-->
ਸੁਣੋ ਪੰਜਾਬ ਦੀਆਂ ਮਹਿਲਾ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਕੋਲ਼ੋਂ ਮੰਗਣਗੀਆਂ ਲਿਆਂਦੇ ਤੋਹਫੇ ਦੇ ਰੂਪ ਵਿਚ ਪੇ ਕਮਿਸ਼ਨ।

ਸੁਣੋ ਪੰਜਾਬ ਦੀਆਂ ਮਹਿਲਾ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਕੋਲ਼ੋਂ ਮੰਗਣਗੀਆਂ ਲਿਆਂਦੇ ਤੋਹਫੇ ਦੇ ਰੂਪ ਵਿਚ ਪੇ ਕਮਿਸ਼ਨ।

ਸੁਣੋ ਪੰਜਾਬ ਦੀਆਂ ਮਹਿਲਾ ਕੰਪਿਊਟਰ ਅਧਿਆਪਕ ਮੁੱਖ ਮੰਤਰੀ ਕੋਲ਼ੋਂ ਮੰਗਣਗੀਆਂ ਲਿਆਂਦੇ ਤੋਹਫੇ ਦੇ ਰੂਪ ਵਿਚ ਪੇ ਕਮਿਸ਼ਨ। 

ਅੰਮ੍ਰਿਤਸਰ,8 ਜੁਲਾਈ (ਸੁਖਬੀਰ ਸਿੰਘ) - ਕੰਪਿਊਟਰ ਅਧਿਆਪਕ ਪੰਜਾਬ ਮਹਿਲਾ ਵਿੰਗ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਵਧਾਈ ਦਿੰਦੇ ਹੋਏ ਪਿਛਲੇ ਲੰਮੇ ਸਮੇਂ ਤੋਂ ਉਨ੍ਹਾਂ ਦੀ ਪੇ ਕਮੀਸ਼ਨ ਦੀ ਡਿਮਾਂਡ ਨੂੰ ਪੂਰਾ ਕਰਨ ਲਈ ਹਲਕਾ ਸੰਗਰੂਰ ਵਿਖੇ ਮਿਤੀ 9 ਜੁਲਾਈ 2022 ਨੂੰ ਐਕਸ਼ਨ ਦਾ ਐਲਾਨ ਕੀਤਾ ਹੈ।ਜਾਣਕਾਰੀ ਦਿੰਦਿਆਂ ਹੋਇਆਂ 11 ਮੈਂਬਰੀ ਐਕਸ਼ਨ ਕਮੇਟੀ ਵੱਲੋਂ ਦੱਸਿਆ ਗਿਆ ਕਿ ਪੂਰੇ ਪੰਜਾਬ ਵਿੱਚ ਕੁੱਲ 7 ਹਜ਼ਾਰ ਕੰਪਿਊਟਰ ਅਧਿਆਪਕ ਕੰਮ ਕਰ ਰਹੇ ਹਨ,ਜਿਨ੍ਹਾਂ ਨੂੰ ਮਾਨਯੋਗ ਰਾਜਪਾਲ ਪੰਜਾਬ ਦੀ ਦੇ ਹੁਕਮਾਂ ਅਨੁਸਾਰ ਪਿਕਟਸ ਸੁਸਾਇਟੀ ਅਧੀਨ 2011 ਵਿੱਚ ਰੈਗੂਲਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੱਜ ਤਕ ਦੀਆਂ ਸਰਕਾਰਾਂ ਉਨ੍ਹਾਂ ਨਾਲ ਵਿਤਕਰਾ ਹੀ ਕਰਦੀਆਂ ਆਈਆਂ ਹਨ,ਜਿਨ੍ਹਾਂ ਦੇ ਸਿੱਟਾ ਸਾਡੇ ਉਪਰ ਪੰਜਾਬ ਸਰਕਾਰ ਨੇ ਛੇਵੇਂ ਪੇ ਕਮਿਸ਼ਨ ਦੇ ਲਾਭ ਵੀ ਲਾਗੂ ਨਹੀਂ ਕੀਤੇ। ਉਨ੍ਹਾਂ ਦੱਸਿਆ ਕਿ ਅਸੀਂ ਸਭਨਾਂ ਨੇ ਆਪ ਸਰਕਾਰ ਨੂੰ ਵੀ ਬਦਲਾਅ ਦੀ ਸਰਕਾਰ ਮੰਨਦੇ ਹੋਏ ਵੋਟਾਂ ਪਾ ਕੇ ਜਿਤਾਇਆ ਪਰ ਅਫ਼ਸੋਸ ਹੁਣ ਇਹ ਸਰਕਾਰ ਵੀ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੀ। ਜਿਸ ਕਾਰਨ ਸਮੂਹ ਕੰਪਿਊਟਰ ਅਧਿਆਪਕ ਵਰਗ ਵਿਚ  ਰੋਸ ਪਾਇਆ ਗਿਆ।ਇਸ ਲਈ ਸਮੂਹ ਕੰਪਿਊਟਰ ਮਹਿਲਾ ਅਧਿਆਪਕ ਦੁਆਰਾ ਆਪਣੇ ਬਣਦੇ ਹੱਕ ਲੈਣ ਲਈ ਸੰਗਰੂਰ ਵਿਖੇ ਇਸ ਐਕਸ਼ਨ ਦਾ ਆਗਾਜ਼ ਕਰਨਗੇ ਅਤੇ ਉਨ੍ਹਾਂ ਵੱਲੋਂ ਇਸ ਗੱਲ ਦਾ ਵੀ ਜ਼ਿਕਰ ਕੀਤਾ ਗਿਆ।ਓਨਾਂ ਵਲੋ ਕਿਹਾ ਗਿਆ ਜਦ  ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ,ਉਨ੍ਹਾਂ ਵੱਲੋਂ ਸੰਘਰਸ਼ ਦਾ ਪੱਲਾ ਨਹੀਂ ਛੱਡਿਆ ਜਾਵੇਗਾ।ਇਸ ਵਿਚ ਪੁਰਸ਼ ਅਧਿਆਪਕਾ ਵਲੋ ਵੀ ਮਹਿਲਾ ਵਿੰਗ ਦਾ ਸਾਥ ਦਿੱਤਾ ਜਾਏਗਾ।

Ads on article

Advertise in articles 1

advertising articles 2

Advertise