-->
ਝਬਾਲ ਵਿਖੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦਾ ਮੁਫਤ ਮੈਡੀਕਲ ਕੈਂਪ ਲਗਾਇਆ

ਝਬਾਲ ਵਿਖੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦਾ ਮੁਫਤ ਮੈਡੀਕਲ ਕੈਂਪ ਲਗਾਇਆ

ਝਬਾਲ ਵਿਖੇ ਦਿਮਾਗ ਅਤੇ ਰੀੜ੍ਹ ਦੀ ਹੱਡੀ ਦਾ ਮੁਫਤ
ਮੈਡੀਕਲ ਕੈਂਪ ਲਗਾਇਆ
ਅੰਮ੍ਰਿਤਸਰ, 17 ਜੁਲਾਈ ( ਸੁਖਬੀਰ ਸਿੰਘ ) - ਸਥਾਨਕ ਗੁਰਦੁਆਰਾ ਮਾਤਾ ਭਾਗ ਕੌਰ ਜੀ ਝਬਾਲ ਪਿੰਡ ਵਿਖੇ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਦਿਮਾਗ ਅਤੇ ਰੀੜ੍ਹ ਦੀ ਹੱਡੀ ਦੀਆਂ ਬਿਮਾਰੀਆਂ ਦਾ ਮੁਫਤ ਚੈਕਅਪ ਕੈਂਪ ਲਗਾਇਆ ਗਿਆ। ਜਿਸ ਵਿਚ ਅੰਮ੍ਰਿਤਸਰ ਦੇ ਉਘੇ ਨਿਊਰੋਂ ਸਰਜਨ ਡਾ.ਰਾਘਵ ਵਾਧਵਾ ਨੇ ਲਗਭਗ 80 ਮਰੀਜਾਂ ਦਾ ਮੁਫਤ ਮੁਆਇਨਾ ਕਰਕੇ ਦਵਾਈਆਂ ਦਿੱਤੀਆਂ ਗਈਆ। ਇਸ ਮੌਕੇ ਮੁੱਖ ਮਹਿਮਾਨ ਸਰਪੰਚ ਨਰਿੰਦਰ ਕੁਮਾਰ ਅਤੇ ਦਵਿੰਦਰ ਸੋਹਲ ਜਿਲਾ ਸਕੱਤਰ ਸੀ.ਪੀ.ਆਈ ਨੇ ਰਿਬਨ ਕਟਕੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਡਾ.ਰਾਘਵ ਵਾਧਵਾ ਨੇ ਕਿਹਾ ਕਿ ਦਿਮਾਗ ਸੰਬੰਧੀ ਬਿਮਾਰੀਆਂ ਲਈ ਹਮੇਸ਼ਾ ਮਾਹਿਰ ਡਾਕਟਰ ਪਾਸੋਂ ਸਲਾਹ ਲੈਣੀ ਚਾਹੀਦੀ ਹੈ ਅਪਣੇ ਆਪ ਦਵਾਂ ਨਹੀਂ ਲੈਣੀ ਚਾਹੀਦੀ, ਦਰਦ ਨਿਵਾਰਕ ਗੋਲੀਆਂ, ਨਸ਼ੀਲੀਆਂ ਦਵਾਈਆ ਅਤੇ ਨਸ਼ਿਆਂ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਮੌਕੇ ਉਨ੍ਹਾਂ ਨੇ ਸਿਰ ਦਰਦ, ਰੀੜ੍ਹ ਦੀ ਹੱਡੀ ਸੰਬੰਧੀ ਬਿਮਾਰੀਆਂ ਬਾਰੇ ਵੀ ਆਏ ਲੋਕਾਂ ਨੂੰ ਵਿਸਥਾਰ ਪੂਰਵਕ ਦੱਸਿਆ। ਇਸ ਮੌਕੇ ਬਾਬਾ ਬਲਵਿੰਦਰ ਸਿੰਘ, ਮਖਤੂਲ ਸਿੰਘ, ਹੀਰਾ ਸਿੰਘ, ਤਰਲੋਕ ਸਿੰਘ, ਦਲਜੀਤ ਸਿੰਘ, ਜਗਤਾਰ ਸਿੰਘ, ਪਵਨ ਕੁਮਾਰ, ਮੋਹਿਤ ਸੋਨੀ, ਅਸ਼ੋਕ ਕੁਮਾਰ, ਨੀਰਜ ਕੁਮਾਰ, ਵਾਸੂ ਕਪੂਰ, ਸਾਗਰ, ਸ਼ੁਭਮ ਰੌਲੀ, ਸ਼ਿਵਮ ਦੇਵਗਨ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।

Ads on article

Advertise in articles 1

advertising articles 2

Advertise