-->
ਆਓ ਆਪਾਂ ਰਲ ਮਿਲ ਕੇ ਸੱਭ ਤੋਂ ਵੱਧ ਬੂਟੇ ਲਗਾਈਏ - ਇੰਜੀ ਕੋਹਲੀ

ਆਓ ਆਪਾਂ ਰਲ ਮਿਲ ਕੇ ਸੱਭ ਤੋਂ ਵੱਧ ਬੂਟੇ ਲਗਾਈਏ - ਇੰਜੀ ਕੋਹਲੀ

ਆਓ ਆਪਾਂ ਰਲ ਮਿਲ ਕੇ ਸਭ 
ਤੋਂ ਵੱਧ ਬੂਟੇ ਲਗਾਈਏ - ਇੰਜੀ ਕੋਹਲੀ
ਅੰਮ੍ਰਿਤਸਰ, 23 ਜੁਲਾਈ ( ਸੁਖਬੀਰ ਸਿੰਘ ) - ਹਰਿਆਵਲ ਪੰਜਾਬ ਵਲੋਂ ਕਾਮਰੇਡ ਸੋਹਣ ਸਿੰਘ ਲਾਇਬਰੇਰੀ ਵਿਖੇ, ਜੰਗਲਾਤ ਵਿਭਾਗ ਦੀ ਸਹਾਇਤਾ ਨਾਲ ਬੂਟਿਆਂ ਦਾ ਲੰਗਰ ਲਗਾਕੇ ਜਗਤ ਜੋਤੀ ਸੈਕੰਡਰੀ ਸਕੂਲ ਰਾਣੀ ਕਾ ਬਾਗ ਦੇ ਵਿਦਿਆਰਥੀਆਂ ਨਾਲ ਮਿਲਕੇ, ਸਕੂਲੀ ਸਿੱਖਿਆ ਤੇ ਲਾਇਬ੍ਰੇਰੀ ਸਾਹਿਤ ਦੋਵਾਂ ਦੇ ਸੁਮੇਲ ਨਾਲ ਵਣ ਮਹਾਂਉਤਸਵ ਮਨਾਇਆ  ਹਰਿਆਵਲ ਪੰਜਾਬ ਲਹਿਰ ਦੇ ਜਲ ਪ੍ਰਮੁੱਖ ਤੇ ਅਮਿ੍ਤਸਰ ਵਿਕਾਸ ਮੰਚ ਦੇ ਸਰਪ੍ਰਸਤ ਇੰਜ ਦਲਜੀਤ ਸਿੰਘ ਕੋਹਲੀ ਜੀ ਨੇ ਬੱਚਿਆ ਅਤੇ ਅਧਿਆਪਕਾਂ ਨਾਲ ਜ਼ਮੀਨ ਦੋਜ ਪਾਣੀ ਨੂੰ ਸੰਜ਼ਮ ਨਾਲ ਵਰਤਣ ਅਤੇ ਕੁਦਰਤ ਵਲੋਂ ਬਖਸ਼ੀ ਪਾਣੀ ਦੀ ਬੇਸ਼ਕੀਮਤੀ ਦਾਤ ਨੂੰ ਹਰ ਹੀਲੇ ਵਸੀਲੇ ਬਚਾਉਣ ਦੇ ਵਿਸ਼ੇਸ ਨੁਕਤੇ ਸਾਂਝੇ ਕੀਤੇ। ਇੰਜ ਦਲਜੀਤ ਸਿੰਘ ਕੋਹਲੀ ਨੇ ਦਸਿਆ ਕਿ ਪੰਜਾਬ ਵਿੱਚ ਕੁੱਲ 150 ਬਲਾਕਾਂ ਵਿੱਚੋਂ 133 ਬਲਾਕਾਂ ਨੂੰ ਡਾਰਕ ਜੋਨ ਐਲਾਨਿਆ ਗਿਆ ਹੈ ਅਤੇ ਜੋ 17 ਜੋਨ ਹਾਲੇ ਸੇਫ ਹਨ ਉਨ੍ਹਾਂ ਵਿੱਚ ਜ਼ਿਆਦਾ ਮੁਕਤਸਰ, ਫਾਜ਼ਿਲਕਾ   ਜ਼ਿਲਿਆਂ ਵਿਚ ਹਨ ਜਿਥੇ ਧਰਤੀ ਹੇਠਲਾ ਪਾਣੀ ਖਾਰਾ ਹੈ। ਇੰਜ ਕੋਹਲੀ ਨੇ ਹੋਰ ਜਾਣਕਾਰੀ ਦਿੱਤੀ ਕਿ ਧਰਤੀ ਉਪਗ੍ਰਹਿ ਜਿਸ ਨੂੰ ਜਲ-ਗ੍ਰਹਿ ਵੀ ਕਿਹਾ ਜਾਂਦਾ ਹੈ, ਉਪਰ ਹੁਣ ਸਿਰਫ 17 ਕੁ ਸਾਲਾਂ ਯੋਗਾ ਪੀਣ ਲਈ ਜ਼ਮੀਨ ਦੋਜ ਪਾਣੀ ਬਚਿਆ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਘਾਟ ਵਾਲੇ ਹਾਲਾਤ ਬਹੁਤ ਗੰਭੀਰ ਹਨ ਸੋ ਸਾਨੂੰ ਸਭ ਨੂੰ ਸੰਜੀਦਗੀ ਨਾਲ ਵਿਚਾਰ ਕਰਨ ਦੀ ਲੋੜ ਹੈ। ਉਨ੍ਹਾਂ ਹੋਕਾ ਦਿੱਤਾ ਕਿ ਆਓ ਆਪਾਂ ਸਭ ਰਲ-ਮਿਲ ਕੇ ਵੱਧ ਤੋਂ ਵੱਧ ਬੂਟੇ ਲਾਈਏ ਤੇ ਪਾਣੀ ਬਚਾਈਏ। ਇਸ ਮੌਕੇ ਸ੍ਰੀ ਰਮੇਸ਼ ਦੱਤ ਸ਼ਰਮਾ ਅਤੇ ਸ੍ਰ ਜਗਮੋਹਨ ਸਿੰਘ ਗਿੱਲ ਜੀ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜ਼ਿਲ੍ਹਾ ਲਾਇਬ੍ਰੇਰੀ ਪ੍ਰਮੁੱਖ ਮੈਡਮ ਪ੍ਰਭਜੋਤ ਕੌਰ ਨੇ ਲਾਇਬ੍ਰੇਰੀ ਦੇ ਇਤਹਾਸਕ ਪੱਖ ਤੋਂ ਜਾਣੂ ਕਰਵਾਇਆ ਅਤੇ ਇੰਜ ਦਲਜੀਤ ਸਿੰਘ ਕੋਹਲੀ ਜੀ ਦੇ ਵਾਤਾਵਰਨ ਪ੍ਰਤੀ ਲਗਾਉ ਅਤੇ ਪਾਣੀ ਦੇ ਵਿਸੇ ਉਪਰ ਅਜੋਕੇ ਸਮੇਂ ਉਨ੍ਹਾਂ ਵਲੋਂ ਫੈਲਾਈ ਜਾ ਰਹੀ ਜਾਣਕਾਰੀ ਦੀ ਸ਼ਲਾਘਾ ਕੀਤੀ। ਜ਼ਿਲਾ ਲਾਇਬ੍ਰੇਰੀਅਨ ਡਾ ਪ੍ਰਭਜੋਤ ਕੌਰ ਨੇ  ਸਪੀਕਰ ਮਹਿਮਾਨ ਨੂੰ ਸਨਮਾਨਿਤ ਕੀਤਾ। ਬੱਚਿਆ ਤੇ ਅਧਿਆਪਕਾਂ  ਨੇ “ਪਿਤਾ ਰੂਪੀ ਪਾਣੀ ਅੰਮ੍ਰਿਤ “ ਦਾ ਸਤਿਕਾਰ ਕਰਨ ਦਾ ਪ੍ਰਣ  ਕੀਤਾ ਅਤੇ ਇਸ ਨੂੰ ਬਚਾਉਣ ਲਈ ਦਿਲੀ ਇੱਛਾ ਜ਼ਾਹਰ ਕਰਦਿਆਂ ਅਜੋਕੇ ਸਮੇਂ ਵੱਧ ਤੋਂ ਵੱਧ ਬੂਟੇ ਲਾਉਣ, ਪਾਣੀ ਬਚਾਉਣ ਅਤੇ ਠੋਸ ਕੂੜੇ ਦੇ ਯੋਗ ਪ੍ਰਬੰਧਨ ਲਈ ਵਾਅਦਾ ਕੀਤਾ।।

Ads on article

Advertise in articles 1

advertising articles 2

Advertise