-->
ਡਾਇਰੈਕਟਰ ਸਿੱਖਿਆ ਵਿਭਾਗ ਨੇ ਜਾਂਚ ਰਿਪੋਰਟ ਮੰਗੀ 15 ਦਿਨਾਂ 'ਚ

ਡਾਇਰੈਕਟਰ ਸਿੱਖਿਆ ਵਿਭਾਗ ਨੇ ਜਾਂਚ ਰਿਪੋਰਟ ਮੰਗੀ 15 ਦਿਨਾਂ 'ਚ

ਡਾਇਰੈਕਟਰ ਸਿੱਖਿਆ ਵਿਭਾਗ ਨੇ
ਜਾਂਚ ਰਿਪੋਰਟ ਮੰਗੀ 15 ਦਿਨਾਂ ' ਚ
ਅੰਮ੍ਰਿਤਸਰ, 14,ਅਗਸਤ ( ਸੁਖਬੀਰ ਸਿੰਘ ) - ਜਿਲ੍ਹਾ ਅੰਮ੍ਰਿਤਸਰ ਦੇ ਮਾਨਤਾ ਪ੍ਰਾਪਤ ਸਕੂਲਾਂ ਦੀ ਜਾਂਚ ਨੂੰ ਲੈ ਕੇ ਸਿੱਖਿਆ ਵਿਭਾਗ ਹਰਕਤ ਵਿੱਚ ਆ ਗਿਆ ਹੈ ਨਿੱਜੀ ਸਕੂਲਾਂ ਖਿਲਾਫ ਕੀਤੀ ਜਾ ਰਹੀ ਸੰਭਾਵਿਤ ਕਾਰਵਾਈ ਬਾਰੇ ਜਾਣਕਾਰੀ ਦਿੰਦੇ ਹੋਏ ਕੌਂਮੀ ਘੱਟ ਗਿਣਤੀਆਂ ਲੋਕ ਭਲਾਈ ਸੰਸਥਾ (ਰਜਿ) ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸਿੱਖਿਆ ਦਾ ਅਧਿਕਾਰ ਕਨੂੰਨ 2005 ਦੀ ਉਲੰਘਣਾ ਕਰਦੇ ਹੋਏ, ਨਿਯਮਾਂ ਦੇ ਉਲਟ ਮਾਨਤਾ ਨਵਿਆਉਂਣ ਦੀ ਸਮੁੱਚੀ ਪ੍ਰਕਿਰਿਆ ਨੂੰ ਪੜਤਾਲ ਦੇ ਘੇਰੇ ਹੇਠ ਲਿਆਉਂਣ ਲਈ ਅਸੀਂ ਇੱਕ ਸ਼ਿਕਾਇਤ ਰਾਜਪਾਲ ਪੰਜਾਬ ਕੋਲ ਕੀਤੀ ਸੀ ਜਿਸ ਤੇ ਕਾਰਵਾਈ ਕਰਦਿਆਂ ਡਾਇਰੈਕਟਰ ਸਿੱਖਿਆ ਵਿਭਾਗ ਪੰਜਾਬ ਚੰਡੀਗੜ੍ਹ ਨੇ ਅੰਮ੍ਰਿਤਸਰ ਵਿਚਲੇ ਸਮੂਹ ਪ੍ਰਾਈਵੇਟ ਸਕੂਲਾਂ ਨੂੰ ਜਾਂਚ ਦੇ ਘੇਰੇ ਹੇਠ ਲਿਆਉਂਣ ਲਈ ਜਿਲਾ ਸਿੱਖਿਆ ਅਫਸਰ ਅੰਮ੍ਰਿਤਸਰ ਨੂੰ ਪੱਤਰ ਲਿਖ ਕੇ ਸਕੂਲਾਂ ਦੀ ਪੜਤਾਲ ਕਰਨ ਲਈ ਵਿਭਾਗੀ ਨਿਰਦੇਸ਼ ਦੇ ਦਿੱਤੇ ਗਏ ਹਨ।। 

Ads on article

Advertise in articles 1

advertising articles 2

Advertise