-->
ਕਾਮਰੇਡ ਸੁਖਵਿੰਦਰ ਸੇਖੋਂ ਨੇ ਕੀਤੀ ਅੰਮ੍ਰਿਤਸਰ ਵਿੱਚ ਸੀ.ਪੀ.ਆਈ (ਐਮ) ਦੀ ਹੰਗਾਮੀ ਮੀਟਿੰਗ ਦੀ ਅਗਵਾਈ

ਕਾਮਰੇਡ ਸੁਖਵਿੰਦਰ ਸੇਖੋਂ ਨੇ ਕੀਤੀ ਅੰਮ੍ਰਿਤਸਰ ਵਿੱਚ ਸੀ.ਪੀ.ਆਈ (ਐਮ) ਦੀ ਹੰਗਾਮੀ ਮੀਟਿੰਗ ਦੀ ਅਗਵਾਈ

ਕਾਮਰੇਡ ਸੁਖਵਿੰਦਰ ਸੇਖੋਂ ਨੇ ਕੀਤੀ ਅੰਮ੍ਰਿਤਸਰ
ਵਿੱਚ ਸੀ.ਪੀ.ਆਈ (ਐਮ) ਦੀ ਹੰਗਾਮੀ ਮੀਟਿੰਗ ਦੀ ਅਗਵਾਈ
ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ) - ਪਾਰਟੀ ਸੀ.ਪੀ.ਆਈ (ਐਮ) ਜ਼ਿਲ੍ਹਾ ਸਕੱਤਰ ਕਾਮਰੇਡ ਸੁੱਚਾ ਸਿੰਘ ਅਜਨਾਲਾ ਦੀ ਅਗਵਾਈ 'ਚ ਦਫਤਰ ਪੁਤਲੀਘਰ ਵਿਖੇ ਮੀਟਿੰਗ ਕੀਤੀ । ਜਿਸ ਵਿਚ ਮੁੱਖ ਮਹਿਮਾਨ ਤੌਰ ਤੇ ਸੀ.ਪੀ.ਆਈ (ਐਮ) ਪੰਜਾਬ  ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਪਹੁੰਚੇ । ਮੀਟਿੰਗ 'ਚ ਬੋਲਦੇ ਹੋਏ ਕਾਮਰੇਡ ਸੇਖੋਂ ਨੇ ਕਿਹਾ ਕਿ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੂੰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ ਦਾ ਇੰਚਾਰਜ ਨਿਯੁਕਤ ਕੀਤਾ । ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਸੇਖੋਂ ਨੇ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਜਮਹੂਰੀਅਤ ਨੂੰ ਛਿੱਕੇ ਟੰਗ ਕੇ ਦੇਸ਼ ਵਿਚ ਗਲਤ ਰਾਜਨੀਤੀ ਕਰ ਰਹੀ ਹੈ। ਇਨ੍ਹਾਂ ਨੂੰ ਸਿਰਫ਼ ਸੱਤਾ ਦੀ ਲਾਲਸਾ ਹੈ, ਜਿਸ ਕਰ ਕੇ ਲੋਕਤੰਤਰ ਦੇ ਅਸੂਲਾਂ ਨੂੰ ਛਿੱਕੇ ਟੰਗ ਕੇ ਇਹ ਵਿਧਾਇਕਾਂ  ਦੀ ਖਰੀਦੋ ਫਰੋਖਤ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੂੰਜੀਪਤੀ ਘਰਾਣਿਆਂ ਦੇ ਨਾਲ ਤਾਲਮੇਲ ਬਣਾ ਕੇ ਚਲਦੀ ਹੈ ਨਾ ਕਿ ਆਮ ਜਨਤਾ ਦੇ ਨਾਲ।  