-->
15 ਅਗਸਤ ਨੂੰ 75 ਮੁਹੱਲਾ ਕਲੀਨਿਕਾਂ ਦੇ ਕੀਤੇ ਜਾਣਗੇ ਉਦਘਾਟਨ : ਮਿਆਦੀਆਂ

15 ਅਗਸਤ ਨੂੰ 75 ਮੁਹੱਲਾ ਕਲੀਨਿਕਾਂ ਦੇ ਕੀਤੇ ਜਾਣਗੇ ਉਦਘਾਟਨ : ਮਿਆਦੀਆਂ

15 ਅਗਸਤ ਨੂੰ 75 ਮੁਹੱਲਾ ਕਲੀਨਿਕਾਂ ਦੇ ਕੀਤੇ
ਜਾਣਗੇ ਉਦਘਾਟਨ : ਮਿਆਦੀਆਂ
ਅੰਮ੍ਰਿਤਸਰ, 11 ਅਗਸਤ ( ਸੁਖਬੀਰ ਸਿੰਘ ) - ਪਿੰਡ ਬੋਪਾਰਾਏ ਬਾਜ ਸਿੰਘ ਵਿਖੇ ਪਰਜੀਤ ਸਿੰਘ ਬੋਪਾਰਾਏ ਦੇ ਗ੍ਰਹਿ ਵਿਖੇ ਆਪ ਵਰਕਰਾਂ ਦੀ ਇੱਕ ਹੰਗਾਮੀ ਮੀਟਿੰਗ ਸਮੇਂ ਹਲਕਾ ਰਾਜਾਸਾਂਸੀ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਦੇਵ ਸਿੰਘ ਮਿਆਦੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 15 ਅਗਸਤ ਨੂੰ 75 ਮੁਹੱਲਾ ਕਲੀਨਿਕਾਂ ਦੇ ਉਦਘਾਟਨ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਹੇਠ ਚੱਲ ਰਹੀ ਸਰਕਾਰ ਨੇ ਕੀਤੇ ਚੰਗੇ ਕੰਮਾਂ ਦੀ ਬਦੌਲਤ ਪੰਜਾਬ ਵਾਸੀਆਂ ਦੇ ਦਿਲ ਜਿੱਤ ਲਏ ਹਨ, ਜਿਸ ਕਰਕੇ ਲੋਕ ਆਪ ਮੁਹਾਰੇ ਹੀ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ । ਪਿੰਡ ਦੇ ਅਕਾਲੀ ਦਲ ਅਤੇ ਕਾਂਗਰਸ ਪਾਰਟੀਆਂ ਨੂੰ ਛੱਡਕੇ ਆਪ ਵਿੱਚ ਸ਼ਾਮਿਲ ਹੋਣ ਵਾਲੇ ਸਾਬਕਾ ਸਰਪੰਚ ਗੁਰਨਾਮ ਸਿੰਘ ਬੋਪਾਰਾਏ, ਗੁਰਚਰਨ ਸਿੰਘ ਬੋਪਾਰਾਏ, ਮਾਸਟਰ ਬਲਵਿੰਦਰ ਸਿੰਘ ਬੋਪਾਰਾਏ, ਨਿਸ਼ਾਨ ਸਿੰਘ, ਜੋਗਿੰਦਰ ਸਿੰਘ, ਗੁਰਵਿੰਦਰ ਸਿੰਘ, ਹਰਵਿੰਦਰ ਸਿੰਘ, ਸੁਖਦੇਵ ਸਿੰਘ ਨੰਬਰਦਾਰ, ਮਸਤਾਨ ਸਿੰਘ, ਹਰਭੇਜ ਸਿੰਘ, ਬੂਟਾ ਸਿੰਘ, ਬਖਸ਼ੀਸ਼ ਸਿੰਘ , ਗੁਰਲਾਲ ਸਿੰਘ, ਗੈਵੀ ਬੋਪਾਰਾਏ, ਭੇਜਾ ਸਿੰਘ ਆਦਿ ਨੂੰ ਸ.ਮਿਆਦੀਆਂ ਵੱਲੋਂ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਡਾ.ਭਗਵੰਤ ਸਿੰਘ ਖਿਆਲਾ, ਦਲਜੀਤ ਸਿੰਘ ਮਿਆਦੀਆਂ, ਹਰਪ੍ਤਾਪ ਸਿੰਘ ਖਿਆਲਾ, ਹਰਵਿੰਦਰ ਸਿੰਘ ਸੈਕਟਰੀ ਆਦਿ ਹਾਜ਼ਰ ਸਨ ।

Ads on article

Advertise in articles 1

advertising articles 2

Advertise