-->
ਹਰਪਾਲ ਸੰਧੂ ਨੇ ਪਿੰਡ ਵਿਚ ਬੂਟੇ ਲਗਾ ਕੇ ਮਨਾਇਆ ਜਨਮ ਦਿਨ ਸਾਨੂੰ ਆਪਣੇ ਇਲਾਕੇ, ਘਰਾਂ ਤੇ ਪਾਰਕਾਂ ਵਿਚ ਇਕ ਇਕ ਰੁੱਖ ਜਰੂਰ ਲਗਾਉਣਾ ਚਾਹੀਦੈ- ਸੰਧੂ

ਹਰਪਾਲ ਸੰਧੂ ਨੇ ਪਿੰਡ ਵਿਚ ਬੂਟੇ ਲਗਾ ਕੇ ਮਨਾਇਆ ਜਨਮ ਦਿਨ ਸਾਨੂੰ ਆਪਣੇ ਇਲਾਕੇ, ਘਰਾਂ ਤੇ ਪਾਰਕਾਂ ਵਿਚ ਇਕ ਇਕ ਰੁੱਖ ਜਰੂਰ ਲਗਾਉਣਾ ਚਾਹੀਦੈ- ਸੰਧੂ

ਹਰਪਾਲ ਸੰਧੂ ਨੇ ਪਿੰਡ ਵਿਚ ਬੂਟੇ ਲਗਾ ਕੇ ਮਨਾਇਆ ਜਨਮ ਦਿਨ ਸਾਨੂੰ
ਆਪਣੇ ਇਲਾਕੇ, ਘਰਾਂ ਤੇ ਪਾਰਕਾਂ ਵਿਚ ਇਕ ਇਕ ਰੁੱਖ ਜਰੂਰ ਲਗਾਉਣਾ ਚਾਹੀਦੈ- ਸੰਧੂ
ਅੰਮ੍ਰਿਤਸਰ, 31 ਜੁਲਾਈ ( ਸੁਖਬੀਰ ਸਿੰਘ ) - ਲਾਈਫ ਕੇਅਰ ਐਜੁਕੇਸ਼ਨ ਵੈਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਹਰਪਾਲ ਸੰਧੂ ਨੇ ਵਾਤਾਵਰਣ ਨੂੰ ਸਮਰਪਿਤ ਤੇ ਆਪਣੇ 38ਵੇਂ ਜਨਮ ਦਿਨ ਉਪਰੰਤ ਪਿੰਡ ਰਾਜਾਤਾਲ ਵਿਖੇ 38 ਛਾਂਦਾਰ ਤੇ ਫਲਦਾਰ ਰੁੱਖ ਲਗਾਏ। ਇਸ ਮੋਕੇ ਹਰਪਾਲ ਸੰਧੂ ਨੇ ਕਿਹਾ ਕਿ ਪੰਜਾਬ ਵਿਚ ਦੂਸ਼ਿਤ ਹੋ ਰਹੇ ਵਾਤਾਵਰਣ ਕਾਰਨ ਕਈ ਤਰ੍ਹਾਂ ਦੀਆਂ ਜਾਨਲੇਵਾ ਬਿਮਾਰੀਆਂ ਫੈਲ ਰਹੀਆ ਹਨ, ਜਿਸ ਨਾਲ ਅਨੇਕਾਂ ਲੋਕਾਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੇ ਡਿੱਗ ਰਹੇ ਮਿਆਰ ਕਾਰਨ ਗਲੋਬਲ ਵਾਰਮਿੰਗ ਹੋ ਰਹੀ ਹੈ, ਜੋ ਕਿ ਆਉਣ ਵਾਲੇ ਸਮੇਂ ਵਿਚ ਘਾਤਕ ਸਿੱਧ ਹੋ ਸਕਦੀ ਹੈ, ਇਸ ਲਈ ਸਾਨੂੰ ਆਪਣੇ ਇਲਾਕੇ, ਘਰਾਂ ਤੇ ਪਾਰਕਾਂ ਵਿਚ ਆਪਣੇ ਵੱਡ ਵਡੇਰਿਆ ਦੀ ਯਾਦ ਵਿਚ ਇਕ ਇਕ ਰੁੱਖ ਜਰੂਰ ਲਗਾਉਣਾ ਚਾਹੀਦਾ ਹੈ ਤਾਂ ਜੋ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਜਲਦ ਹੀ ਉਹ ਛਾਂਦਾਰ ਤੇ ਫਲਦਾਰ ਹੌਰ ਰੁੱਖ ਲਗਾ ਕੇ ਪਿੰਡ ਦੀ ਦਿੱਖ ਸੰਵਾਰਨਗੇ। ਇਸ ਤੋਂ ਪਹਿਲਾਂ ਹਰਪਾਲ ਸਿੰਘ ਸੰਧੂ ਨੇ ਆਪਣੇ ਜਨਮ ਦਿਨ ਨੂੰ ਸਰਕਾਰੀ ਐਲੀਮੈਂਟਰੀ ਸਕੂਲ ਦੇ ਵਿਦਿਆਰਥੀਆ ਨਾਲ ਕੇਕ ਕੱਟ ਕੇ ਮਨਾਇਆ ਤੇ ਉਨ੍ਹਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ। ਇਸ ਮੋਕੇ ਸਰਪੰਚ ਮਨਰਿਆਸਤ ਗਿੱਲ, ਚੇਅਰਮੈਨ ਦੀਪਕ ਸੂਰੀ,  ਸਰਪ੍ਰਸਤ ਡਾ. ਕੁੰਵਰ ਵਿਸ਼ਾਲ, ਪ੍ਰਧਾਨ ਕਸ਼ਮੀਰ ਸਹੋਤਾ, ਸਤਨਾਮ ਸਿੰਘ ਸੰਧੂ, ਬਲਕਾਰ ਸਿੰਘ ਸੰਧੂ, ਅਰਮਾਨਪ੍ਰੀਤ ਸੰਧੂ, ਗੁਰਪ੍ਰੀਤ ਸਿੰਘ ਗਿੱਲ, ਹਰਜਿੰਦਰ ਸਿੰਘ, ਮਨਦੀਪ ਸਿੰਘ ਆਦਿ ਹਾਜਰ ਸਨ। 

Ads on article

Advertise in articles 1

advertising articles 2

Advertise