆ ਨੂੰ ਲਾਂਭੇ ਕਰਦਿਆ ਹਜੂਰੀ ਰਾਗੀ ਭਾਈ ਸੁਖਜਿੰਦਰ ਸਿੰਘ ਬੀਬੀ ਭਜਨ ਕੌਰ ਮੁੱਖ ਸੇਵਾਦਾਰ ਭਾਈ ਵੀਰ ਸਿੰਘ ਅਸਥਾਨ ਬੀਬੀ ਪ੍ਰਵਿੰਦਰ ਕੌਰ ਬੀਬੀ ਸਿਮਰਪ੍ਰੀਤ ਕੌਰ ਵਲੋ ਧੁਰ ਕੀ ਬਾਣੀ ਦੇ ਮਨੋਹਰ ਕੀਰਤਨ  ਸਰਵਣ ਕੀਤੇ।ਸੰਸਥਾ ਦੇ ਅਹੁਦੇਦਾਰਾ ਵਲੋ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਹੋਰਨਾ ਤੋ ਇਲਾਵਾ ਗੁਰੂ ਘਰ ਦੀ ਅਨਿਨ ਸੇਵਕ ਬੀਬਾ ਕਿਰਨਜੋਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਸੀਪਲ ਸੁਖਬੀਰ ਕੌਰ ਮਾਹਲ ਡਾਇਰੈਕਟਰ ਭਾਈ ਵੀਰ ਸਿੰਘ ਹਾਲ ਭਾਈ ਤਜਿੰਦਰ ਸਿੰਘ ਸ਼ੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਗਰੀਨ ਐਵੀਨਿਊ ਸ੍ ਹਰਵਿੰਦਰ ਪਾਲ ਸਿੰਘ ਸ੍ ਗੁਰਮੀਤ ਸਿੰਘ ਮਾਤਾ ਕੌਲਾ ਮਿਸ਼ਨ ਹਸਪਤਾਲ ਡਾਕਟਰ ਗੁਰਸ਼ਰਨ ਸਿੰਘ ਸੁਡਾਨਾ ਭਾਈ ਮਨਜੀਤ ਸਿੰਘ ਮੁਖੀ ਭਾਈ ਘਨਈਆ ਮਿਸ਼ਨ ਸੁਸਾਇਟੀ ਭਾਈ ਜਸਬੀਰ ਸਿੰਘ ਹੈੱਡ ਗ੍ਰੰਥੀ ਭਾਈ ਵੀਰ ਸਿੰਘ ਹਾਲ ।ਸ੍ ਰਜਿੰਦਰ ਸਿੰਘ ਪ੍ਰਧਾਨ ।ਅਵਤਾਰ ਸਿੰਘ ਖਾਲਸਾ ਜਗੀਰ ਸਿੰਘ ।ਗੁਰਬਖਸ਼ ਸਿੰਘ ਬੱਗਾ ।ਗੁਰਿੰਦਰ ਸਿੰਘ ਚਾਵਲਾ ਪਿੰਸੀਪਲ ਬਲਜਿੰਦਰ ਸਿੰਘ ਆਦਿ ਹਾਜ਼ਰ ਸਨ ਪਤਵੰਤੇ ਸੱਜਣਾ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ।