-->
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛੇਵੇਂ ਧਾਰਮਿਕ ਦੀਵਾਨ ਸਜਾਏ ਗਏ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਛੇਵੇਂ ਧਾਰਮਿਕ ਦੀਵਾਨ ਸਜਾਏ ਗਏ

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ
ਨੂੰ ਸਮਰਪਿਤ ਛੇਵੇਂ ਧਾਰਮਿਕ ਦੀਵਾਨ ਸਜਾਏ ਗਏ
ਅੰਮ੍ਰਿਤਸਰ 31 ਜੁਲਾਈ ( ਸੁਖਬੀਰ ਸਿੰਘ ) - ਜੁਗੋ ਜੁਗ ਅਟੱਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲੜੀਵਾਰ ਗੁਰਮਿਤ ਸਮਾਗਮਾ ਦੀ ਲੜੀ ਤਹਿਤ ਛੇਵੇ ਦੀਵਾਨ ਗੁਰਦਆਰਾ ਸ਼੍ਰੀ ਗੁਰੂ ਅੰਗਦ ਦੇਵ ਜੀ ਤਰਨਤਾਰਨ ਰੋਡ ਵਿਖੇ ਮੁੱਖ ਸੇਵਾਦਾਰ ਸ੍ ਰਜਿੰਦਰ ਸਿੰਘ ਸ਼ੋਮਣੀ ਗੁਰਦਆਰਾ ਪ੍ਰਬੰਧਕ ਕਮੇਟੀ ਮੈਨੇਜਰ ਸ਼੍ਰੀ ਦਰਬਾਰ ਸਾਹਿਬ  ਅਤੇ ਸਸ਼ਹਿਰ ਦੀਆ ਧਾਰਮਿਕ ਸਭਾ ਸੁਸਾਇਟੀਆ ਅਤੇ ਸ਼ਹਿਰ ਦੀਆ ਸੰਮੂਹ ਸੰਗਤਾ ਦੇ ਸਹਿਯੋਗ ਨਾਲ ਸ਼ਬਦ ਕੀਰਤਨ ਨਾਮ ਸਿਮਰਨ ਸਤਿਸੰਗ ਸੁਸਾਇਟੀ ਵਲੋ  ਸਜਾਏ ਗਏ ।ਸੰਗਤ ਰੂਪੀ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ   ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਦੇ ਮੁੱਖ ਸੇਵਾਦਾਰ ਭਾਈ ਸੁਰਿੰਦਰ ਸਿੰਘ ਅਰੋੜਾ(ਵੀਰ ਜੀ )ਸਿਖ ਕੌਮ ਦੇ ਮਹਾਨ ਵਿਦਵਾਨ ਸ਼ੋਮਣੀ ਸੰਪਰਦਾਇ ਟਕਸਾਲ  (ਸ਼ਹੀਦ ਭਾਈ ਮਨੀ ਸਿੰਘ ਜੀ ) ਦੇ ਮੁੱਖੀ ਸੰਤ ਬਾਬਾ ਮੱਖਣ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ ਜੀ ਬਜਾਰ ਸਁਤੋ ਵਾਲਾ ਬੀਬੀ ਜਸਵਿੰਦਰ ਕੌਰ ਬੀਬਾ ਆਦੀਸ਼ ਪਾਹਵਾ ਕੀਰਤਨ ਕੌਸਲ ਦੁਆਰਾ ਗੁਰਬਾਣੀ ਦੇ ਰਸਭਿਨੇ ਕੀਰਤਨ ਦੀ ਛਹਿਬਰ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ ।ਸਵੇਰ ਤੋ ਲਗਾਤਾਰ ਹੋ ਰਹੀ ਮੁਹਲੇਧਾਰ ਬਰਸਾਤ ਦੇ ਬਾਵਜੂਦ ਦੂਰੋ ਨੇੜਿਓ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਨੇ ਗੁਰੂ ਚਰਨਾ ਚ ਹਾਜ਼ਰੀ ਭਰੀ ਅਤੇ ਕੀਰਤਨ ਦਾ ਰਸ ਮਾਣਿਆ।