-->
ਸ਼ੋਰ ਪ੍ਰਦੂਸ਼ਣ ਰੋਕਣ ਲਈ ਲਾਊਡ ਸਪੀਕਰ/ਡੀ.ਜੇ. ਉੱਚੀ ਅਵਾਜ ’ਚ ਚਲਾਊਣ ਤੇ ਪਾਬੰਦੀ

ਸ਼ੋਰ ਪ੍ਰਦੂਸ਼ਣ ਰੋਕਣ ਲਈ ਲਾਊਡ ਸਪੀਕਰ/ਡੀ.ਜੇ. ਉੱਚੀ ਅਵਾਜ ’ਚ ਚਲਾਊਣ ਤੇ ਪਾਬੰਦੀ

ਟ੍ਰਾਂਸਪੋਰਟ ਮੰਤਰੀ ਮੂਲਸ਼ੋਰ ਪ੍ਰਦੂਸ਼ਣ ਰੋਕਣ ਲਈ
ਲਾਊਡ ਸਪੀਕਰ/ਡੀ.ਜੇ. ਉੱਚੀ ਅਵਾਜ ’ਚ ਚਲਾਊਣ ਤੇ ਪਾਬੰਦੀ
ਅੰਮ੍ਰਿਤਸਰ, 26 ਜੁਲਾਈ ( ਸੁਖਬੀਰ ਸਿੰਘ ) - ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼ਹਿਰ, ਸ: ਪਰਮਿੰਦਰ ਸਿੰਘ ਭੰਡਾਲ ਨੇ ਫ਼ੌਜਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ  ਹੋਇਆਂ ਆਪਣੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਐਮਰਜੈਸੀ ਹਲਾਤਾਂ ਨੂੰ ਛੱਡ ਕੇ ਧਾਰਮਿਕ ਅਦਾਰਿਆਂ, ਵਿਆਹਾਂ ਦੇ ਮੌਕੇ ਉੱਚੀ ਅਵਾਜ ਵਿੱਚ ਡੀ.ਜੇ. ਚਲਾਉਣ ਅਤੇੇ ਪ੍ਰਬੰਧਕਾਂ ਵੱਲੋਂ ਆਮ ਪਬਲਿਕ ਵੱਲੋਂ ਕਿਸੇ ਵੀ ਕਿਸਮ ਦਾ ਸ਼ੋਰ ਸੰਗੀਤ ਅਤੇ ਉੱਚੀ ਅਵਾਜ਼ ਕਰਨ ਵਾਲਾ ਕੋਈ ਵੀ ਯੰਤਰ ਜਾ ਵਜਾਉਣ ਤੇ ਮੁਕੰਮਲ ਪਾਬੰਦੀ ਹੋਵੇਗੀ। ਜੇਕਰ ਇਸ ਸਮੇਂ ਅੰਦਰ ਕੋਈ ਉੱਚੀ ਅਵਾਜ ਵਿੱਚ ਲਾਊਡ ਸਪੀਕਰ/ਡੀ.ਜੇ. ਚੱਲਣ ਦਾ ਪ੍ਰੋਗਰਾਮ ਹੋਵੇ ਤਾਂ ਸਬੰਧਤ ਵਿਭਾਗ ਪਾਸੋਂ ਅਗਿਆ ਲੈਣੀ ਜਰੂਰੀ ਹੈ ਨਿਰਧਾਰਤ ਅਵਾਜ਼ ਤੋਂ ਵੱਧ ਲਾਊਡ ਸਪੀਕਰ/ਡੀ.ਜੇ. ਚਲਾਉਣ ਦੀ ਵਰਤੋਂ ਕਰਨ ਤੇ ਰਾਤ 10.00 ਵਜੇ ਤੋਂ ਸਵੇਰੇ 06.00 ਵਜੇ ਤੱਕ ਮੁਕੰਮਲ ਪਾਬੰਦੀ ਲਗਾਈ ਹੈ।
ਹੁਕਮਾਂ ਵਿੱਚ ਇਹ ਸਪਸ਼ਟ ਕੀਤਾ ਗਿਆ ਹੈ ਕਿ ਉੱਚੀ ਅਵਾਜ ਵਿੱਚ ਲਾਊਡ ਸਪੀਕਰ/ਡੀ.ਜੇ. ਚੱਲਣ ਨਾਲ ਆਮ ਨਾਗਰਿਕ, ਜਾਨਵਰ ਪਛੀਆਂ ਅਤੇ ਬਿਮਾਰ ਅਤੇ ਲਾਚਾਰ ਵਿਅਕਤੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲਾਊਡ ਸਪੀਕਰ/ਡੀ.ਜੇ. ਉੱਚੀ ਆਵਾਜ ਦੀ ਵਰਤੋਂ ਕਰਨ ਨਾਲ ਜਨਤਕ ਸ਼ਾਂਤੀ ਭੰਗ ਹੋਣ ਅਤੇ ਦੁਰਘਟਨਾਵਾਂ ਹੋਣ ਦੀ ਸੰਭਾਵਨਾ ਵੀ ਵੱਧ ਜਾਂਦੀ ਹੈ ਅਤੇ ਇਸ ਨਾਲ ਸਰਕਾਰੀ ਅਤੇ ਗੈਰ ਸਰਕਾਰੀ ਜਾਇਦਾਦ ਦੇ ਨੁਕਸਾਨ ਹੋਣ ਦਾ ਅੰਦੇਸ਼ਾ ਵੀ ਵੱਧ ਜਾਂਦਾ ਹੈ। ਇਸ ਲਈ ਇਸ ਤੇ ਪਾਬੰਦੀ ਲਗਾਉਣੀ ਜ਼ਰੂਰੀ ਹੈ। ਇਹ ਹੁਕਮ ਇੱਕ ਤਰਫਾ ਪਾਸ ਕੀਤਾ ਜਾਂਦਾ ਹੈ। ਇਹ ਹੁਕਮ 23 ਨਵੰਬਰ 2022 ਤੱਕ ਲਾਗੂ ਰਹੇਗਾ। 

Ads on article

Advertise in articles 1

advertising articles 2

Advertise