-->
ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਦਿੱਲੀ ਤੱਕ ਸਜਾਏ ਜਾਣ ਵਾਲੇ ਸਬੰਧੀ ਵਿਚਾਰ ਵਿਟਾਂਦਰਾ

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਦਿੱਲੀ ਤੱਕ ਸਜਾਏ ਜਾਣ ਵਾਲੇ ਸਬੰਧੀ ਵਿਚਾਰ ਵਿਟਾਂਦਰਾ

ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ
ਦਿੱਲੀ ਤੱਕ ਸਜਾਏ ਜਾਣ ਵਾਲੇ ਸਬੰਧੀ ਵਿਚਾਰ ਵਿਟਾਂਦਰਾ
ਅੰਮ੍ਰਿਤਸਰ, 22 ਜੁਲਾਈ ( ਸੁਖਬੀਰ ਸਿੰਘ ) ਸ਼ਹੀਦ ਬਾਬਾ ਜੀਵਨ ਸਿੰਘ ਨਿਸ਼ਕਾਮ ਸੇਵਾ ਸੁਸਾਇਟੀ (ਰਜਿ.) ਦੀ ਮੀਟਿੰਗ ਗੁਰਦੁਆਰਾ ਬਾਬਾ ਜੀਵਨ ਸਿੰਘ, ਅੰਨਗੜ ਵਿਖੇ ਚੇਅਰਮੈਨ ਜਥੇ. ਚਰਨ ਸਿੰਘ ਮੱਟੂ ਦੀ ਪ੍ਰਧਾਨਗੀ ਹੇਠ ਹੋਈ । ਮੀਟਿੰਗ ਵਿੱਚ ਸੁਸਾਇਟੀ ਦੇ ਸਾਬਕਾ ਸਰਪ੍ਰਸਤ ਬਾਬਾ ਭੁਪਿੰਦਰ ਸਿੰਘ ਪਟਿਆਲਾ ਵੱਲੋਂ ਸੁਸਾਇਟੀ ਨੂੰ ਪਾਟੋਧਾੜ ਕਰਨ ਦੀ ਕੋਸ਼ਿਸ਼ ਕਰਨ ਦੇ ਯਤਨਾਂ ਦੀ ਨਿੰਦਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਲਈ ਸੁਸਾਇਟੀ ਨੂੰ ਪਹਿਲਾਂ ਵੇਚਣ ਦੀ ਕੋਸ਼ਿਸ਼ ਕੀਤੀ ਸੀ ਅਤੇ ਆਪਣੇ ਤੌਰ ਤੇ ਸੁਸਾਇਟੀ ਦਾ ਨਵਾਂ ਚੇਅਰਮੈਨ ਤੇ ਪੰਜਾਬ ਪ੍ਰਧਾਨ ਨਿਯੁਕਤ ਕੀਤੀ ਸੀ ਪਰ ਅੱਜ ਸਾਰੇ ਆਹੁਦੇਦਾਰਾਂ ਨੇ ਇੱਕਜੁਟਤਾ ਦਾ ਪ੍ਗਟਾਵਾ ਕੀਤਾ । ਇਸਤੋਂ ਇਲਾਵਾ 3 ਸਤੰਬਰ ਨੂੰ ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਅੰਮ੍ਰਿਤਸਰ ਤੋਂ ਦਿੱਲੀ ਤੱਕ ਸਜਾਏ ਜਾਣ ਵਾਲੇ 23 ਚੇਤਨਾ ਮਾਰਚ ਦੀਆਂ ਤਿਆਰੀਆਂ ਲਈ ਵਿਚਾਰ ਵਿਟਾਂਦਰਾ ਕੀਤਾ ।
  ਇਸ ਮੌਕੇ ਤੇ ਸੁਸਾਇਟੀ ਦੇ ਕਨਵੀਨਰ ਐਡਵੋਕੇਟ ਕੁੰਵਰ ਉੰਕਾਰ ਸਿੰਘ ਨਰੂਲਾ, ਉਪ ਚੇਅਰਮੈਨ ਅਮਨਦੀਪ ਸਿੰਘ ਖਾਲਸਾ, ਜਨਰਲ ਸਕੱਤਰ ਕਸ਼ਮੀਰ ਸਿੰਘ ਰੰਧਾਵਾ, ਪੰਜਾਬ ਪ੍ਰਧਾਨ ਬਾਬਾ ਜੋਰਾ ਸਿੰਘ ਵੱਲਾ, ਜਿਲ੍ਹਾ ਪ੍ਰਧਾਨ ਜੱਗਚਾਨਣ ਸਿੰਘ ਗਿੱਲ ਸਾਬਕਾ ਕੌੰਸਲਰ, ਜਥੇ. ਸੰਤੋਖ ਸਿੰਘ, ਭੁਪਿੰਦਰ ਸਿੰਘ ਮੱਟੂ ਸਾਬਕਾ ਜਿਲ੍ਹਾ ਭਾਸ਼ਾ ਅਫਸਰ, ਬਾਬਾ ਸਵਿੰਦਰ ਸਿੰਘ ਪਰਿੰਗੜੀ ਵਾਲੇ ਪੱਟੀ, ਹਰਭਜਨ ਸਿੰਘ ਰਈਆ, ਜਥੇ.ਪੰਜਾਬ ਸਿੰਘ, ਬਾਬਾ ਬਲਵਿੰਦਰ ਸਿੰਘ ਪੇ੍ਮੀ ਜਲੰਧਰ, ਸਵਿੰਦਰ ਸਿੰਘ ਕੋਟ ਖਾਲਸਾ, ਬਲਕਾਰ ਸਿੰਘ ਅੰਨਗੜ ਜਥੇ.ਬਾਬਾ ਮੇਵਾ ਸਿੰਘ ਸੀ੍ ਅਨੰਦਪੁਰ ਸਾਹਿਬ ਵਾਲੇ ਆਦਿ ਹਾਜ਼ਰ ਸਨ ।। 

Ads on article

Advertise in articles 1

advertising articles 2

Advertise