-->
ਪੰਜਾਬ ਦੇ ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਦੀ ਪਹਿਲੀ ਰਾਜ ਪੱਧਰੀ ਮੁਹਿੰਮ ਤਹਿਤ ਸ: ਸੀ: ਸੈ: ਸਕੂਲ  ਕਰਮਪੁਰਾ ਅਤੇ ਵੱਲਾਂ  ਵਿਖੇ ਲਗਾਏ ਪੌਦੇ..ਹਰਿਆਵਲ ਪੰਜਾਬ

ਪੰਜਾਬ ਦੇ ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਦੀ ਪਹਿਲੀ ਰਾਜ ਪੱਧਰੀ ਮੁਹਿੰਮ ਤਹਿਤ ਸ: ਸੀ: ਸੈ: ਸਕੂਲ ਕਰਮਪੁਰਾ ਅਤੇ ਵੱਲਾਂ ਵਿਖੇ ਲਗਾਏ ਪੌਦੇ..ਹਰਿਆਵਲ ਪੰਜਾਬ

ਪੰਜਾਬ ਦੇ ਸਕੂਲਾਂ ਵਿੱਚ ਫਲਦਾਰ ਬੂਟੇ ਲਗਾਉਣ ਦੀ ਪਹਿਲੀ ਰਾਜ ਪੱਧਰੀ ਮੁਹਿੰਮ
ਤਹਿਤ ਸ: ਸੀ: ਸੈ: ਸਕੂਲ  ਕਰਮਪੁਰਾ ਅਤੇ ਵੱਲਾਂ  ਵਿਖੇ ਲਗਾਏ ਪੌਦੇ..ਹਰਿਆਵਲ ਪੰਜਾਬ
ਅੰਮ੍ਰਿਤਸਰ,15 ਜੁਲਾਈ ( ਸੁਖਬੀਰ ਸਿੰਘ ) - ਪਿਛਲੇ ਕਈ ਦਹਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਹਿਰੀਕਰਨ ਹੋਣ ਕਰਕੇ ਜੰਗਲਾਂ ਦਾ ਬਹੁਤ ਸਾਰਾ ਹਿੱਸਾ  ਖ਼ਤਮ ਹੋ ਗਿਆ ਹੈ। ਰੁੱਖ ਧਰਤੀ ਉੱਪਰ ਹਰਾ ਸੋਨਾ ਹਨ ਪਰ ਅਸੀਂ ਇਸ ਸੋਨੇ ਨੂੰ ਬਚਾਉਣ ਲਈ ਲੋੜੀਂਦੇ ਸਾਰਥਕ ਯਤਨ ਨਹੀਂ ਕਰ ਸਕੇ। ਜਿਸ ਕਾਰਨ ਪੰਜਾਬ ਅਤੇ ਹਰਿਆਣਾ ਵਿੱਚ ਗਰੀਨ ਕਵਰ ਭਾਰਤ ਵਿੱਚ ਸਭ ਤੋਂ ਥੱਲੇ ਹੈ। ਜ਼ੋ ਪੰਜਾਬ ਵਿੱਚ 33% ਤੋਂ ਘੱਟ ਕੇ 5-6 % ਹੀ ਰਹਿ ਗਿਆ ਹੈ। ਜਿਸ ਕਾਰਨ ਆਲਮੀ ਤਪਸ਼ ਬਹੁਤ ਵੱਧ ਰਹੀ ਹੈ ਜ਼ੋ ਬਰਸਾਤਾਂ ਘੱਟ ਹੋਣ ਦਾ ਕਾਰਣ ਬੰਨ ਰਹੀ ਹੈ। ਰੁੱਖਾਂ ਨੂੰ ਵੱਡੀ ਪੱਧਰ ਤੇ ਲਗਾਉਣ ਦੀ ਮੁਹਿੰਮ,  ਗਰੀਨ ਕਵਰ ਨੂੰ ਬਹਾਲ ਕਰਨ ਲਈ ਇੱਕ ਬਹੁਤ ਵਧੀਆ ਤਰੀਕਾ ਹੈ। ਸਰਕਾਰ ਵੱਲੋਂ ਅੱਜ ਪੂਰੇ ਸੂਬੇ ਵਿੱਚ  ਫਲਦਾਰ ਰੁੱਖ ਲਗਾਉਣ ਦੀ ਮੁਹਿੰਮ  ਦੀ ਸ਼ੁਰੂਆਤ ਕੀਤੀ ਗਈ ਹੈ। ਜਿਸਦਾ ਉਦੇਸ਼ ਵਾਤਾਵਰਣ ਸੰਤੁਲਨ ਨੂੰ ਸੁਰੱਖਿਅਤ ਰੱਖਣਾ ਹੈ। ਰਾਜ ਪੱਧਰੀ ਇਸ ਪਹਿਲੀ ਫਲਦਾਰ ਬੂਟੇ ਲਗਾਉਣ ਦੀ ਮੁਹਿੰਮ ਤਹਿਤ ਜਿੱਲਾ ਅੰਮ੍ਰਿਤਸਰ ਵਿੱਚ ਬਾਗਬਾਨੀ ਵਿਭਾਗ, ਸਿੱਖਿਆ ਵਿਭਾਗ, ਜਿਲਾ ਪ੍ਰਸਾਸਨ, ਹਰਿਆਵਲ ਪੰਜਾਬ, ਅੰਮ੍ਰਿਤਸਰ ਵਿਕਾਸ ਮੰਚ ਦੀ ਸ਼ਮੂਲੀਅਤ ਨਾਲ ਸਰਕਾਰੀ ਰਿਸੋਰਸ ਸੈਂਟਰ, ਕਰਮਪੁਰਾ, ਰਣਜੀਤ ਐਵੀਨਿਉ ਵਿਖੇ ਫਲਦਾਰ ਬੂਟੇ ਲਗਾਏ ਗਏ।
ਇਸ ਮੌਕੇ  ਸ੍ਰ ਮਨਕੰਵਲ ਸਿੰਘ ਚਾਹਲ, ਐਸ਼ ਡੀ ਐਮ ਅੰਮ੍ਰਿਤਸਰ 1, ਡਿਪਟੀ ਡਰੈਕਟਰ ਬਾਗਬਾਨੀ ਸ੍ਰ ਤੇਜਿੰਦਰ ਸਿੰਘ, ਇੰਜ ਦਲਜੀਤ ਸਿੰਘ ਕੋਹਲੀ, ਜਲ ਸਰੰਕਸਨ ਪ੍ਰਮੁੱਖ ਹਰਿਆਵਲ ਪੰਜਾਬ ਅਤੇ ਮੈਂਬਰ ਜਿਲਾ ਸਿਟੀਜਨ ਵਾਤਾਵਰਣ ਕਮੇਟੀ ਅਮ੍ਰਿਤਸਰ, ਸਹਾਇਕ ਡਿਪਟੀ ਡਰੈਕਟਰ ਬਾਗਬਾਨੀ  ਸ੍ਰ ਜਸਪਾਲ ਸਿੰਘ, ਜਿੱਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸ੍ਰ ਰਜੇਸ ਸ਼ਰਮਾ, ਅੰਮ੍ਰਿਤਸਰ ਵਿਕਾਸ ਮੰਚ ਤੋਂ ਇੰਜ ਮਨਜੀਤ ਸਿੰਘ ਸੈਣੀ, ਅਤੇ ਹੋਰ ਪਤਵੰਤੇ ਸੱਜਨਾਂ ਨੇ ਫਲਦਾਰ ਬੂਟੇ ਲਗਾਏ ਅਤੇ  ਹਰਿਆਵਲ ਪੰਜਾਬ ਵੱਲੋਂ ਸ ਸ ਸਮਰਾਟ ਸਕੂਲ ਵੱਲਾਂ ਦੇ ਪ੍ਰਿੰਸੀਪਲ ਅਤੇ ਸਟਾਫ ਨਾਲ ਮਿਲ ਵੀ ਪੌਦੇ ਲਗਾਏ । ਸਜਨਤਕ ਜਾਗੁਰਤਾ ਲਈ ਸੁਨੇਹਾ ਦਿੱਤਾ ਕਿ ਰੁੱਖਾਂ ਦਾ ਸਾਡੇ ਜੀਵਨ ਵਿੱਚ ਬਹੁਤ ਮਹੱਤਵਪੂਰਨ ਸਥਾਨ ਹੈ ਅਤੇ ਰੁੱਖ ਆਕਸੀਜਨ ਦੇ ਕਾਰਖਾਨੇ ਵੀ ਹਨ, ਇਸ ਲਈ ਸਾਨੂੰ ਮਨੁੱਖਤਾ ਦੀ ਬਿਹਤਰੀ ਲਈ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ।।

Ads on article

Advertise in articles 1

advertising articles 2

Advertise