ਇਸ ਤੋਂ ਇਲਾਵਾ ਉਨ੍ਹਾਂ ਨੇ ਸੂਬੇ ਦੀ ਸਰਕਾਰ ਦੇ ਉੱਤੇ ਵੀ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਆਮ ਆਦਮੀ ਪਾਰਟੀ ਉੱਪਰ ਵੱਡਾ ਵਿਸ਼ਵਾਸ ਜਤਾ ਕੇ ਬੱਨਵੇ ਵਿਧਾਇਕਾਂ ਦੀ ਸਰਕਾਰ ਬਣਾਈ। ਪਰ ਪੰਜਾਬੀਆਂ ਦੀਆਂ ਆਸਾਂ ਉਮੀਦਾਂ ਇਨ੍ਹਾਂ ਨੇ ਤਿੰਨ ਮਹੀਨਿਆਂ ਵਿੱਚ ਹੀ ਤੋੜ ਦਿੱਤੀਆਂ, ਜਿਸ ਦਾ ਨਤੀਜਾ ਭੁਗਤਦਿਆਂ ਇਨ੍ਹਾਂ ਨੂੰ ਹਾਲ ਹੀ ਵਿਚ ਹੋਈ ਲੋਕ ਸਭਾ ਦੀ ਜ਼ਿਮਨੀ ਚੋਣ ਵਿੱਚ ਕਰਾਰੀ ਹਾਰ ਦਾ ਸਾਹਮਣਾ ਵੀ ਕਰਨਾ ਪਿਆ। ਉਨ੍ਹਾਂ ਕਿਹਾ ਕਿ ਲੋਕਤੰਤਰ ਦੇ ਉੱਤੇ ਅਸਲ ਪੈਰਾ ਸਿਰਫ਼ ਕਾਮਰੇਡ ਪਾਰਟੀ ਸੀ.ਪੀ.ਆਈ (ਐਮ) ਪਾਰਟੀ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਦਲਾਅ ਦੇ ਤੋਰਦੇ ਉਤੇ ਸਾਡਾ ਸਾਥ ਦੇਣਾ ਚਾਹੀਦਾ ਹੈ ਅਸੀਂ ਲੋਕਤੰਤਰ ਦੇ ਉਤੇ ਸੱਚਾ ਪਹਿਰਾ ਦੇ ਕੇ ਹਰ ਵਰਗ ਨੂੰ ਬਰਾਬਰਤਾ ਦਾ ਅਧਿਕਾਰ ਦੇ ਕੇ ਦੇਸ਼ ਅਤੇ ਸੂਬੇ ਨੂੰ ਖ਼ੁਸ਼ਹਾਲ ਬਣਾ ਸਕਦੇ ਹਾਂ। ਅਖੀਰ ਚ ਕਾਮਰੇਡ ਸੁੱਚਾ ਸਿੰਘ ਅਜਨਾਲਾ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਦੀ ਮਿਲੀ ਹੈ ਇਸ ਨੂੰ ਮੈਂ ਤਹਿ ਦਿਲੋਂ ਨਿਭਾਵਾਂਗਾ ਤੇ ਪਾਰਟੀ ਸੀ.ਪੀ.ਆਈ (ਐਮ) ਨੂੰ ਮਜ਼ਬੂਤ ਕਰਾਂਗਾ । ਇਸ ਮੌਕੇ ਤੇ ਸੁਰਿੰਦਰ ਸਿੰਘ ਮੀਰਾਕੋਟ, ਸੁਵਿੰਦਰ ਸਿੰਘ ਸਿੱਧੂ, ਭੁਪਿੰਦਰ ਸਿੰਘ ਛੀਨਾ, ਚਰਨਜੀਤ ਸਿੰਘ ਮਜੀਠਾ, ਤਰਸੇਮ ਸਿੰਘ ਟਪਿਆਲਾ, ਕਾਰਜਵਿੰਦਰ ਸਿੰਘ ਬੁੱਟਰ  ਕਿਰਪਾ ਰਾਮ, ਤਰਸੇਮ ਪਟਿਆਲਾ, ਦਰਬਾਰਾ ਸਿੰਘ ਲੋਪੋਕੇ, ਰਘਬੀਰ ਕੌਰ ਆਦਿ ਹਾਜ਼ਰ ਸਨ ।

Ads on article

Advertise in articles 1

advertising articles 2

Advertise