-->
ਐਕਸਾਈਜ਼ ਵਿਭਾਗ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਠੇਕੇ ਤੋਂ ਵਿਕ ਰਹੀ ਖੁੱਲ੍ਹੀ ਸ਼ਰਾਬ

ਐਕਸਾਈਜ਼ ਵਿਭਾਗ ਦੀਆਂ ਹਦਾਇਤਾਂ ਨੂੰ ਛਿੱਕੇ ਟੰਗ ਕੇ ਠੇਕੇ ਤੋਂ ਵਿਕ ਰਹੀ ਖੁੱਲ੍ਹੀ ਸ਼ਰਾਬ

ਅੰਮ੍ਰਿਤਸਰ, 9 ਜੁਲਾਈ  (ਕੁਲਦੀਪ ਸਿੰਘ/ਸੁਖਬੀਰ ਸਿੰਘ ) - ਜ਼ਿਲ੍ਹੇ  'ਚ ਦਿਹਾਤੀ ਅਤੇ ਸ਼ਹਿਰੀ ਖੇਤਰਾਂ ਵਿੱਚ ਸ਼ਰਾਬ ਦੇ ਠੇਕਿਆ
ਤੇ ਸ਼ਰੇਆਮ ਵੇਚੀ ਜਾ ਰਹੀ ਖੁੱਲੀ ਸ਼ਰਾਬ ਜਿਸ ਨਾਲ਼ ਐਕਸਾਈਜ਼ ਵਿਭਾਗ ਵਲੋ ਜਾਰੀ ਕੀਤੀਆਂ ਗਈਆਂ ਹਦਾਇਤਾਂ ਨੂੰ ਸ਼ਰੇਆਮ ਛਿੱਕੇ ਤੇ ਟੰਗਿਆ ਜਾ ਰਿਹਾ ਹੈ ਹੈਰਾਨੀ ਵਾਲੀ ਗੱਲ ਇਹ ਹੈ ਕਿ ਐਕਸਾਈਜ਼ ਵਿਭਾਗ ਦੇ ਸੰਬਧਤ ਈ ਟੀ ਓ ਇਲਾਕ਼ਾ ਇੰਸਪੈਕਟਰਾ ਨੂੰ ਵੀ ਇਸ ਬਾਰੇ ਜਾਣਕਾਰੀ ਨਹੀਂ ਹੈ ਪੱਤਰਕਾਰਾਂ ਵਲੋਂ ਮੌਕੇ ਤੇ ਜਾ ਕੇ ਵੇਖਿਆ ਗਿਆ ਕਿ ਸ਼ਰੇਆਮ ਗ੍ਰਾਹਕਾਂ ਨੂੰ
ਖੁੱਲੀ ਸ਼ਰਾਬ ਦਿੱਤੀ ਜਾ ਰਹੀ ਹੈ ਸਵਾਲ ਇਹ ਹੈ ਕਿ ਇਹਨਾਂ ਸ਼ਰਾਬ ਦੇ ਠੇਕੇ ਵਾਲਿਆ ਨੂੰ ਖੁੱਲੀ ਸ਼ਰਾਬ ਵੇਚਣ ਲਈ ਐਕਸਾਈਜ਼ ਵਿਭਾਗ ਦੇ ਕਿਸ ਉੱਚ ਅਧਿਕਾਰੀ ਵਲੋਂ ਮਨਜ਼ੂਰੀ ਦਿੱਤੀ ਗਈ ਇਹਨਾ ਸ਼ਰਾਬ ਦੇ ਠੇਕਿਆਂ ਦੀ ਈ ਟੀ ਓ ਅਤੇ ਇਲਾਕ਼ਾ ਇੰਸਪੈਕਟਰਾ ਵਲੋ ਸਮੇਂ ਸਮੇਂ ਤੇ ਚੈਕਿੰਗ ਕਿਉੰ ਨਹੀਂ ਕੀਤੀ ਜਾਂਦੀ ਐਕਸਾਈਜ਼ ਕਮਿਸ਼ਨਰ ਪੰਜਾਬ ਸ੍ਰੀ ਵਰੁਨ ਰੁੰਜਮ ਜੀ ਨੂੰ ਚਾਹੀਦਾ ਹੈ ਕਿ ਸ਼ਰੇਆਮ ਖੁੱਲੀ ਸ਼ਰਾਬ ਵੇਚਣ ਵਾਲਿਆਂ ਉੱਪਰ ਬਣਦੀ ਕਾਰਵਾਈ ਕਰਨ ਲਈ ਹੁਕਮ ਜਾਰੀ ਕੀਤੇ ਜਾਣ ਅਤੇ ਇਹਨਾ ਨੂੰ ਕਿਸ ਅਧਿਕਾਰੀ ਵਲੋ ਖੁੱਲੀ ਸ਼ਰਾਬ ਵੇਚਣ ਦੀ ਮਨਜੂਰੀ ਦਿੱਤੀ ਗਈ ਇਸਦੀ ਪੜਤਾਲ ਕੀਤੀ ਜਾਵੇ ।

Ads on article

Advertise in articles 1

advertising articles 2

Advertise