-->
ਸਾਂਝ ਕੇਂਦਰ ਬੰਦ ਹੋਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹੈ : ਗਿੱਲ

ਸਾਂਝ ਕੇਂਦਰ ਬੰਦ ਹੋਣ ਨਾਲ ਲੋਕਾਂ ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹੈ : ਗਿੱਲ

ਸਾਂਝ ਕੇਂਦਰ ਬੰਦ ਹੋਣ ਨਾਲ ਲੋਕਾਂ
ਨੂੰ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹੈ : ਗਿੱਲ
ਅੰਮ੍ਰਿਤਸਰ, 26 ਜੁਲਾਈ ( ਸੁਖਬੀਰ ਸਿੰਘ ) - ਵਿਧਾਨ ਸਭਾ ਹਲਕਾ ਦੱਖਣੀ ਅਧੀਨ ਪੈਂਦੀ ਵਾਰਡ ਨੰ.37 ਦੇ ਨਿਵਾਸੀਆਂ ਦੀ ਇਕ ਭਰਵੀਂ ਮੀਟਿੰਗ ਵਾਰਡ ਇੰਚਾਰਜ ਇੰਦਰਜੀਤ ਸਿੰਘ ਪੰਡੋਰੀ ਦੀ ਅਗਵਾਈ ਹੇਠ ਹੋਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਉਚੇਚੇ ਤੌਰ ’ਤੇ ਪਹੁੰਚੇ। ਇਸ ਮੋਕੇ ’ਤੇ ਬਲਦਿਆਂ ਤਲਬੀਰ ਸਿੰਘ ਗਿੱਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੋਕੇ ਪੰਜਾਬ ਵਾਸੀਆਂ ਦੀ ਸਹੂਲਤ ਲਈ ਬਣਾਏ ਗਏ ਸਾਂਝ ਕੇਂਦਰਾ ਵਿਚ ਹੁਣ ਮੁਹੱਲਾ ਕਲੀਨਿਕ ਖੋਲ ਕੇ ਆਮ ਆਦਮੀ ਪਾਰਟੀ ਦੇ ਲੀਡਰ ਬੜੇ ਦਮਗਜੇ ਮਾਰਦੇ ਫਿਰ ਰਹੇ ਹਨ। ਉਨਾ ਕਿਹਾ ਕਿ ‘ਆਪ’ ਨੂੰ ਮਹੱਲਾ ਕਲੀਨਿਕ ਖੋਲਣ ਵਾਸਤੇ ਵੱਖਰੇ ਤੌਰ ’ਤੇ ਬਿਲਡਿੰਗਾਂ ਦਾ ਪ੍ਰਬੰਧ ਕਰਨਾ ਚਾਹੀਦਾ ਸੀ ਕਿਉਕਿ ਸਾਂਝ ਕੇਂਦਰ ਬੰਦ ਹੋਣ ਕਰਕੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮਣਾ ਕਰਨਾ ਪੈ ਰਿਹਾ ਹੈ। ਸ.ਗਿੱਲ ਨੇ ਕਿਹਾ ਕਿ ਚੋਣਾ ਜਿੱਤਣ ਤੋਂ ਬਾਅਦ ਜਿਥੇ ‘ਆਪ’ ਦੇ ਵਿਧਾਇਕ ਲੋਕਾਂ ਨੂੰ ਕਿਧਰੇ ਲੱਭਿਆ ਵੀ ਨਜ਼ਰ ਨਹੀ ਆ ਰਹੇ ਉਥੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਨਾਲ ਚਟਾਨ ਦੀ ਤਰਾਂ ਖੜਾ ਹੈ ਤੇ ‘ਆਪ’ ਦੇ ਲੀਡਰਾਂ ਨੂੰ ਕਿਸੇ ਨਾਲ ਵੀ ਧੱਕਾ ਨਹੀ ਕਰਨ ਦੇਵੇਗਾ। ਇਸ ਮੋਕੇ ’ਤੇ ਇੰਦਰਜੀਤ ਸਿੰਘ ਪੰਡੋਰੀ ਨੇ ਕਿਹਾ ਕਿ ਲੋਕਾਂ ਨੂੰ ਤਲਬੀਰ ਸਿੰਘ ਗਿੱਲ ਜਿਹਾ ਲੀਡਰ ਚਾਹੀਦਾ ਹੈ ਜਿਸ ਨੇ ਆਪਣੀ ਜਾਨ ਦੀ ਪ੍ਰਵਾਹ ਕੀਤੇ ਬਿਨਾ ਹਲਕਾ ਦੱਖਣੀ ਦੇ ਨਿਵਾਸੀਆਂ ਦੀ ਉਦੋਂ ਬਾਂਹ ਫੜੀ ਸੀ ਜਦੋਂ ਕੋਰੋਨਾ ਦੇ ਕਹਿਰ ਕਾਰਨ ਬਾਕੀ ਲੀਡਰਾਂ ਨੇ ਘਰਾਂ ਤੋਂ ਨਿਕਲਣਾ ਹੀ ਬੰਦ ਕਰ ਦਿਤਾ ਸੀ। ਸ.ਪੰਡੋਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਤਲਬੀਰ ਸਿੰਘ ਗਿੱਲ ਦੀ ਅਗਵਾਈ ਹੇਠ ਅੱਜ ਵੀ ਲੋਕਾ ਦੀ ਸੇਵਾ ’ਚ ਦਿਨ ਰਾਤ ਹਾਜ਼ਰ ਹੈ। ਇਸ ਸਮੇਂ ਕਸ਼ਮੀਰ ਸਿੰਘ ਦੋਧੀ, ਸੁਰਜੀਤ ਸਿੰਘ ਕੰਡਾਂ, ਗੁਰਦਿਆਲ ਸਿੰਘ ਭੁੱਲਰ ਅੰਗਰੇਜ਼ ਸਿੰਘ ਜਸਪਾਲ ਸਿੰਘ  ਰਾਜਪਾਲ ਸਿੰਘ ਨਾਗੀ, ਬਾਬਾ ਅਮਨਦੀਪ ਸਿੰਘ, ਜੇ.ਈ. ਜੀਵਨ ਸਿੰਘ, ਹਰਜਿੰਦਰ ਸਿੰਘ ਦੋਧੀ, ਲਖਬੀਰ ਸਿੰਘ ਬੀਰਾ, ਬਾਬਾ ਗੁਲਸ਼ਨ ਸਿੰਘ, ਸੁਖਦੇਵ ਸਿੰਘ ਨਿੱਜਰ, ਗੁਰਭੇਜ ਸਿੰਘ,ਸੇਖੋਂ  ਪ੍ਰਭਜੋਤ ਸਿੰਘ, ਗੁਰਮੁੱਖ ਸਿੰਘ ਭੁੱਲਰ, ਬਾਬਾ ਅਮਰਜੀਤ ਸਿੰਘ, ਕਸ਼ਮੀਰ ਸਿੰਘ ਭਿੰਡਰ, ਜਸਪਾਲ ਸਿੰਘ ਤੇ ਹੋਰ ਵੀ ਵਾਰਡ ਵਾਸੀ ਹਾਜ਼ਰ ਸਨ।  

Ads on article

Advertise in articles 1

advertising articles 2

Advertise