ਇਸ ਮੌਕੇ ਹੋਰਨਾ ਤੋ ਇਲਾਵਾ ਸ੍ ਜਸਬੀਰ ਸਿੰਘ ਬੈਂਕ ਵਾਲੇ   ਸ੍ ਸਤਿੰਦਰ ਸਿੰਘ ਚਾਵਲਾ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਜੀ ਦੇ ਛੋਟੇ ਭਰਾ ਸ੍ ਦਲਜੀਤ ਸਿੰਘ ਕੋਹਲੀ ਸ੍ ਗੁਰਦੀਪ ਸਿੰਘ ਪਾਹਵਾ ਜਸਵੰਤ ਸਿੰਘ ਅਮਰਜੀਤ ਸਿੰਘ ਪਸਰੀਚਾ ਬੀਬੀ ਗੁਰਸ਼ਰਨ ਕੌਰ ਬੀਬੀ ਹਰਭਜਨ ਕੌਰ ਬੇਬੀ ਅਨੰਨਿਆ ਆਦਿ ਹਾਜ਼ਰ ਸਨ ।ਹੁਕਮਨਾਮਾ ਭਾਈ ਅਮਰਜੀਤ ਸਿੰਘ ਨਾਰੰਗ ਵਲੋ ਸਰਵਣ ਕਰਵਾਇਆ ਗਿਆ ।ਅਰਦਾਸ ਭਾਈ ਗੁਰਬਖਸ਼ ਸਿੰਘ ਬੱਗਾ ਵਲੋ ਕੀਤੀ ਗਈ ।ਸੰਸਥਾ ਵਲੋ ਸੰਤ ਬਾਬਾ ਮੱਖਣ ਸਿੰਘ ਜੀ ਮੁਖੀ ਡੇਰਾ ਸੰਤ ਅਮੀਰ ਸਿੰਘ ਜੀ ਅਤੇ ਭਾਈ ਸੁਰਿੰਦਰ ਸਿੰਘ ਅਰੋੜਾ ਮੁੱਖ ਸੇਵਾਦਾਰ ਸ਼੍ਰੀ ਗੁਰੂ ਰਾਮਦਾਸ ਲੋਕ ਭਲਾਈ ਸੁਸਾਇਟੀ ਨੂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਲੋਈ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਭਾਈ ਰਜਿੰਦਰ ਸਿੰਘ ਸਾਂਘਾ ਨੂੰ ਉਹਨਾ ਵਲੋ ਨਿਭਾਈਆਜਾ ਰਹੀਆ ਸੇਵਾਵਾ ਨੂੰ ਮੁੱਖ ਰੱਖਕੇ ਸਿਰੋਪਾਓ ਅਤੇ ਯਾਦਗਾਰੀ ਚਿੰਨ੍ਹ ਭੇਟ ਕੀਤੇ ਗਏ ।ਮੰਚ ਸੰਚਾਲਿਕ ਭਾਈ ਦਵਿੰਦਰ ਸਿੰਘ ਜੀ ਨ ਗੁਰਦੁਆਰਾ  ਗੁਰੂ  ਅੰਗਦ ਦੇਵ ਜੀ ਦੇ ਪ੍ਰਬੰਧਕ ਕਮੇਟੀ  ਅਤੇ ਸ੍ ਅਵਤਾਰ ਸਿੰਘ ਖਾਲਸਾ ਅਤੇ ਸਹਿਯੋਗੀਆ ਵਲੋ ਦਿਤੇ ਸਹਿਯੋਗ ਲਈ ਧੰਨਵਾਦ ਕੀਤਾ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਈ ਖਾਲਸਾ ਵਲੋ ਸੰਤ ਬਾਬਾ ਮੱਖਣ ਸਿੰਘ ਜੀ ਡੇਰਾ ਸੰਤ ਅਮੀਰ ਸਿੰਘ ਜੀ ਬਜਾਰ ਸਁਤੋ ਵਾਲਿਆ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਅਤੇ ਸਨਮਾਨਿਤਕੀਤਾ ਗਿਆ ।ਭਾਈ ਜਸਬੀਰ ਸਿੰਘ ਬੈਂਕ ਵਾਲੇ ਅਤੇ ਭਾਈ ਦਵਿੰਦਰ ਸਿੰਘ ਜੀ ਨੇ ਸੰਗਤਾ ਨੂੰ ਜੀ ਆਇਆ ਕਿਹਾ ।  

Ads on article

Advertise in articles 1

advertising articles 2

Advertise