ਮੰਚ ਸੰਚਾਲਨ ਭਾਈ ਦਵਿੰਦਰ ਸਿੰਘ ਜੀ ਨੇ ਅੱਜ ਲੋੜ ਹੈ ਕਿ ਅਸੀ ਆਪਣੇ ਬੱਚਿਆ ਨਾਲ ਦੋਸਤਾਨਾ ਵਤੀਰਾ ਅਪਣਾਉਂਦੇ ਹੋਏ ਉਹਨਾ ਦੀ ਅਗਵਾਈ ਕਰਦਿਆ ਗੁਰੂ ਅਰ ਨਾਲ ਜੋੜਨ ਦਾ ਭਰਭੂਰ ਯਤਨ ਕਰੀਏ ਤਾਂ ਹੀ ਅਸੀ ਉਹਨਾ ਨੂੰ ਵਗ ਰਹੇ ਨਸ਼ਿਆ ਦੇ ਛੇਵੇਂ ਦਰਿਆ ਭਰੂਣ ਹੱਤਿਆ ਅਤੇ ਸਮਾਜਿਕ ਬੁਰਾਈਆਂ ਤੋ ਬਚਾ ਸਕਦੇ ਹਾਂ।ਉਨ੍ਹਾ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸੁਸਾਇਟੀ ਵਲੋ ਜੀਵਨ ਜੁਗਿਤ ਸਮਾਗਮਾ ਵਿਚ ਪਰਿਵਾਰਾ ਸਮੇਤ ਸ਼ਾਮਲ ਹੋਣ ਲਈ ਸੰਮੂਹ ਸੰਗਤਾ ਅਤੇ ਵੱਖ ਵੱਖ ਸੇਵਾਵਾ ਨਿਭਾਉਣ ਵਾਲੇ ਗੁਰਮੁੱਖਾ ਦਾ ਧੰਨਵਾਦ ਕਰਦਿਆ ਜੀ ਆਇਆ ਆਖਿਆ। ਡਾਕਟਰ ਭਾਈ ਵੀਰ ਸਿੰਘ ਜੀ ਦੇ ਜੀਵਨ ਤੇ ਪੰਛੀ ਝਾਤ ਮਾਰਦਿਆਂ ਰੋਜ਼ਾਨਾ ਦੇ ਨੇਮ ਬਾਰੇ ਜਾਣਕਾਰੀ ਸਾਂਝੀ ਕਰਦਿਆ ਦੱਸਿਆ ਕਿ ਬਹੁਤ ਘੱਟ ਲੋਕ ਇਸ ਗੱਲ ਤੋ ਵਾਕਿਫ ਹਨ ਕਿ ਭਾਈ ਸਾਹਿਬ ਆਪਣੇ ਬਗੀਚੇ ਦੀ ਫੁਲਵਾੜੀ ਚੋ ਰੋਜ਼ਾਨਾ ਤੀਜੇ ਫੁਲਾਂ ਦੇ ਗੁਲਦਸਤੇ ਸਚਖੰਡ ਸ਼੍ਰੀ ਹਰਿਮੰਦਿਰ ਸਾਹਿਬ ਲੈ ਜਾਇਆ ਕਰਦੇ ਸਨ ।ਘੰਟਿਆਂ ਬੱਧੀ ਸਰੋਵਰ ਕਿਨਾਰੇ ਬੈਠ ਕੇ ਜਲ ਦੀਆ ਤਰੰਗਾਂ ਨੂੰ ਬੜੇ ਗਹੁ ਨਾਲ ਵਾਚਦਿਆਂ ਕੀਰਤਨ ਦੀਆਂ ਵਿਸਮਾਧੀ ਧੁੰਨਾ  ਦਾ
 ਆਨੰਦ ਮਾਣਦਿਆਂ ਉਸ ਪਰਮਾਤਮਾ ਨਾਲ  ਇਕ ਮਿਕ ਹੋ ਜਾਂਦੇ ਸਨ ।ਭਾਈ ਸਾਹਿਬ ਜੀ ਦੇ ਸਚਖੰਡ ਪਿਆਨੋ  ਤੋ ਬਾਅਦ ਵੀ ਉਹਨਾ ਦੇ ਸੇਵਕਾ ਵੱਲੋ ਉਸੇ ਬਗੀਚੇ ਵਿਚੋ ਰੋਜਾਨਾ ਤਾਜੇ ਫੁਲਾ ਦੇ ਗੁਲਦਸਤੇ ਸ਼ੀ ਹਰਿਮੰਦਰ ਸਾਹਿਬ ਲੈ ਕੇ ਜਾਣ ਦੀ ਸੇਵਾ ਨਿਰਵਿਘਨ ਜਾਰੀ ਹੈ।। 

Ads on article

Advertise in articles 1

advertising articles 2

Advertise