-->
GNDU ਦਾ NIRF ਦੀ ਰੈਕਿੰਗ ਵਿਚ 44ਵਾਂ ਸਥਾਨ ਆਉਣ ਤੇ ਮਨਾਈ ਖੁਸ਼ੀ

GNDU ਦਾ NIRF ਦੀ ਰੈਕਿੰਗ ਵਿਚ 44ਵਾਂ ਸਥਾਨ ਆਉਣ ਤੇ ਮਨਾਈ ਖੁਸ਼ੀ

GNDU ਦਾ NIRF ਦੀ ਰੈਕਿੰਗ
ਵਿਚ 44ਵਾਂ ਸਥਾਨ ਆਉਣ ਤੇ ਮਨਾਈ ਖੁਸ਼ੀ
ਅੰਮ੍ਰਿਤਸਰ,15 ਜੁਲਾਈ ( ਸੁਖਬੀਰ ਸਿੰਘ ) - ਕੇਂਦਰੀ ਸਿੱਖਿਆ ਮੰਤਰੀ ਸ੍ਰੀ ਧਰਮਿੰਦਰਾ ਪ੍ਰਧਾਨ ਨੇ ਅੱਜ ਭਾਰਤ ਦੇ ਵੱਖ ਵੱਖ ਵਿਦਿਅਕ ਅਦਾਰਿਆਂ ਦੀ ਕਾਰਗੁਜ਼ਾਰੀ ਦੇ ਮਾਪਢੰਡ NIRF ਦੀ ਰੈਕਿੰਗ ਜਾਰੀ ਕੀਤੀ ਜਿਸ ਅਨੁਸਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਪੂਰੇ ਭਾਰਤ ਵਿੱਚੋਂ 44 ਵਾਂ ਸਥਾਨ ਆਇਆ ਹੈ ਜਦੋਂ ਕਿ ਯੂਨੀਵਰਸਿਟੀ ਪਿਛਲੇ ਸਾਲ 53ਵੇਂ ਨੰਬਰ ਤੇ ਸੀ। ਪਿਛਲੇ ਸਾਲ ਦੇ ਮੁਕਾਬਲੇ ਵਿਚ ਬੇਹਤਰ ਰੈਕਿੰਗ ਆਉਣ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਸਕੱਤਰ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਮਾਨਯੋਗ ਪ੍ਰੋ. (ਡਾ.) ਜਸਪਾਲ ਸਿੰਘ ਸੰਧੂ ਅਤੇ ਰਜਿਸਟਰਾਰ ਪ੍ਰੋ. (ਡਾ.) ਕਰਨਜੀਤ ਸਿੰਘ ਕਾਹਲੋਂ ਨੂੰ ਵਧਾਈ ਦਿੱਤੀ। ਇਸ ਰੈਕਿੰਗ ਵਿਚ ਕੇਂਦਰੀ ਯੂਨੀਵਰਸਿਟੀਆਂ, ਨਾਮਵਰ ਸੰਸਥਾਵਾਂ, ਪ੍ਰਾਈਵੇਟ ਅਤੇ ਡੀਮਡ ਯੂਨੀਵਰਸਿਟੀਆਂ ਸਮੇਤ ਦੇਸ਼ ਭਰ ਦੀਆਂ 7254 ਉੱਚ ਵਿਦਿਅਕ ਸੰਸਥਾਵਾਂ ਨੇ ਭਾਗ ਲਿਆ ਸੀ। ਇਸ ਰੈਕਿੰਗ ਵਿਚ ਯੂਨੀਵਰਸਿਟੀ ਪੰਜਾਬ ਵਿੱਚੋ ਪਹਿਲੇ ਨੰਬਰ ਤੇ ਹੈ। ਸਕੱਤਰ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਇਹ ਪ੍ਰਾਪਤੀ ਮਾਨਯੋਗ ਵਾਈਸ ਚਾਂਸਲਰ ਸਾਹਿਬ ਦੀ ਦੂਰਅੰਦੇਸ਼ੀ ਸੋਚ, ਯੂਨੀਵਰਸਿਟੀ ਦੇ ਅਧਿਆਪਨ ਅਤੇ ਗੈਰ-ਅਧਿਆਪਨ ਕਰਮਚਾਰੀਆਂ ਦੇ ਸਮਰਥਨ ਕਾਰਨ ਹੀ ਸੰਭਵ ਹੋ ਸਕੀ ਹੈ। ਉਨ੍ਹਾਂ ਕਿਹਾ ਕਿ ਵਾਈਸ ਚਾਂਸਲਰ ਸਾਹਿਬ ਦੀ ਗਤੀਸ਼ੀਲ ਅਗਵਾਈ ਵਿਚਉਣ ਯੂਨੀਵਰਸਿਟੀ ੳਾਲੇ ਦਿਾਂ ਹੋਰ ਬੁਲੰਦੀਆਂ ਛੁਹੇਗੀ ਅਤੇ ਦਿਨ ਦੁੱਗਣੀ ਅਤੇ ਰਾਤ ਚੌਗਣੀ ਤਰੱਕੀ ਕਰੇਗੀ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸ੍ਰ. ਜਗੀਰ ਸਿੰਘ, ਸ੍ਰ. ਮਨਵਿੰਦਰ ਸਿੰਘ, ਸ੍ਰੀ. ਗੁਰਮੀਤ ਥਾਪਾ, ਸ੍ਰ. ਹਰਪਾਲ ਸਿੰਘ, ਸ੍ਰੀ ਕੰਵਲਜੀਤ ਕੁਮਾਰ, ਸ੍ਰੀ. ਸੁਖਵਿੰਦਰ ਸਿੰਘ ਬਰਾੜ, ਸ੍ਰੀਮਤੀ ਸਰਬਜੀਤ ਕੌਰ, ਸ੍ਰੀਮਤੀ ਹਰਦੀਪ ਕੌਰ, ਸ੍ਰ. ਕੁਲਜਿੰਦਰ ਸਿੰਘ ਬੱਲ, ਸ੍ਰ. ਸਤਵੰਤ ਸਿੰਘ ਬਰਾੜ, ਸ੍ਰੀ ਰੂਪ ਚੰਦ, ਸ੍ਰੀ ਅਜੈ ਕੁਮਾਰ, ਸ੍ਰ. ਹਰਚਰਨ ਸਿੰਘ ਸੰਧੂ, ਸ੍ਰੀ. ਆਤਮਾ ਰਾਮ, ਸ੍ਰ. ਮੋਹਨਦੀਪ ਸਿੰਘ ਸਮੇਤ ਵੱਡੀ ਗਿਣਤੀ ਵਿਚ ਕਰਮਚਾਰੀ ਹਾਜ਼ਰ ਸਨ।

Ads on article

Advertise in articles 1

advertising articles 2

Advertise